ਬਿਲਕਿਸ ਬਾਨੋ ਬਲਾਤਕਾਰ ਮਾਮਲਾ: ਦੋਸ਼ੀਆਂ ਦੀ ਰਿਹਾਈ ''ਤੇ ਅਮਰੀਕੀ ਸੰਗਠਨ ਨੇ ਜਤਾਇਆ ਇਤਰਾਜ਼

Saturday, Aug 20, 2022 - 01:12 PM (IST)

ਬਿਲਕਿਸ ਬਾਨੋ ਬਲਾਤਕਾਰ ਮਾਮਲਾ: ਦੋਸ਼ੀਆਂ ਦੀ ਰਿਹਾਈ ''ਤੇ ਅਮਰੀਕੀ ਸੰਗਠਨ ਨੇ ਜਤਾਇਆ ਇਤਰਾਜ਼

ਇੰਟਰਨੈਸ਼ਨਲ ਡੈਸਕ - ਯੂ.ਐੱਸ. ਕਮਿਸ਼ਨ ਆਫ਼ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ (USCIRF) ਨੇ ਸ਼ੁੱਕਰਵਾਰ ਨੂੰ ਬਿਲਕਿਸ ਬਾਨੋ ਕੇਸ ਵਿੱਚ ਦੋਸ਼ੀ ਠਹਿਰਾਏ ਗਏ 11 ਵਿਅਕਤੀਆਂ ਦੀ "ਅਣਉਚਿਤ" ਜਲਦੀ ਰਿਹਾਈ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੂੰ 2002 ਦੇ ਗੁਜਰਾਤ ਦੰਗਿਆਂ ਦੌਰਾਨ ਇੱਕ ਗਰਭਵਤੀ ਮੁਸਲਿਮ ਔਰਤ ਨਾਲ ਬਲਾਤਕਾਰ ਕਰਨ ਅਤੇ ਉਸਦੀ ਪੰਜ ਸਾਲ ਦੀ ਧੀ ਅਤੇ 13 ਹੋਰਾਂ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। USCIRF ਦੇ ਵਾਈਸ ਚੇਅਰ ਅਬ੍ਰਾਹਮ ਕੂਪਰ ਨੇ ਇੱਕ ਬਿਆਨ ਵਿੱਚ ਕਿਹਾ, 'USCIRF 2002 ਦੇ ਗੁਜਰਾਤ ਦੰਗਿਆਂ ਦੌਰਾਨ ਇੱਕ ਗਰਭਵਤੀ ਮੁਸਲਿਮ ਔਰਤ ਨਾਲ ਬਲਾਤਕਾਰ ਕਰਨ ਅਤੇ ਮੁਸਲਿਮ ਪੀੜਤਾਂ ਵਿਰੁੱਧ ਕਤਲ ਕਰਨ ਲਈ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ 11 ਵਿਅਕਤੀਆਂ ਦੀ ਜਲਦੀ ਅਤੇ ਗੈਰ-ਵਾਜਬ ਰਿਹਾਈ ਦੀ ਸਖ਼ਤ ਨਿੰਦਾ ਕਰਦਾ ਹੈ।'

ਇਹ ਵੀ ਪੜ੍ਹੋ: ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ

ਦੋਸ਼ੀਆਂ ਦੀ ਜਲਦੀ ਰਿਹਾਈ ਨੂੰ "ਨਿਆਂ ਦਾ ਮਜ਼ਾਕ" ਕਰਾਰ ਦਿੰਦੇ ਹੋਏ, USCIRF ਦੇ ਕਮਿਸ਼ਨਰ ਸਟੀਫਨ ਸ਼ਨੇਕ ਨੇ ਕਿਹਾ ਕਿ ਇਹ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਾ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾ ਤੋਂ ਮੁਕਤ ਕਰਨ ਦੇ ਇਕ ਪੈਟਰਨ ਦਾ ਹਿੱਸਾ ਹੈ। USCIRF ਨੇ ਸ਼ਨੇਕ ਦੇ ਹਵਾਲੇ ਨਾਲ ਕਿਹਾ ਕਿ ਸਿਸਟਮ 2002 ਦੇ ਗੁਜਰਾਤ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਵਿੱਚ ਅਸਫ਼ਲ ਰਿਹਾ ਹੈ। ਉਨ੍ਹਾਂ ਨੇ ਇਸਨੂੰ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਾ ਵਿਚ ਸ਼ਾਮਲ ਲੋਕਾਂ ਨੂੰ ਸਜ਼ਾ ਤੋਂ ਮੁਕਤ ਕਰਨ ਦਾ ਇੱਕ ਤਰੀਕਾ ਕਰਾਰ ਦਿੱਤਾ। ਦੱਸ ਦੇਈਏ ਕਿ 2002 ਵਿਚ ਹੋਏ ਗੋਧਰਾ ਕਾਂਡ ਮਗਰੋਂ ਗੁਜਰਾਤ ਦੰਗਿਆਂ ਦੌਰਾਨ ਗਰਭਵਤੀ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਅਤੇ ਉਸਦੀ 5 ਸਾਲ ਦੀ ਧੀ ਅਤੇ 13 ਹੋਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਮੁੰਬਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 11 ਮੁਲਜ਼ਮਾਂ ਨੂੰ 2008 ਵਿੱਚ ਕਤਲ ਅਤੇ ਸਮੂਹਿਕ ਬਲਾਤਕਾਰ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ: ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ 'ਚ ਬੰਦ ਪ੍ਰੇਮੀ ਦੀ ਲਈ ਜਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News