ਅਮਰੀਕੀ ਸੰਸਦ 'ਚ H-1B ਵੀਜ਼ਾ ਪ੍ਰਣਾਲੀ 'ਚ ਸੁਧਾਰ ਲਈ ਬਿੱਲ ਪੇਸ਼, ਹੁਨਰਮੰਦਾਂ ਨੂੰ ਹੋਵੇਗਾ ਫਾਇਦਾ
Thursday, Mar 03, 2022 - 01:27 PM (IST)
 
            
            ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸੰਸਦ ‘ਚ ਐੱਚ1ਬੀ ਅਤੇ ਐੱਲ1 ਵੀਜ਼ਾ ਪ੍ਰਣਾਲੀ ਦੇ ਸਮੁੱਚੇ ਸੁਧਾਰ ਲਈ ਸੰਸਦ ਮੈਂਬਰਾਂ ਦੇ ਦੋ-ਪੱਖੀ ਸਮੂਹ ਨੇ ਬਿੱਲ ਪੇਸ਼ ਕੀਤਾ। ਕਾਨੂੰਨਸਾਜ਼ਾਂ ਦੀ ਦਲੀਲ ਹੈ ਕਿ ਇਸ ਨਾਲ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ ਅਤੇ ਉਹਨਾਂ ਵਿਦੇਸ਼ੀ ਆਊਟਸੋਰਸਿੰਗ ਕੰਪਨੀਆਂ 'ਤੇ ਲਗਾਮ ਲੱਗੇਗੀ, ਜੋ ਇਸ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕਰਦੇ ਹੋਏ ਯੋਗ ਅਮਰੀਕੀਆਂ ਨੂੰ ਉੱਚ-ਹੁਨਰ ਵਾਲੀਆਂ ਨੌਕਰੀਆਂ ਤੋਂ ਵਾਂਝੇ ਰੱਖਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਮਾਣ ਦੀ ਗੱਲ, ਭਾਰਤੀ ਝੰਡੇ ਹੇਠ ਪਾਕਿਸਤਾਨੀ ਅਤੇ ਤੁਰਕੀ ਦੇ ਵਿਦਿਆਰਥੀ ਯੂਕ੍ਰੇਨ 'ਚੋਂ ਨਿਕਲੇ ਬਾਹਰ
ਐੱਚ1ਬੀ ਵੀਜ਼ਾ ਇੱਕ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰਾਂ ਵਾਲੀਆਂ ਨੌਕਰੀਆਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦਿੰਦਾ ਹੈ। ਅਮਰੀਕਾ ਦੀਆਂ ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ੇ 'ਤੇ ਨਿਰਭਰ ਕਰਦੀਆਂ ਹਨ। ਭਾਰਤੀਆਂ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿੱਚ ਐੱਚ1 ਬੀ ਵੀਜ਼ਾ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਵਰਕ ਵੀਜ਼ਾ ਹੈ। ਇਸ ਦੇ ਨਾਲ ਹੀ L1 ਵੀਜ਼ਾ ਇੱਕ ਗੈਰ-ਇਮੀਗ੍ਰੇਸ਼ਨ ਵੀਜ਼ਾ ਵੀ ਹੈ, ਜੋ ਕਿ L1 ਪੱਧਰ 'ਤੇ ਕੰਮ ਲਈ ਦਿੱਤਾ ਜਾਂਦਾ ਹੈ। ਇਹ ਮੁਕਾਬਲਤਨ ਥੋੜ੍ਹੇ ਸਮੇਂ ਲਈ ਵੈਧ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਪੂਰੀ ਤਰ੍ਹਾਂ ਖੋਲ੍ਹੇ ਬਾਰਡਰ
ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਐੱਚ1ਬੀ ਅਤੇ ਐੱਲ1 ਵੀਜ਼ਾ ਸੁਧਾਰ ਬਿੱਲ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕੇਗਾ, ਅਮਰੀਕੀ ਕਰਮਚਾਰੀਆਂ ਅਤੇ ਵੀਜ਼ਾ ਧਾਰਕਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਵਿੱਚ ਵਧੇਰੇ ਪਾਰਦਰਸ਼ਤਾ ਆਵੇਗੀ। ਇਹ ਬਿੱਲ ਅਮਰੀਕੀ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਦੇ ਚੇਅਰਮੈਨ ਡਿਕ ਡਰਬਿਨ ਅਤੇ ਰੈਂਕਿੰਗ ਮੈਂਬਰ ਚੱਕ ਗ੍ਰਾਸਲੇ ਨੇ ਪੇਸ਼ ਕੀਤਾ। ਸੰਸਦ ਮੈਂਬਰ ਰਿਚਰਡ ਬਲੂਮੇਂਥਲ, ਟੌਮੀ ਟੂਬਰਵਿਲੇ, ਸ਼ੇਰੋਡ ਬ੍ਰਾਊਨ, ਬਿਲ ਹੈਗਰਟੀ ਅਤੇ ਬਰਨੀ ਨੇ ਬਿੱਲ ਨੂੰ ਸਹਿ-ਪ੍ਰਾਯੋਜਿਤ ਕੀਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            