ਪਾਕਿ ਫੌਜ ਮੁਖੀ ਬਾਜਵਾ ਦੇ ਕਾਰਜਕਾਲ ਵਿਸਥਾਰ ਨੂੰ ਬੁੱਧਵਾਰ ਤੱਕ ਮਿਲ ਸਕਦੀ ਹੈ ਮਨਜ਼ੂਰੀ

01/05/2020 6:00:18 PM

ਇਸਲਾਮਾਬਾਦ- ਪਾਕਿਸਤਾਨੀ ਸੰਸਦ ਬੁੱਧਵਾਰ ਨੂੰ ਉਸ ਮਹੱਤਵਪੂਰਨ ਬਿੱਲ ਨੂੰ ਪਾਸ ਕਰ ਸਕਦੀ ਹੈ, ਜਿਸ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਤਿੰਨ ਸਾਲ ਦਾ ਸੇਵਾ ਵਿਸਥਾਰ ਦੇਣ ਦਾ ਅਧਿਕਾਰ ਮਿਲ ਜਾਵੇਗਾ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਪ੍ਰਧਾਨ ਮੰਤਰੀ ਖਾਨ ਨੇ 19 ਅਗਸਤ ਨੂੰ ਇਕ ਨੋਟੀਫਿਕੇਸ਼ਨ ਦੇ ਰਾਹੀਂ 59 ਸਾਲਾ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਵਧਾ ਦਿੱਤਾ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਨਵੰਬਰ ਵਿਚ ਸਰਕਾਰੀ ਹੁਕਮ ਨੂੰ ਟਾਲਦੇ ਹੋਏ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ ਇਮਰਾਨ ਦੇ ਵਿਸ਼ਵਾਸ ਪਾਤਰ ਫੌਜ ਮੁਖੀ ਨੂੰ ਸੇਵਾ ਵਿਸਥਾਰ ਦਿੱਤਾ ਗਿਆ ਹੈ ਉਸ ਵਿਚ ਬੇਨਿਯਮੀਆਂ ਹਨ। ਸਰਕਾਰ ਵਲੋਂ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਗਿਆ ਕਿ ਉਹ 6 ਮਹੀਨੇ ਦੇ ਅੰਦਰ ਫੌਜ ਮੁਖੀ ਦੇ ਕਾਰਜਕਾਲ ਵਿਚ ਵਿਸਥਾਰ ਨਾਲ ਜੁੜਿਆ ਬਿੱਲ ਸੰਸਦ ਵਿਚ ਪਾਸ ਕਰ ਲਵੇਗੀ। ਇਸ ਤੋਂ ਬਾਅਦ 28 ਨਵੰਬਰ ਨੂੰ ਸੁਪਰੀਮ ਕੋਰਟ ਨੇ ਜਨਰਲ ਬਾਜਵਾ ਨੂੰ 6 ਮਹੀਨੇ ਦਾ ਕਾਰਜਕਾਲ ਵਿਸਥਾਰ ਦੇ ਦਿੱਤਾ ਸੀ।

ਸ਼ੁਰੂਆਤੀ ਉਲਝਣ ਤੋਂ ਬਾਅਦ ਸਰਕਾਰ ਨੂੰ ਵਿਰੋਧੀ ਦਲਾਂ ਦਾ ਸਮਰਥਨ ਮਿਲਿਆ ਤੇ ਸ਼ੁੱਕਰਵਾਰ ਨੂੰ ਫੌਜ, ਨੇਵੀ ਤੇ ਹਵਾਈ ਫੌਜ ਦੇ ਮੁਖੀਆਂ ਤੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਪ੍ਰਧਾਨ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਵਧਾ ਕੇ 64 ਸਾਲ ਕਰਨ ਲਈ ਨੈਸ਼ਨਲ ਅਸੈਂਬਲੀ ਵਿਚ ਤਿੰਨ ਬਿੱਲ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਸਰਕਾਰ ਨੇ ਮੁੜ ਸੋਮਵਾਰ ਨੂੰ ਬੈਠਕ ਬੁਲਾਈ ਹੈ, ਜਿਸ ਨਾਲ ਕਾਨੂੰਨੀ ਪੇਂਚ ਨੂੰ ਸੁਲਝਾਇਆ ਜਾ ਸਕਦੇ। ਸਰਕਾਰ ਦੇ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹਨਾਂ ਬਿੱਲਾਂ ਨੂੰ ਬੁੱਧਵਾਰ ਤੱਕ ਪਾਸ ਕਰਵਾ ਲਿਆ ਜਾਵੇਗਾ।


Baljit Singh

Content Editor

Related News