ਚੀਨ ’ਚ ਸਭ ਤੋਂ ਵੱਡੇ ਘਪਲੇ ਦਾ ਪਰਦਾਫਾਸ਼, 46 ਹਜ਼ਾਰ ਕਰੋੜ ਦੇ ਸਕੈਮ ’ਚ 234 ਗ੍ਰਿਫ਼ਤਾਰ
Wednesday, Aug 31, 2022 - 12:54 PM (IST)
ਪੇਈਚਿੰਗ (ਇੰਟ.)- ਚੀਨ ਵਿਚ ਇਕ ਵੱਡੇ ਘਪਲੇ ਦਾ ਪਰਦਾਫਾਸ ਹੋਇਆ ਹੈ। ਗ੍ਰਾਮੀਣ ਬੈਂਕਾਂ ਵਿਚ ਉੱਚ ਵਿਆਜ ਦਰਾਂ ਦੇ ਝੂਠੇ ਵਾਅਦਿਆਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਹੜੱਪਣ ਦੇ ਦੋਸ਼ ਵਿਚ ਪੁਲਸ ਨੇ 234 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ 580 ਕਰੋਡ ਡਾਲਰ ਭਾਵ 46.3 ਹਜ਼ਾਰ ਕਰੋੜ ਰੁਪਏ ਦੇ ਘਪਲੇ ਨਾਲ ਜੁੜਿਆ ਹੈ। ਹਾਲ ਹੀ ਵਿਚ ਬੈਂਕਾਂ ਦੇ ਬਾਹਰ ਸਰਕਾਰ ਵਲੋਂ ਤੋਪਾਂ ਖੜ੍ਹੀ ਕਰਨ ਦੀ ਗੱਲ ਵੀ ਸਾਹਮਣੇ ਆਈ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਲੋਕ ਆਪਣੇ ਪੈਸੇ ਕਢਵਾਉਣ ਲਈ ਬੈਂਕਾਂ ਦੇ ਬਾਹਰ ਵੱਡੀ ਗਿਣਤੀ ਵਿਚ ਜਮ੍ਹਾ ਹੋ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਅਜੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਸੈਂਟਰਲ ਚੀਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਗ੍ਰਾਮੀਣ ਬੈਂਕਾਂ ਵਿਚ ਜਮ੍ਹਾ ਰਾਸ਼ੀ ’ਤੇ ਉੱਚ ਵਿਆਜ਼ ਦਰਾਂ ਦੇ ਝੂਠੇ ਵਾਅਦੇ ਦੇ ਨਾਲ ਲੋਕਾਂ ਨੂੰ 46.3 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ। ਸੋਮਵਾਰ ਦੇਰ ਰਾਤ ਸੈਂਟਰਲ ਚੀਨ ਦੇ ਅਧਿਕਾਰੀਆਂ ਦੇ ਇਕ ਬਿਆਨ ਮੁਤਾਬਕ, ਹੇਨਾਨ ਸੂਬੇ ਦੇ ਸ਼ੁਚਾਂਗ ਸ਼ਹਿਰ ਵਿਚ ਪੁਲਸ ਨੇ ਘਪਲੇ ਨਾਲ ਜੁੜੇ 234 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਦੇ ਪੈਸੇ ਦੀ ਬਰਾਮਦਗੀ ਕੀਤੀ। ਪੁਲਸ ਨੇ ਕਿਹਾ ਕਿ ਲੂ ਯਿਵੇਈ ਨੇ ਸਾਜਿਸ਼ ਰਚੀ ਅਤੇ ਉਥੇ ਇਸਦਾ ਮਾਸਟਰਮਾਈਂਡ ਸੀ।