BLA ਨੇ ਤਿਆਰ ਕੀਤੀ ''ਮਹਿਲਾ ਫਿਦਾਈਨ ਫੌਜ'' ! ਸਿਰਫ਼ 24 ਸਾਲ ਦੀ ਕੁੜੀ 50 ਲੋਕਾਂ ਦੀ ਲੈ ਲਈ ਜਾਨ

Tuesday, Feb 03, 2026 - 10:36 AM (IST)

BLA ਨੇ ਤਿਆਰ ਕੀਤੀ ''ਮਹਿਲਾ ਫਿਦਾਈਨ ਫੌਜ'' ! ਸਿਰਫ਼ 24 ਸਾਲ ਦੀ ਕੁੜੀ 50 ਲੋਕਾਂ ਦੀ ਲੈ ਲਈ ਜਾਨ

ਕਵੇਟਾ/ਗੁਰਦਾਸਪੁਰ (ਇੰਟ/ਵਿਨੋਦ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਸ਼ਨੀਵਾਰ ਨੂੰ ਹੋਏ ਹਮਲੇ ਤੋਂ ਬਾਅਦ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਬੀ.ਐੱਲ.ਏ. ਨੇ ਆਪਣੇ 2 ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਦੋਵੇਂ ਔਰਤਾਂ ਹਨ, ਜਿਨ੍ਹਾਂ ’ਚੋਂ ਇਕ ਦੀ ਪਛਾਣ 24 ਸਾਲਾ ਆਸਿਫ਼ਾ ਮੇਂਗਲ ਵਜੋਂ ਹੋਈ ਹੈ। ਇਸ ਘਾਤਕ ਹਮਲੇ ਵਿਚ 17 ਸੁਰੱਖਿਆ ਕਰਮੀਆਂ ਸਮੇਤ ਲੱਗਭਗ 50 ਲੋਕ ਮਾਰੇ ਗਏ ਸਨ। 

ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ਦੱਸਿਆ ਕਿ ਜਵਾਬੀ ਕਾਰਵਾਈ ਵਿਚ, ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ 40 ਘੰਟਿਆਂ ਤੱਕ ਚੱਲੇ ਸੰਘਰਸ਼ ’ਚ 145 ਤੋਂ ਵੱਧ ਲੜਾਕਿਆਂ ਨੂੰ ਮਾਰ ਦਿੱਤਾ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਕਿ 2 ਹਮਲਿਆਂ ’ਚ ਇਹ ਮਹਿਲਾ ਹਮਲਾਵਰ ਸ਼ਾਮਲ ਸਨ।

ਬੀ.ਐੱਲ.ਏ. ਨੇ ਦੱਸਿਆ ਕਿ ਆਸਿਫ਼ਾ ਮੇਂਗਲ ਮੁਹੰਮਦ ਇਸਮਾਈਲ ਦੀ ਬੇਟੀ ਹੈ, ਜੋ ਬਲੋਚਿਸਤਾਨ ਦੇ ਨੁਸ਼ਕੀ ਦੀ ਰਹਿਣ ਵਾਲੀ ਸੀ। ਉਸ ਦਾ ਜਨਮ 2 ਅਕਤੂਬਰ 2002 ਨੂੰ ਹੋਇਆ ਸੀ ਅਤੇ ਆਪਣੇ 21ਵੇਂ ਜਨਮਦਿਨ ’ਤੇ ਉਹ ਬੀ.ਐੱਲ.ਏ. ਦੀ ਮਜੀਦ ਬ੍ਰਿਗੇਡ ਵਿਚ ਸ਼ਾਮਲ ਹੋ ਗਈ ਸੀ। ਦੂਜੀ ਮਹਿਲਾ ਹਮਲਾਵਰ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬੀ.ਐੱਲ.ਏ. ਨੇ ਦਾਅਵਾ ਕੀਤਾ ਕਿ ਇਸ ਸਮੇਂ 150 ਤੋਂ ਵੱਧ ‘ਬਾਰੂਦੀ’ ਕੁੜੀਆਂ ਸੰਗਠਨ ਲਈ ਕੰਮ ਕਰ ਰਹੀਆਂ ਹਨ।


author

Harpreet SIngh

Content Editor

Related News