Bitcoin 50 ਹਜ਼ਾਰ ਡਾਲਰ ਤੋਂ ਹੇਠਾਂ ਫਿਸਲਿਆ, ਨਿਵੇਸ਼ਕਾਂ ਦੇ 200 ਅਰਬ ਡਾਲਰ ਡੁੱਬੇ

Saturday, Apr 24, 2021 - 04:38 AM (IST)

Bitcoin 50 ਹਜ਼ਾਰ ਡਾਲਰ ਤੋਂ ਹੇਠਾਂ ਫਿਸਲਿਆ, ਨਿਵੇਸ਼ਕਾਂ ਦੇ 200 ਅਰਬ ਡਾਲਰ ਡੁੱਬੇ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ 'ਕੈਪੀਟਲ ਗੇਨ ਟੈਕਸ' ਪੇਸ਼ਕਸ਼ ਕੀਤੇ ਜਾਣ ਕਾਰਣ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਆਈ ਤੇਜ਼ ਗਿਰਾਵਟ ਤੋਂ ਇਕ ਦਿਨ ਵਿਚ ਨਿਵੇਸ਼ਕਾਂ ਦੇ 200 ਅਰਬ ਡਾਲਰ ਡੁੱਬ ਗਏ। ਕੁਆਇਨ ਮੈਟ੍ਰਿਕਸ ਡਾਟਾ ਦੀ ਰਿਪੋਰਟ ਮੁਤਾਬਕ ਕੈਪੀਟਲ ਗੇਨ ਟੈਕਸ ਦੀ ਪੇਸ਼ਕਸ਼ ਤੋਂ ਬਾਅਦ ਬਿੱਟ ਕੁਆਇੰਨ ਵਿਚ 7.3 ਫੀਸਦੀ ਦੀ ਤੇਜ਼ ਗਿਰਾਵਟ ਆਈ ਅਤੇ ਇਸ ਦੇ ਭਾਅ ਫਿਸਲ ਕੇ 49730 'ਤੇ ਪਹੁੰਚ ਗਏ।

ਇਹ ਵੀ ਪੜੋ - ਬੰਗਲਾਦੇਸ਼ ਦੇ ਰਸਾਇਣ ਗੋਦਾਮ 'ਚ ਲੱਗੀ ਅੱਗ, 4 ਦੀ ਮੌਤ ਤੇ 23 ਜ਼ਖਮੀ

PunjabKesari

ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਬਿੱਟ ਕੁਆਇਨ ਦੇ ਭਾਅ 50 ਹਜ਼ਾਰ ਡਾਲਰ ਤੋਂ ਹੇਠਾਂ ਫਿਸਲ ਗਏ ਹਨ। ਇਕ ਹੋਰ ਕ੍ਰਿਪਟੋ ਕਰੰਸੀ ਇਦ੍ਰੀਯਮ ਦੇ ਭਾਅ 8 ਫੀਸਦੀ ਦੀ ਗਿਰਾਵਟ ਤੋਂ ਬਾਅਦ 2320 ਡਾਲਰ 'ਤੇ ਪਹੁੰਚ ਗਏ ਜਦਕਿ ਇਸ ਦਰਮਿਆਨ 5ਵੀਂ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਐਕਸ. ਆਰ. ਪੀ. ਦੇ ਭਾਅ ਵਿਚ 16 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜੋ - ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼

PunjabKesari

ਦਰਅਸਲ ਰਾਸ਼ਟਰਪਤੀ ਬਾਈਡੇਨ ਅਮਰੀਕਾ ਦੇ ਵੱਡੇ ਅਮੀਰਾਂ 'ਤੇ ਟੈਕਸ ਦੀ ਦਰ ਵਧਾ ਕੇ 43.4 ਫੀਸਦੀ ਕਰ ਸਕਦੇ ਹਨ ਅਤੇ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਬਾਈਡੇਨ ਦੇ ਇਸ ਕਦਮ ਨੂੰ ਲੈ ਕੇ ਘਬਰਾਹਟ ਦਾ ਮਾਹੌਲ ਹੈ ਜਿਸ ਦੇ ਚੱਲਦੇ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਤੇਜ਼ ਗਿਰਾਵਟ ਦੇਖੀ ਜਾ ਰਹੀ ਹੈ। ਕ੍ਰਿਪਟੋ ਕਰੰਸੀ ਐਕਸਚੇਂਜ਼ ਨਾਲ ਸਬੰਧਿਤ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਰਾਸ਼ਟਰਪਤੀ ਦੇ ਇਸ ਐਲਾਨ ਕਾਰਣ ਆਮ ਤਰੀਕੇ ਨਾਲ 'ਪ੍ਰਾਫਿੱਟ ਬੁਕਿੰਗ' ਦੇ ਦੌਰ ਵਿਚ ਹੈ ਅਤੇ ਤੇਜ਼ੀ ਨਾਲ ਬ੍ਰੇਕ ਲੱਗ ਗਈ ਹੈ।

ਇਹ ਵੀ ਪੜੋ - ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ


author

Khushdeep Jassi

Content Editor

Related News