ਵਿਆਹ ਤੋਂ ਬਾਅਦ ਵੀ ਸਾਬਕਾ Girlfriend ਨਾਲ ਹਰ ਵੀਕੈਂਡ ''ਤੇ ਬੀਚ ਹਾਊਸ ਜਾਂਦੇ ਰਹੇ ਬਿਲ ਗੇਟਸ
Friday, May 07, 2021 - 01:18 AM (IST)

ਵਾਸ਼ਿੰਗਟਨ - ਜਦੋਂ ਤੋਂ ਬਿਲ ਗੇਟਸ ਅਤੇ ਮੇਲਿੰਡਾ ਗੇਟਸ ਨੇ ਤਲਾਕ ਦਾ ਐਲਾਨ ਕੀਤਾ ਹੈ, ਇੰਟਰਨੈੱਟ 'ਤੇ ਹਲਚਲ ਮਚ ਗਈ ਹੈ। ਖਾਸ ਕਰ ਕੇ ਉਨ੍ਹਾਂ ਨਾਲ ਜੁੜੇ ਪੁਰਾਣੇ ਕਿੱਸੇ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਇਨ੍ਹਾਂ ਵਿਚੋਂ ਇਕ ਹੈ ਮੇਲਿੰਡਾ ਨਾਲ ਵਿਆਹ ਤੋਂ ਬਾਅਦ ਵੀ ਬਿਲ ਦਾ ਉਨ੍ਹਾਂ ਦੀ ਸਾਬਕਾ ਗਰਲਫ੍ਰੈਂਡ ਨਾਲ ਰਿਸ਼ਤਾ। ਟਾਈਮ ਦੇ ਇਕ ਪੁਰਾਣੇ ਆਰਟੀਕਲ ਮੁਤਾਬਕ ਗੇਟਸ ਅਤੇ ਐਨ ਵਿਨਬਲੈਡ 1994 ਵਿਚ ਮੇਲਿੰਡਾ ਨਾਲ ਵਿਆਹ ਤੋਂ ਬਾਅਦ ਬਿਲ ਅਤੇ ਐਨ ਇਕ ਬੀਚ 'ਤੇ ਹਰ ਸਾਲ ਸਮਾਂ ਬਿਤਾਉਂਦੇ ਸਨ ਅਤੇ ਮੰਨਿਆ ਗਿਆ ਕਿ ਮੇਲਿੰਡਾ ਵੀ ਇਸ ਤੋਂ ਸਹਿਮਤ ਸੀ।
TIME ਲਈ ਵਾਲਟਰ ਆਈਸਕਸਨ ਨੇ ਇਸ ਦੇ ਬਾਰੇ ਵਿਚ ਲਿਖਿਆ ਸੀ। ਆਈਸਕਸਨ ਨੇ ਆਪਣੇ ਆਰਟੀਕਲ ਵਿਚ ਲਿਖਿਆ ਹੈ ਕਿ ਐਨ ਅਤੇ ਬਿੱਲ 1984 ਵਿਚ ਇਕ-ਦੂਜੇ ਨਾਲ ਇਕ ਕਾਨਫਰੰਸ ਦੌਰਾਨ ਮਿਲੇ ਸਨ। ਉਹ ਡੇਟ ਵੀ ਅਲੱਗ ਤਰ੍ਹਾਂ ਨਾਲ ਕਰਦੇ ਸਨ। ਆਰਟੀਕਲ ਮੁਤਾਬਕ ਉਹ ਇਕ ਹੀ ਸਮਾਂ ਇਕ ਹੀ ਫਿਲਮ ਅਲੱਗ-ਅਲੱਗ ਸ਼ਹਿਰਾਂ ਵਿਚ ਦੇਖਣ ਜਾਂਦੇ ਸਨ ਅਤੇ ਫੋਨ 'ਤੇ ਉਸ ਨੂੰ ਡਿਸਕਸ ਕਰਦੇ ਸਨ।
ਐਨ ਬਿਲ ਤੋਂ 5 ਸਾਲ ਵੱਡੀ ਸੀ ਅਤੇ ਉਹ ਵਿਆਹ ਕਰਨਾ ਚਾਹੁੰਦੀ ਸੀ। ਇਸ ਨੂੰ ਲੈ ਕੇ 1987 ਵਿਚ ਦੋਹਾਂ ਦਾ ਬ੍ਰੇਕਅਪ ਹੋ ਗਿਆ। ਹਾਲਾਂਕਿ ਦੋਹਾਂ ਵਿਚਾਲੇ ਡੂੰਘੀ ਦੋਸਤੀ ਰਹੀ। ਬ੍ਰੇਕਅਪ ਤੋਂ ਬਾਅਦ ਅਕਸਰ 2 ਲੋਕ ਦੋਸਤ ਬਣੇ ਰਹਿੰਦੇ ਹਨ ਪਰ ਐਨ ਅਤੇ ਬਿਲ ਦੀ ਖਾਸ ਦੋਸਤੀ ਨੇ ਜ਼ਰੂਰ ਸਾਰਿਆਂ ਨੂੰ ਹੈਰਾਨ ਕੀਤਾ ਹੈ।
ਇਸ ਆਰਟੀਕਲ ਵਿਚ ਅੱਗੇ ਆਖਿਆ ਗਿਆ ਹੈ ਕਿ ਹੁਣ ਵੀ ਗੇਟਸ ਦਾ ਉਨ੍ਹਾਂ ਦੀ ਪਤਨੀ ਨਾਲ ਇਹ ਸਮਝੌਤਾ ਹੈ ਕਿ ਉਹ ਅਤੇ ਐਨ ਛੁੱਟੀਆਂ ਮਨਾ ਸਕਦੇ ਹਨ। ਹਰ ਸਾਲ ਸਪ੍ਰਿੰਗ ਵਿਚ ਉਹ ਨਾਰਥ ਕੈਰੋਲੀਨਾ ਸਥਿਤ ਐਨ ਦੇ ਬੀਚ ਕਾਟੇਜ਼ 'ਤੇ ਵੀਕੈਂਡ ਲਈ ਜਾਂਦੇ ਹਨ। ਇਸ ਆਰਟੀਕਲ ਨੂੰ ਲੈ ਕੇ ਲੋਕ ਉਦੋਂ ਵੀ ਹੈਰਾਨ ਸਨ ਅਤੇ ਅੱਜ ਵੀ ਹੈ ਕਿ ਆਖਿਰ ਮੇਲਿੰਡਾ ਇਸ ਲਈ ਤਿਆਰ ਕਿਵੇਂ ਹੋਈ।