ਆਸਿਮ ਮੁਨੀਰ ਤੋਂ ਬਾਅਦ ਬਿਲਾਵਲ ਦੀ ਗਿੱਦੜ-ਭਬਕੀ, ‘ਸਿੰਧੂ ਨਦੀ ’ਤੇ ਬੰਨ੍ਹ ਬਣਾਇਆ ਤਾਂ ਜੰਗ ਹੋਵੇਗੀ’
Tuesday, Aug 12, 2025 - 12:00 AM (IST)

ਲਾਹੌਰ- ਪਾਕਿਸਤਾਨੀ ਫੌਜ ਤੋਂ ਲੈ ਕੇ ਉਸ ਦੇ ਹੁਕਮਰਾਨ ਤੱਕ ਲਗਾਤਾਰ ਭਾਰਤ ਨੂੰ ਗਿੱਦੜ-ਭਬਕੀਆਂ ਦੇ ਰਹੇ ਹਨ। ਉਥੇ ਹੀ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਤੋਂ ਬਾਅਦ ਹੁਣ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ।
ਬਿਲਾਵਲ ਭੁੱਟੋ ਨੇ ਭਾਰਤ ਨੂੰ ਗਿੱਦੜ-ਭਬਕੀ ਦਿੰਦਿਆਂ ਕਿਹਾ ਕਿ ਜੇ ਭਾਰਤ ਨੇ ਸਿੰਧੂ ਨਦੀ ’ਤੇ ਬੰਨ੍ਹ ਬਣਾਇਆ ਤਾਂ ਜੰਗ ਹੋਵੇਗੀ। ਭੁੱਟੋ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਕਦੇ ਜੰਗ ਨਹੀਂ ਛੇੜੀ, ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਭਾਰਤ ਅਜਿਹਾ ਹਮਲਾ ਕਰਨ ਬਾਰੇ ਸੋਚਦਾ ਹੈ ਤਾਂ ਪਾਕਿਸਤਾਨ ਦੇ ਹਰ ਸੂਬੇ ਦੇ ਲੋਕ ਲੜਨ ਲਈ ਤਿਆਰ ਹਨ। ਪਾਕਿਸਤਾਨੀ ਫੌਜ ਭਾਰਤ ਨਾਲ ਜੰਗ ਲੜ ਕੇ 6 ਦਰਿਆਵਾਂ ਦਾ ਪਾਣੀ ਖੋਹ ਲਵੇਗੀ।