'ਬਰਥ ਟੂਰਿਜ਼ਮ' ਰਾਹੀਂ ਕੈਨੇਡਾ ਰਹਿਣ ਦਾ ਸੁਪਨਾ ਹੋ ਸਕਦੈ ਪੂਰਾ, ਵਧਿਆ ਰੁਝਾਨ

09/18/2019 7:03:51 PM

ਟੋਰਾਂਟੋ— ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਸੁਪਨਾ ਰਹਿੰਦਾ ਹੈ ਕਿ ਉਹ ਕੈਨੇਡਾ ਜਿਹੇ ਦੇਸ਼ 'ਚ ਜਾਣ ਤੇ ਉਥੇ ਹੀ ਵੱਸ ਜਾਣ। ਇਸ ਲਈ ਉਹ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਨ੍ਹਾਂ ਹੀ ਤਰੀਕਿਆਂ 'ਚੋਂ ਇਕ ਹੈ 'ਬਰਥ ਟੂਰਿਜ਼ਮ', ਜਿਸ ਦੇ ਰੁਝਾਨ 'ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ।

ਪਰਵਾਸੀਆਂ 'ਚ ਕੈਨੇਡਾ ਦਾ ਬਰਥ ਟੂਰਿਜ਼ਮ ਦਾ ਰੁਤਬਾ ਤੇਜ਼ੀ ਨਾਲ ਵਧਦਾ ਦਿਖਾਈ ਦੇ ਰਿਹਾ ਹੈ। ਇਕ ਤਾਜ਼ਾ ਰਿਪੋਰਟ ਮੁਤਾਬਕ 'ਬਰਥ ਟੂਰਿਜ਼ਮ' ਦੇ ਮਾਮਲਿਆਂ 'ਚ ਇਕ ਸਾਲ ਦੇ ਅੰਦਰ 13 ਫੀਸਦੀ ਦਾ ਵਾਧਾ ਹੋਇਆ ਹੈ। ਸੀਟੀਵੀ ਨਿਊਜ਼ ਨਾਲ ਗੱਲ ਕਰਦਿਆਂ ਐਨਵਿਰੋਨਿਕਸ ਇੰਸਟੀਚਿਊਟ ਤੇ ਕੈਨੇਡੀਅਨ ਗਲੋਬਲ ਅਫੇਅਰ ਇੰਸਟੀਚਿਊਟ ਦੇ ਮਾਹਰ ਐਂਡ੍ਰੀਊ ਗ੍ਰਿਫਿਥ ਨੇ ਇਸ ਸਬੰਧ 'ਚ ਕਿਹਾ ਕਿ ਕੈਨੇਡਾ 'ਚ ਇੰਮੀਗ੍ਰੇਸ਼ਨ ਰੇਟਸ ਤੇ ਪੂਰੇ ਕੈਨੇਡਾ ਦੀ ਆਬਾਦੀ ਵੀ ਇੰਨੀ ਤੇਜ਼ੀ ਨਾਲ ਨਹੀਂ ਵਧੀ। ਬਰਥ ਟੂਰਿਜ਼ਮ ਇਕ ਅਜਿਹੀ ਪ੍ਰਣਾਲੀ ਹੈ ਜੋ ਗੈਰ-ਕੈਨੇਡੀਅਨਾਂ ਦੇ ਕੈਨੇਡਾ 'ਚ ਪੈਦਾ ਹੋਏ ਬੱਚਿਆਂ ਨੂੰ ਬਿਨਾਂ ਕਿਸੇ ਇੰਨੀਗ੍ਰੇਸ਼ਨ ਪ੍ਰੋਸੈਸ ਦੇ ਸਿਟੀਜ਼ਨਸ਼ਿੱਪ ਪ੍ਰਦਾਨ ਕਰਦੀ ਹੈ। ਗ੍ਰਿਫਿਥ ਇਸ ਰਿਸਰਚ 'ਤੇ ਬਹੁਤ ਨੇੜੇਓਂ ਨਜ਼ਰ ਰੱਖਦੇ ਹਨ।

ਗ੍ਰਿਫਿਥ ਨੇ ਕਿਊਬਿਕ ਸਣੇ ਪੂਰੇ ਦੇਸ਼ ਦੇ ਹਸਪਤਾਲਾਂ ਵਲੋਂ ਮੁਹੱਈਆ ਕਰਵਾਈ ਜਾਂਦੀ ਜਾਣਕਾਰੀ ਦੇ ਆਧਾਰ 'ਤੇ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫਾਰਮੇਸ਼ਨ ਦੇ ਹਵਾਲੇ ਨਾਲ ਕਿਹਾ ਕਿ 'ਬਰਥ ਟੂਰਿਜ਼ਮ' 'ਚ 13 ਫੀਸਦੀ ਦਾ ਵਾਧਾ ਹੋਇਆ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਾਨ-ਕੈਨੇਡੀਅਨਾਂ ਦੇ 2008 ਤੋਂ ਕੈਨੇਡਾ 'ਚ ਪੈਦਾ ਹੋਏ ਬੱਚਿਆਂ ਦੇ ਡਾਟਾ 'ਤੇ ਨਜ਼ਰ ਰੱਖੀ ਗਈ ਤੇ ਇਸ ਤੋਂ ਪਤਾ ਲੱਗਿਆ ਕਿ ਇਸ 'ਚ 13 ਫੀਸਦੀ ਦਾ ਉਛਾਲ ਆਇਆ ਹੈ। ਰਿਪੋਰਟ ਮੁਤਾਬਕ 2010 'ਚ ਦੇਸ਼ 'ਚ 1354 ਨਾਨ-ਕੈਨੇਡੀਅਨ ਬੱਚੇ ਪੈਦਾ ਹੋਏ ਤੇ 2019 ਦੇ ਮਾਰਚ ਮਹੀਨੇ ਖਤਮ ਹੋਏ 12 ਮਹੀਨਿਆਂ ਦੌਰਾਨ ਕੈਨੇਡਾ 'ਚ 4099 ਨਾਨ-ਕੈਨੇਡੀਅਨ ਬੱਚੇ ਪੈਦਾ ਹੋਏ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸੇ ਸਮੇਂ ਦੌਰਾਨ ਕੈਨੇਡਾ ਦੀ ਆਬਾਦੀ 1.4 ਫੀਸਦੀ ਦਰ ਨਾਲ ਵਧੀ ਹੈ।


Baljit Singh

Content Editor

Related News