ਪਹਿਲੀ ਵਾਰ ਪਾਕਿਸਤਾਨ ਦੇ ਦੌਰੇ ’ਤੇ ਗਏ ਬਿਲ ਗੇਟਸ ਨੇ ਕੀਤੀ ਇਮਰਾਨ ਖਾਨ ਨਾਲ ਮੁਲਾਕਾਤ

Thursday, Feb 17, 2022 - 06:11 PM (IST)

ਪਹਿਲੀ ਵਾਰ ਪਾਕਿਸਤਾਨ ਦੇ ਦੌਰੇ ’ਤੇ ਗਏ ਬਿਲ ਗੇਟਸ ਨੇ ਕੀਤੀ ਇਮਰਾਨ ਖਾਨ ਨਾਲ ਮੁਲਾਕਾਤ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਪਹਿਲੀ ਫੇਰੀ ’ਤੇ ਆਏ ਮਸ਼ਹੂਰ ਅਰਬਪਤੀ ਪਰਉਪਕਾਰੀ ਬਿਲ ਗੇਟਸ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਗੇਟਸ ਨੂੰ ਦੇਸ਼ 'ਚੋਂ ਪੋਲੀਓ ਵਾਇਰਸ ਨੂੰ ਖਤਮ ਕਰਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ। ਸਰਕਾਰੀ ਰੇਡੀਓ ਪਾਕਿਸਤਾਨ ਦੇ ਅਨੁਸਾਰ, ਗੇਟਸ ਨੇ ਕੋਵਿਡ -19 ਦੀ ਮੌਜੂਦਾ ਸਥਿਤੀ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਖਾਨ ਨੇ ਗੇਟਸ ਦੇ ਸਨਮਾਨ ਵਿਚ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ। ਗੇਟਸ ਇਕ ਦਿਨ ਦੇ ਦੌਰੇ 'ਤੇ ਹਨ। 

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਤੈਰ ਰਿਹਾ ਸੀ ਸ਼ਖ਼ਸ, ਵੇਖਦੇ ਹੀ ਵੇਖਦੇ ਨਿਗਲ ਗਈ ਸ਼ਾਰਕ, ਖ਼ੌਫ਼ਨਾਕ ਵੀਡੀਓ ਆਈ ਸਾਹਮਣੇ

ਗੇਟਸ ਨੇ ਸਿਖਰ ਐਂਟੀ-ਕੋਰੋਨਾ ਵਾਇਰਸ ਬਾਡੀ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਦੇ ਇਕ ਸੈਸ਼ਨ ਵਿਚ ਸ਼ਿਰਕਤ ਕੀਤੀ ਅਤੇ ਯੋਜਨਾ ਮੰਤਰੀ ਅਤੇ ਐੱਨ.ਸੀ.ਓ.ਸੀ. ਦੇ ਮੁਖੀ ਅਸਦ ਉਮਰ ਨਾਲ ਵੀ ਮੁਲਾਕਾਤ ਕੀਤੀ। NCOC ਨੇ ਇਕ ਬਿਆਨ 'ਚ ਕਿਹਾ ਕਿ ਮਾਈਕ੍ਰੋਸਾਫਟ ਦੇ ਸੰਸਥਾਪਕ ਨੂੰ NCOC ਦੇ ਕੰਮਕਾਜ, ਦੇਸ਼ 'ਚ ਕੋਰੋਨਾ ਵਾਇਰਸ ਦੀ ਸਥਿਤੀ ਅਤੇ ਇਸ 'ਤੇ ਕਾਬੂ ਪਾਉਣ ਲਈ ਯੋਜਨਾਬੱਧ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਜੀਨੋਮ ਸੀਕਵੈਂਸਿੰਗ ਅਤੇ ਪਾਕਿਸਤਾਨ ਵਿਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ ਦੇ ਰੂਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਬਿਆਨ ਦੇ ਅਨੁਸਾਰ, ਗੇਟਸ ਨੇ ਸਰੋਤਾਂ ਦੀ ਘਾਟ ਦੇ ਬਾਵਜੂਦ ਕੋਵਿਡ ਵਿਰੁੱਧ ਪਾਕਿਸਤਾਨ ਦੀ ਸਫ਼ਲਤਾ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਸ਼ਾਨਦਾਰ ਪਹਿਲਕਦਮੀਆਂ ਅਤੇ ਉਪਾਵਾਂ ਦੀ ਸ਼ੁਰੂਆਤ ਦੀ ਤਾਰੀਫ਼ ਕੀਤੀ। ਗੇਟਸ ਨੇ ਮਹਾਂਮਾਰੀ ਅਤੇ ਟੀਕਾਕਰਨ ਰਾਹੀਂ ਇਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਚਰਚਾ ਕੀਤੀ।

ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ, ਇਹ ਤਿੰਨ ਕਾਲਜ ਹੋਏ ਬੰਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News