ਜਪਾਨ ’ਚ ਬਰਡ ਫਲੂ ਦਾ ਕਹਿਰ, ਜਲਦ ਮਾਰ ਦਿੱਤੀਆਂ ਜਾਣਗੀਆਂ 11 ਲੱਖ ਮੁਰਗੀਆਂ
Thursday, Dec 24, 2020 - 06:53 PM (IST)
ਟੋਕੀਓ-ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਜਪਾਨ ’ਚ ਹੁਣ ਬਰਡ ਫਲੂ ਵੀ ਫੈਲ ਗਿਆ ਹੈ। ਬਰਡ ਫਲੂ ਦੇ ਇਸ ਖਤਰੇ ਨੂੰ ਰੋਕਣ ਲਈ ਜਪਾਨ ਦੇ ਚੀਬਾ ਸੂਬੇ ’ਚ 10 ਲੱਖ ਮੁਰਗੀਆਂ ਨੂੰ ਮਾਰ ਦਿੱਤਾ ਜਾਵੇਗਾ। ਚੀਬਾ ਜਪਾਨ ਦਾ 13ਵਾਂ ਅਜਿਹਾ ਇਲਾਕਾ ਹੈ ਜਿਥੇ ਬਹੁਤ ਤੇਜ਼ੀ ਨਾਲ ਐੱਚ5 ਬਰਡ ਫਲੂ ਫੈਲ ਰਿਹਾ ਹੈ। ਇਸ ਬੀਮਾਰੀ ਦੇ ਖਤਰੇ ਨਾਲ ਨਜਿੱਠਣ ਲਈ ਬਰਡ ਫਲੂ ਦੀ ਲਪੇਟ ’ਚ ਆਈਆਂ ਮੁਰਗੀਆਂ ਦੇ ਫਾਰਮ ’ਚ ਮੌਜੂਦ 11 ਲੱਖ 60 ਹਜ਼ਾਰ ਮੁਗਰੀਆਂ ਨੂੰ ਮਾਰਿਆ ਜਾਵੇਗਾ। ਜਪਾਨੀ ਅਧਿਕਾਰੀ ਨੇ ਕਥਿਤ ਤੌਰ ’ਤੇ 10 ਕਿਲੋਮੀਟਰ ਦੇ ਇਲਾਕੇ ਨੂੰ ਕੁਆਰੰਟੀਨ ਕਰ ਦਿੱਤਾ ਹੈ ਅਤੇ ਇਸ ਇਲਾਕੇ ’ਚ ਚਿਕਨ ਅਤੇ ਅੰਡਿਆਂ ਨੂੰ ਭੇਜੇ ਜਾਣ ’ਤੇ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ -‘ਸਿਰਫ ਮਾਸਕ ਪਾਉਣ ਨਾਲ ਨਹੀਂ ਹੋਵੇਗਾ ਕੋਰੋਨਾ ਤੋਂ ਬਚਾਅ’
ਚੀਬਾ ਸੂਬੇ ਤੋਂ ਪਹਿਲਾਂ ਜਪਾਨ ਦੇ ਕਗਵਾ, ਫੁਕੁਓਕਾ, ਹੋਯੋਗਾ, ਮਿਆਜਾਕੀ, ਹਿਰੋਸ਼ੀਮਾ, ਨਾਰਾ, ਓਇਤਾ, ਵਕਾਯਮਾ, ਸ਼ਿਗਾ, ਤੋਕੁਸ਼ਿਮਾ ਅਤੇ ਕੋਚਿ ’ਚ ਵੀ ਬਰਡ ਫਲੂ ਫੈਲਿਆ ਹੋਇਆ ਹੈ। ਬਰਡ ਫਲੂ ਦੇ ਕਹਿਰ ਨੂੰ ਰੋਕਣ ਲਈ ਹੁਣ ਤੱਕ 34 ਲੱਖ ਮੁਰਗੀਆਂ ਪਹਿਲੇ ਹੀ ਮਾਰ ਦਿੱਤੀਆਂ ਜਾ ਚੁੱਕੀਆਂ ਹਨ। ਹਾਲ ਹੀ ’ਚ ਬਰਡ ਫਲੂ ਦਾ ਕਹਿਰ ਬਿ੍ਰਟੇਨ, ਨੀਦਰਲੈਂਡ, ਉੱਤਰੀ ਜਰਮਨੀ ਅਤੇ ਬੈਲਜ਼ੀਅਮ ’ਚ ਵੀ ਸਾਹਮਣੇ ਆਇਆ ਹੈ। ਜਪਾਨ ’ਚ ਬਰਡ ਫਲੂ ਫੈਲਣ ਦਾ ਇਹ ਮਾਮਲਾ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੋਇਆ ਹੈ। ਹੁਣ ਤੱਕ 2,03,113 ਲੋਕ ਜਪਾਨ ’ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਹਨ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਜਪਾਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 2,994 ਲੋਕ ਮਾਰੇ ਗਏ ਹਨ। ਪੂਰੀ ਦੁਨੀਆ ’ਚ ਹੁਣ ਤੱਕ 17,39,195 ਲੋਕ ਕੋਰੋਨਾ ਵਾਇਰਸ ਨਾਲ ਮਾਰੇ ਗਏ ਹਨ। ਕੋਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਸਮੁੱਚੀ ਦੁਨੀਆ ’ਚ ਟੀਕਾਕਰਣ ਦਾ ਦੌਰ ਸ਼ੁਰੂ ਹੋ ਗਿਆ ਹੈ। ਅਮਰੀਕ ’ਚ ਟੀਕਾਕਰਣ ਮੁਹਿੰਮ ਨਾਲ ਜੁੜੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫਤੇ ਤੱਕ ਕੋਵਿਡ-19 ਬਚਾਅ ਲਈ ਟੀਕੇ ਦੀਆਂ ਦੋ ਕਰੋੜ ਖੁਰਾਕਾਂ ਉਪਲੱਬਧ ਕਰਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਪਰ ਲੋਕਾਂ ਨੂੰ ਕਿੰਨੀ ਜਲਦੀ ਇਹ ਟੀਕਾ ਲਾਇਆ ਜਾ ਸਕੇਗਾ ਇਹ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ -ਫਾਈਜ਼ਰ ਤੇ ਮਾਡਰਨਾ ਕਰ ਰਹੇ ਹਨ ਆਪਣੀ ਵੈਕਸੀਨ ਦਾ ਬ੍ਰਿਟੇਨ ’ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਟੈਸਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।