ਇਹਨਾਂ ਵੀਜ਼ਾ ਪ੍ਰੋਗਰਾਮਾਂ 'ਚ ਸੋਧ ਲਈ ਅਮਰੀਕੀ ਸੈਨੇਟ 'ਚ ਬਿੱਲ ਪੇਸ਼, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

Wednesday, Mar 29, 2023 - 11:59 AM (IST)

ਇਹਨਾਂ ਵੀਜ਼ਾ ਪ੍ਰੋਗਰਾਮਾਂ 'ਚ ਸੋਧ ਲਈ ਅਮਰੀਕੀ ਸੈਨੇਟ 'ਚ ਬਿੱਲ ਪੇਸ਼, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਪ੍ਰਭਾਵਸ਼ਾਲੀ ਕਾਨੂੰਨਸਾਜ਼ਾਂ ਦੇ ਇੱਕ ਸਮੂਹ ਨੇ ਐਚ-1ਬੀ ਅਤੇ ਐਲ-1 ਵੀਜ਼ਾ ਪ੍ਰੋਗਰਾਮਾਂ ਵਿੱਚ ਵਿਆਪਕ ਤਬਦੀਲੀਆਂ ਕਰਨ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਨਾਲ ਸੈਨੇਟ ਵਿੱਚ ਇੱਕ ਦੋ-ਪੱਖੀ ਕਾਨੂੰਨ ਪੇਸ਼ ਕੀਤਾ ਹੈ। H-1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਖਾਸ ਤੌਰ 'ਤੇ ਤਕਨੀਕੀ ਮੁਹਾਰਤ ਦੀ ਲੋੜ ਵਾਲੇ ਕਿੱਤਿਆਂ ਵਿੱਚ। ਟੈਕਨਾਲੋਜੀ ਕੰਪਨੀਆਂ ਇਸ ਲਈ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ। 

ਜਾਣੋ L-1 ਅਤੇ H-1B ਵੀਜ਼ਾ ਬਾਰੇ 

L-1 ਵੀਜ਼ਾ ਵੀ ਇੱਕ ਕਿਸਮ ਦਾ 'ਵਰਕ ਵੀਜ਼ਾ' ਹੈ ਜੋ ਦੇਸ਼ ਵਿਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਪੇਸ਼ੇਵਰਾਂ ਨੂੰ ਜਾਰੀ ਕੀਤਾ ਜਾਂਦਾ ਹੈ। H-1B ਵੀਜ਼ਾ ਉਸ ਵਿਅਕਤੀ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਅਮਰੀਕਾ ਦੀ ਕਿਸੇ ਕੰਪਨੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਜਦੋਂ ਕਿ L-1 ਵੀਜ਼ਾ ਉਸ ਵਿਅਕਤੀ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਪਹਿਲਾਂ ਹੀ ਕਿਸੇ ਹੋਰ ਦੇਸ਼ ਵਿੱਚ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਹੈ ਅਤੇ ਜੋ ਸਿਰਫ਼ ਇੱਕ ਅਮਰੀਕੀ ਦਫਤਰ ਵਿਚ ਕੰਮ ਕਰਨਾ ਚਾਹੁੰਦਾ ਹੈ। ਦੋ ਪ੍ਰਭਾਵਸ਼ਾਲੀ ਕਾਨੂੰਨਸਾਜ਼ਾਂ ਡਿਕ ਡਰਬਿਨ ਅਤੇ ਚੱਕ ਗ੍ਰਾਸਲੇ ਨੇ ਇਹ ਕਾਨੂੰਨ ਅਮਰੀਕੀ ਸੈਨੇਟ ਵਿੱਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਟੌਮੀ ਟਿਊਬਰਵਿਲੇ, ਬਰਨੀ ਸੈਂਡਰਸ, ਸ਼ੇਰੋਡ ਬ੍ਰਾਊਨ ਅਤੇ ਰਿਚਰਡ ਬਲੂਮੇਂਥਲ ਨੇ ਇਸ ਦਾ ਸਮਰਥਨ ਕੀਤਾ ਹੈ। 

ਇਹਨਾਂ ਸੁਧਾਰਾਂ ਦੀ ਰੱਖੀ ਮੰਗ

ਮੰਗਲਵਾਰ ਨੂੰ ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ ਗਿਆ ਕਿ H-1B ਅਤੇ L-1 ਵੀਜ਼ਾ ਸੁਧਾਰ ਕਾਨੂੰਨ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਧੋਖਾਧੜੀ ਅਤੇ ਦੁਰਵਿਵਹਾਰ ਨੂੰ ਘੱਟ ਕਰੇਗਾ, ਅਮਰੀਕੀ ਕਰਮਚਾਰੀਆਂ ਅਤੇ ਵੀਜ਼ਾ ਧਾਰਕਾਂ ਦੀ ਸੁਰੱਖਿਆ ਕਰੇਗਾ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਵਿੱਚ ਵਧੇਰੇ ਪਾਰਦਰਸ਼ਤਾ ਦੀ ਲੋੜ ਹੈ। ਰੀਲੀਜ਼ ਵਿੱਚ ਕਿਹਾ ਗਿਆ ਕਿ ਬਿੱਲ ਵਿੱਚ ਐੱਲ-1 ਅਤੇ ਐੱਚ-1ਬੀ ਵਰਕਰਾਂ ਦੀ ਭਰਤੀ, ਨਵੀਂ ਤਨਖਾਹ, ਭਰਤੀ ਅਤੇ ਤਸਦੀਕ ਦੀਆਂ ਜ਼ਰੂਰਤਾਂ ਦੀ ਵਿਆਖਿਆ ਕਰਨ ਅਤੇ ਐੱਚ-1ਬੀ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਦੀ ਇੱਛਾ ਰੱਖਣ ਵਾਲੇ ਮਾਲਕਾਂ ਨੂੰ ਇਨ੍ਹਾਂ ਨੌਕਰੀਆਂ ਬਾਰੇ ਜਾਣਕਾਰੀ ਡਿਪਾਰਟਮੈਂਟ ਆਫ਼ ਲੇਬਰ (DOL) ਦੀ ਵੈੱਬਸਾਈਟ 'ਤੇ ਪੋਸਟ ਕਰਨ ਦਾ ਪ੍ਰਸਤਾਵ ਹੈ। ਬਿੱਲ L-1 ਪ੍ਰੋਗਰਾਮ ਵਿਚ ਸੁਧਾਰ ਦੀ ਮੰਗ ਕੀਤੀ ਗਈ ਹੈ ਅਤੇ ਵਿਦੇਸ਼ੀ ਸਹਿਯੋਗੀਆਂ ਦੀ ਤਸਦੀਕ ਕਰਨ ਲਈ ਵਿਦੇਸ਼ ਵਿਭਾਗ ਨਾਲ ਸਹਿਯੋਗ ਲਾਜ਼ਮੀ ਕਰਨ ਦਾ ਪ੍ਰਸਤਾਵ ਕਰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਵਰਕ ਪਰਮਿਟ ਪਾਓ ਸਿਰਫ 6 ਲੱਖ ਰੁਪਏ ਵਿੱਚ, ਜਲਦ ਕਰੋ ਅਪਲਾਈ

ਕੰਪਨੀਆਂ ਨੇ ਕੀਤੀ ਛਾਂਟੀ

ਗੂਗਲ, ​​ਮਾਈਕ੍ਰੋਸਾਫਟ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਵਿੱਚ ਹਾਲ ਹੀ ਵਿੱਚ ਛਾਂਟੀ ਕਾਰਨ ਹਜ਼ਾਰਾਂ ਉੱਚ ਹੁਨਰਮੰਦ ਵਿਦੇਸ਼ੀ ਮੂਲ ਦੇ ਕਾਮੇ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹਨ, ਨੇ ਅਮਰੀਕਾ ਵਿੱਚ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ‘ਦਿ ਵਾਸ਼ਿੰਗਟਨ ਪੋਸਟ’ ਮੁਤਾਬਕ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਕਰੀਬ 2,00,000 ਆਈ.ਟੀ. ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਦਯੋਗ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ 30 ਤੋਂ 40 ਪ੍ਰਤੀਸ਼ਤ ਭਾਰਤੀ ਆਈਟੀ ਪੇਸ਼ੇਵਰ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਐਚ-1ਬੀ ਅਤੇ ਐਲ1 ਵੀਜ਼ਾ ਧਾਰਕ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News