ਆਸਟ੍ਰੇਲੀਆ 'ਚ ਰਹਿਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ

Friday, Sep 01, 2023 - 12:48 PM (IST)

ਆਸਟ੍ਰੇਲੀਆ 'ਚ ਰਹਿਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ

ਮੈਲਬੌਰਨ (ਆਈ.ਏ.ਐਨ.ਐਸ.) ਆਸਟ੍ਰੇਲੀਆਈ ਸਰਕਾਰ ਨੇ ਫਰਵਰੀ 2024 ਤੋਂ ਬਾਅਦ 'ਮਹਾਮਾਰੀ ਇਵੈਂਟ ਵੀਜ਼ਾ' ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਇੱਕ ਅਜਿਹਾ ਕਦਮ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਨੂੰ ਦੇਸ਼ ਵਿੱਚ ਰਹਿਣ ਲਈ ਹੋਰ ਵਿਕਲਪਾਂ ਦੀ ਭਾਲ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਗੌਰਤਲਬ ਹੈ ਕਿ ਇਸ ਐਲਾਨ ਨਾਲ ਆਸਟ੍ਰੇਲੀਆ ਵਿਚ ਵੱਡੀ ਗਿਣਤੀ ਵਿਚ ਰਹਿ ਰਿਹਾ ਪੰਜਾਬੀ ਭਾਈਚਾਰਾ ਵੀ ਪ੍ਰਭਾਵਿਤ ਹੋਵੇਗਾ।

ਸਬਕਲਾਸ 408 ਵਜੋਂ ਵੀ ਜਾਣਿਆ ਜਾਂਦਾ ਇਹ ਵੀਜ਼ਾ 2020 ਵਿੱਚ ਮਹਾਮਾਰੀ ਦੇ ਸਿਖਰ ਦੌਰਾਨ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਪੇਸ਼ ਕੀਤਾ ਗਿਆ ਸੀ, ਜੋ ਦੇਸ਼ ਛੱਡਣ ਵਿੱਚ ਅਸਮਰੱਥ ਸਨ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਅਤੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਈਲਸ ਨੇ ਸਾਂਝੇ ਤੌਰ 'ਤੇ ਵੀਰਵਾਰ ਨੂੰ ਐਲਾਨ ਕੀਤਾ ਕਿ "ਫਰਵਰੀ 2024 ਤੋਂ ਸਾਰੇ ਬਿਨੈਕਾਰਾਂ ਲਈ ਵੀਜ਼ਾ ਬੰਦ ਕਰ ਦਿੱਤਾ ਜਾਵੇਗਾ,"। 

ਇਕ ਪਰਿਵਰਤਨਸ਼ੀਲ ਉਪਾਅ ਵਜੋਂ ਇਹ ਘੋਸ਼ਣਾ ਕੀਤੀ ਗਈ ਸੀ ਕਿ 2 ਸਤੰਬਰ, 2023 ਤੋਂ ਮਹਾਮਾਰੀ ਇਵੈਂਟ ਵੀਜ਼ਾ ਸਿਰਫ ਮੌਜੂਦਾ ਧਾਰਕਾਂ ਦੀਆਂ ਅਰਜ਼ੀਆਂ ਲਈ ਖੁੱਲ੍ਹਾ ਹੋਵੇਗਾ। ਸ਼ਨੀਵਾਰ ਤੋਂ ਨਵੀਆਂ ਅਰਜ਼ੀਆਂ ਨੂੰ ਛੇ ਮਹੀਨੇ ਦਾ ਵੀਜ਼ਾ ਮਿਲੇਗਾ ਅਤੇ 405 ਆਸਟ੍ਰੇਲੀਆਈ ਡਾਲਰ ਦਾ ਇੱਕ ਅਰਜ਼ੀ ਚਾਰਜ ਵੀ ਲਗਾਇਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੀਜ਼ਾ ਸਿਰਫ਼ ਉਨ੍ਹਾਂ ਲੋਕਾਂ ਦੁਆਰਾ ਵਰਤਿਆ ਜਾ ਰਿਹਾ ਹੈ, ਜਿਨ੍ਹਾਂ ਦੇ "ਆਸਟ੍ਰੇਲੀਆ ਵਿੱਚ ਰਹਿਣ ਅਤੇ ਯੋਗਦਾਨ ਪਾਉਣ ਦੀ ਅਸਲ ਲੋੜ ਹੈ"। ਇਹਨਾਂ ਨਵੀਆਂ ਤਬਦੀਲੀਆਂ ਅਨੁਸਾਰ ਵੈਧ ਮਹਾਮਾਰੀ ਇਵੈਂਟ ਵੀਜ਼ਾ ਵਾਲੇ ਲੋਕ ਉਦੋਂ ਤੱਕ ਕਾਨੂੰਨੀ ਰਹਿਣਗੇ, ਜਦੋਂ ਤੱਕ ਉਹਨਾਂ ਦੇ ਮੌਜੂਦਾ ਵੀਜ਼ੇ ਦੀ ਮਿਆਦ ਖ਼ਤਮ ਨਹੀਂ ਹੋ ਜਾਂਦੀ। ਜਿਨ੍ਹਾਂ ਕੋਲ ਹੋਰ ਵੀਜ਼ਾ ਅਰਜ਼ੀਆਂ ਲਈ ਕੋਈ ਵਿਕਲਪ ਨਹੀਂ ਹਨ, ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗਣ 'ਤੇ ਆਸਟ੍ਰੇਲੀਆ ਛੱਡਣ ਦੀ ਉਮੀਦ ਕੀਤੀ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹਾਂਗਕਾਂਗ ਵੱਲ ਤੇਜ਼ੀ ਨਾਲ ਵੱਧ ਰਿਹੈ ਤੂਫ਼ਾਨ 'ਸਾਓਲਾ', ਰੈੱਡ ਅਲਰਟ ਜਾਰੀ (ਤਸਵੀਰਾਂ)

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸਰਕਾਰ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਸੀਮਤ ਕੰਮ ਦੇ ਘੰਟੇ ਅਤੇ ਵਰਕਿੰਗ ਹੋਲੀਡੇ ਵੀਜ਼ਾ ਧਾਰਕਾਂ ਲਈ ਕੰਮ ਵਿੱਚ ਛੋਟਾਂ ਸਮੇਤ ਕੋਵਿਡ-ਯੁੱਗ ਦੇ ਉਪਾਵਾਂ ਦੀ ਇੱਕ ਲੜੀ ਨੂੰ ਖ਼ਤਮ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਮਹਾਮਾਰੀ ਇਵੈਂਟ ਵੀਜ਼ਾ ਸ਼ੁਰੂ ਵਿੱਚ ਆਸਟ੍ਰੇਲੀਆ ਵਿੱਚ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਪ੍ਰਦਾਨ ਕਰਨ ਲਈ ਪੇਸ਼ ਕੀਤਾ ਗਿਆ ਸੀ, ਜੋ ਕੋਵਿਡ-ਸਬੰਧਤ ਸਰਹੱਦੀ ਬੰਦ ਹੋਣ ਦੌਰਾਨ ਦੇਸ਼ ਛੱਡਣ ਵਿੱਚ ਅਸਮਰੱਥ ਸਨ। ਇਸਨੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਵਾਧੂ 12 ਮਹੀਨਿਆਂ ਲਈ ਰਹਿਣ ਦੀ ਇਜਾਜ਼ਤ ਦਿੱਤੀ, ਜੇਕਰ ਉਹਨਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਜਾਂਦੀ ਹੈ ਅਤੇ ਇੱਕ ਠਹਿਰਨ ਦੌਰਾਨ ਕਈ ਵਾਰ ਆਸਟ੍ਰੇਲੀਆ ਜਾਂ ਉਸ ਤੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ। 

ਇਹ ਦਲੀਲ ਦਿੰਦੇ ਹੋਏ ਕਿ ਵੀਜ਼ੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਇਮੀਗ੍ਰੇਸ਼ਨ ਅਤੇ ਸਿੱਖਿਆ ਮਾਹਿਰਾਂ ਨੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਦੀ ਮੰਗ ਕੀਤੀ ਕਿਉਂਕਿ ਇਸ ਨਾਲ ਲੋਕਾਂ ਨੂੰ 12 ਮਹੀਨਿਆਂ ਲਈ ਅਸੀਮਿਤ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਗ੍ਰਹਿ ਮਾਮਲਿਆਂ ਦੇ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਲਗਭਗ 60,000 ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕਰਮਚਾਰੀ ਆਸਟ੍ਰੇਲੀਆ ਵਿੱਚ ਆਪਣੇ ਠਹਿਰਾਅ ਨੂੰ ਵਧਾਉਣ ਲਈ ਵੀਜ਼ੇ ਦੀ ਵਰਤੋਂ ਕਰ ਰਹੇ ਸਨ, ਇੱਥੋਂ ਤੱਕ ਕਿ ਮਹਾਮਾਰੀ ਤੋਂ ਬਾਅਦ ਵੀ। ਵਿਭਾਗ ਨੇ ਜੂਨ 2022 ਤੋਂ ਮਾਰਚ 2023 ਤੱਕ 65,859 ਮਹਾਮਾਰੀ ਵੀਜ਼ੇ ਜਾਰੀ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News