ਅਮਰੀਕਾ ''ਚ ਗੈਰ ਗੋਰੇ ਸ਼ਖਸ ਨੇ ਸਿੱਖ ਵਿਅਕਤੀ ''ਤੇ ਹਥੌੜੇ ਨਾਲ ਕੀਤਾ ਹਮਲਾ

05/04/2021 1:13:19 PM

ਨਿਊਯਾਰਕ (ਭਾਸ਼ਾ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬਰੂਕਲਿਨ ਦੇ ਇਕ ਹੋਟਲ ਵਿਚ ਇਕ ਗੈਰ ਗੋਰੇ ਸ਼ਖਸ ਨੇ ਇਕ ਸਿੱਖ ਵਿਅਕਤੀ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਸ਼ਖਸ ਨੇ ਚੀਕਦੇ ਹੋਏ ਕਿਹਾ,''ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਅਤੇ ਤੁਹਾਡੀ ਸਕਿਨ ਦਾ ਰੰਗ ਵੀ ਮੇਰੇ ਵਰਗਾ ਨਹੀ ਹੈ।'' ਘਟਨਾ ਦੇ ਬਾਅਦ ਨਿਊਯਾਰਕ ਸਥਿਤ ਇਕ ਪੈਰੋਕਾਰ ਸਮੂਹ ਨੇ ਜਾਂਚ ਕਰਤਾਵਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਹੈ ਕੀ ਇਹ ਹਮਲਾ ਨਸਲੀ ਨਫ਼ਰਤ ਤੋਂ ਪ੍ਰੇਰਿਤ ਹੈ ਜਾਂ ਨਹੀਂ। 

'ਨਿਊਯਾਰਕ ਡੇਲੀ ਨਿਊਜ਼' ਵੈਬਸਾਈਟ ਦੀ ਇਕ ਖ਼ਬਰ ਮੁਤਾਬਕ ਐਸਟੋਰੀਆ ਦੇ ਰਹਿਣ ਵਾਲੇ ਸੁਮਿਤ ਆਹਲੂਵਾਲੀਆ (32) ਨੇ ਕਿਹਾ ਕਿ ਉਹਨਾਂ 'ਤੇ ਹਮਲਾ ਕਰਨ ਵਾਲਾ ਵਿਅਕਤੀ ਨਸਲੀ ਨਫ਼ਰਤ ਨਾਲ ਭਰਿਆ ਹੋਇਆ ਸੀ।ਆਹਲੂਵਾਲੀਆ ਨੇ ਦੱਸਿਆ ਕਿ ਗੈਰ ਗੋਰੇ ਵਿਅਕਤੀ ਨੇ ਬ੍ਰਾਊਨਸਵਿਲੇ ਵਿਚ ਉਹਨਾਂ ਦੇ ਕਾਰਜਸਥਲ 'ਤੇ 26 ਅਪ੍ਰੈਲ ਨੂੰ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਉਹ ਵਿਅਕਤੀ ਸਵੇਰੇ ਕਰੀਬ 8 ਵਜੇ ਹੋਟਲ ਦੀ ਲਾਬੀ ਵਿਚ ਆਇਆ ਅਤੇ ਚੀਕਣ ਲੱਗਾ। 

ਪੜ੍ਹੋ ਇਹ ਅਹਿਮ ਖਬਰ - ਮੈਕਸੀਕੋ ਸਿਟੀ 'ਚ ਡਿੱਗਿਆ ਮੈਟਰੋ ਦਾ ਪੁਲ, 13 ਲੋਕਾਂ ਦੀ ਮੌਤ ਤੇ 70 ਜ਼ਖਮੀ (ਵੀਡੀਓ ਤੇ ਤਸਵੀਰਾਂ)

ਆਹਲੂਵਾਲੀਆ ਨੇ ਕਿਹਾ,''ਜਦੋਂ ਮੈਂ ਉਸ ਨਾਲ ਗੱਲ ਕਰਨ ਗਿਆ ਤਾਂ ਉਹ ਮੇਰੇ ਵੱਲ ਦੌੜਨ ਲੱਗਾ ਅਤੇ ਜਦੋਂ ਉਸ ਨੇ ਜੇਬ ਵਿਚ ਹੱਥ ਪਾਇਆ ਤਾਂ ਮੈਨੂੰ ਲੱਗਾ ਕਿ ਉਹ ਬੰਦੂਕ ਕੱਢ ਰਿਹਾ ਹੈ।'' ਇਸ 'ਤੇ ਉਹਨਾਂ ਨੇ ਹਮਲਾਵਰ ਨੂੰ ਕਿਹਾ,''ਕੀ ਹੋਇਆ? ਤੁਸੀਂ ਮੇਰੇ ਭਰਾ ਹੋ।'' ਇਸ ਮਗਰੋਂ ਹਮਲਾਵਰ ਨੇ ਕਿਹਾ,''ਤੁਹਾਡੀ ਸਕਿਨ ਦਾ ਰੰਗ ਮੇਰੇ ਜਿਹਾ ਨਹੀਂ ਹੈ।'' ਫਿਰ ਉਸ ਨੇ ਆਹਲੂਵਾਲੀਆ ਦੇ ਸਿਰ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਸ਼ੱਕੀ ਸ਼ਖਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਵਿਚ ਕੋਰੋਨਾ ਵਾਇਰਸ  ਗਲੋਬਲ ਮਹਾਮਾਰੀ ਦੌਰਾਨ ਏਸ਼ੀਆਈ ਨਾਗਰਿਕਾਂ ਦੇ ਵਿਰੁੱਧ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵੱਧ ਗਏ ਹਨ। 

ਨੋਟ- ਅਮਰੀਕਾ 'ਚ ਗੈਰ ਗੋਰੇ ਸ਼ਖਸ ਨੇ ਸਿੱਖ ਵਿਅਕਤੀ 'ਤੇ ਹਥੌੜੇ ਨਾਲ ਕੀਤਾ ਹਮਲਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News