ਅਮਰੀਕੀ ਸੰਸਦ ''ਚ ਘੱਟ ਮਿਆਦ ਖਰਚਾ ਬਿੱਲ ਪਾਸ

Saturday, Jan 26, 2019 - 01:45 PM (IST)

ਅਮਰੀਕੀ ਸੰਸਦ ''ਚ ਘੱਟ ਮਿਆਦ ਖਰਚਾ ਬਿੱਲ ਪਾਸ

ਵਾਸ਼ਿੰਗਟਨ— ਅਮਰੀਕਾ 'ਚ ਪਿਛਲੇ 35 ਦਿਨਾਂ ਤੋਂ ਜਾਰੀ ਕੰਮਬੰਦੀ ਨੂੰ ਖਤਮ ਕਰਨ ਲਈ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰੇਜ਼ੈਂਟੇਟਿਵ ਯਾਨੀ ਪ੍ਰਤੀਨਿਧੀ ਸਭਾ ਨੇ ਘੱਟ ਮਿਆਦ ਖਰਚਾ ਬਿਲ ਨੂੰ ਪਾਸ ਕਰ ਦਿੱਤਾ ਹੈ।

ਸ਼ੁੱਕਰਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਨੇ ਇਕਮਤ ਨਾਲ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਸਰਕਾਰ ਅਸਥਾਈ ਰੂਪ ਨੇ ਦੁਬਾਰਾ ਕੰਮ ਕਰਨ ਲੱਗੇਗੀ। ਹੁਣ ਇਸ ਬਿੱਲ ਨੂੰ ਦਸਤਖਤ ਲਈ ਰਾਸ਼ਟਰਪਤੀ ਟਰੰਪ ਕੋਲ ਭੇਜਿਆ ਜਾਵੇਗਾ। ਟਰੰਪ ਇਸ 'ਤੇ ਦਸਤਖਤ ਕਰਕੇ ਇਸ ਨੂੰ ਆਖਰੀ ਰੂਪ ਪ੍ਰਦਾਨ ਕਰਨਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਟਰੰਪ ਤੇ ਕਾਂਗਰਸ ਨੇਤਾ ਕੰਮਬੰਦੀ ਖਤਮ ਕਰਨ ਦੇ ਇਕ ਸਮਝੌਤੇ 'ਚੇ ਸਹਿਮਤ ਹੋ ਗਏ। ਸਮਝੌਤੇ ਮੁਤਾਬਕ ਸਰਕਾਰ ਨੂੰ ਤਿੰਨ ਹਫਤਿਆਂ ਲਈ ਖੋਲਿਆ ਜਾਵੇਗਾ ਤਾਂਕਿ ਇਸ ਦੌਰਾਨ ਡੈਮੋਕ੍ਰੇਟਿਕ ਤੇ ਰਿਪਬਲਿਕਨ ਸੰਸਦ ਮੈਂਬਕ ਟਰੰਪ ਦੀ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਦੇ ਨਿਰਮਾਣ ਲਈ ਧਨ ਵੰਡਣ ਦੀ ਮੰਗ 'ਤੇ ਆਪਸ 'ਚ ਗੱਲਬਾਤ ਕਰ ਸਕਣ।

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਟਰੰਪ ਤੇ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦੇ ਵਿਚਾਲੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਦੇ ਨਿਰਮਾਣ ਨੂੰ ਲੈ ਕੇ 22 ਦਸੰਬਰ ਤੋਂ ਹੀ ਕੁਝ ਅਦਾਰਿਆਂ 'ਚ ਕੰਮ ਬੰਦ ਹੈ। ਟਰੰਪ ਨੇ ਕਾਂਗਰਸ ਤੋਂ ਕੰਧ ਬਣਾਉਣ ਲਈ 5.7 ਅਰਬ ਡਾਲਰ ਦੀ ਰਾਸ਼ੀ ਵੰਡਣ ਦੀ ਮੰਗ ਕੀਤੀ ਪਰ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।


author

Baljit Singh

Content Editor

Related News