ਬੋਰਿਸ ਜਾਨਸਨ ਵਲੋਂ ਬਣਾਏ ਕਮਿਸ਼ਨ 'ਦਿ ਬਲੂਮ ਰਿਵਿਊ' ਦੀ ਰਿਪੋਰਟ ’ਚ ਖ਼ਾਸਿਲਤਾਨੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ

04/28/2023 12:43:12 PM

ਜਲੰਧਰ (ਇੰਟ.)- ਬ੍ਰਿਟੇਨ ਵਿਚ ਮੁੱਠੀ ਭਰ ਖਾਲਿਸਤਾਨੀ ਕੱਟੜਪੰਥੀ ਹਮਲਾਵਰ ਹੋ ਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਧਮਕਾ ਕੇ ਆਪਣੇ ਅੰਦੋਲਨ ਨੂੰ ਮਜਬੂਤ ਕਰਨਾ ਚਾਹੁੰਦੇ ਹਨ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਬਣਾਈ ਗਈ ਕਮਿਸ਼ਨ ਦੀ ਇਕ ਆਜ਼ਾਦ ਰਿਪੋਰਟ ਵਿਚ ਬ੍ਰਿਟਿਸ਼ ਸਿੱਖ ਭਾਈਚਾਰੇ ਦੇ ਅੰਦਰ ਖਾਲਿਸਤਾਨ ਸਮਰਥਕ ਕੱਟੜਪੰਥੀਆਂ ਦੇ ਵਧਦੇ ਅਸਰ ’ਤੇ ਚਿੰਤਾ ਪ੍ਰਗਟਾਈ ਹੈ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਬਣਾਈ ਗਈ ਕਮਿਸ਼ਨ ‘ਦਿ ਬਲੂਮ ਰਿਵਿਊ’ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇਸ ਮੁੱਦੇ ’ਤੇ ਤਤਕਾਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਿਵਿਊ ਵਿਚ ਉਨ੍ਹਾਂ ਗੈਰ-ਖਾਲਿਸਤਾਨੀ ਸਮਰਥਕ ਸਿੱਖਾਂ ਦੀ ਸੁਰੱਖਿਆ ਦਾ ਵੀ ਮੁੱਦਾ ਉਠਾਇਆ ਗਿਆ ਹੈ ਜਿਨ੍ਹਾਂ ਨੂੰ ਖਾਲਿਸਤਾਨੀ ਕੱਟੜਪੰਥੀ ਜ਼ਬਰਦਸਤੀ ਧਮਕਾ ਕੇ ਆਪਣੇ ਅੰਦੋਲਨ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ।

ਰਿਵਿਊ ਵਿਚ ਕਿਹਾ ਗਿਆ ਹੈ ਕਿ ਮੁੱਠੀ ਭਰ ਸਿੱਖ ਕੱਟੜਪੰਥੀ ਸਮੂਹ ਨਫਰਤ ਫੈਲਾਉਣ ਲਈ ਗੁਰਦੁਆਰਿਆਂ ਦੀ ਵਰਤੋਂ ਕਰ ਰਹੇ ਹਨ ਅਤੇ ਨਫਰਤ ਵਾਲੇ ਕੰਮ ਲਈ ਧਰਮ ਦੇ ਨਾਂ ’ਤੇ ਪੈਸਾ ਇਕੱਠਾ ਕਰ ਰਹੇ ਹਨ। ਰਿਪੋਰਟ ਵਿਚ ਅਜਿਹਾ ਕੈਂਪਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਥੇ ਭਾਰਤ ਵਿਚ ਨਫਰਤ ਫੈਲਾਉਣ ਅਤੇ ਸਿੱਖ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਦਾ ਮਾਮਲਾ ਹੈ। ਕੈਂਪ ਜਿਥੇ ਕੁਝ ਨੌਜਵਾਨਾਂ ਨੂੰ ਨਫਰਤ, ਅੱਤਵਾਦ ਅਤੇ ਵੰਡ ਦੀ ਰਾਹਤ ਦੀ ਪਾਲਣਾ ਕਰਨ ਲਈ ਭਰਤੀ ਕਰਨ ਦੀ ਕੋਸ਼ਿਸ਼ ਜਾਰੀ ਹੈ। ਰਿਪੋਰਟ ਵਿਚ ਇਸ ਮੁੱਦਿਆਂ ਨੂੰ ਹਲ ਕਰਨ ਲਈ ਸਰਕਾਰ ਤੋਂ ਤਤਕਾਲ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਲਈ ਅਜਿਹੇ ਸੰਗਠਨਾਂ ਨੂੰ ਸਾਡੇ ਮਹਾਨ ਦੇਸ਼ ’ਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।

ਬ੍ਰਿਟੇਨ ਦੇ ਪ੍ਰਮੁੱਖ ਸਿੱਖ ਗੁਰਦੁਆਰੇ ਖਾਲਿਸਤਾਨੀਆਂ ਦੇ ਸੰਚਾਲਨ ’ਚ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨ ਆਦਰਸ਼ਾਂ ਦਾ ਪ੍ਰਚਾਰ ਖੁਦ ਵਿਨਾਸ਼ਕਾਰੀ ਨਹੀਂ ਹੈ, ਸਗੋਂ ਕੁਝ ਖਾਲਿਸਤਾਨ ਸਮਰਥਕ ਵਰਕਰਾਂ ਦੀ ਵਿਨਾਸ਼ਕਾਰੀ, ਹਮਲਾਵਰ ਅਤੇ ਸੰਪ੍ਰਦਾਇਕ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਗੱਲ ਦਾ ਵੀ ਜ਼ਿਕਰ ਰਿਪੋਰਟ ਵਿਚ ਹੈ ਕਿ ਸਿੱਖ ਨੌਜਵਾਨਾਂ ਨੂੰ ਵੰਡ ਕੇ ਨਫਰਤ ਫੈਲਾਉਣ ਲਈ ਉਨ੍ਹਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਅਸਲ ਵਿਚ ਭਾਰਤ ਦੁਖੀ ਹੈ। ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸਿਰਫ ਮੁੱਠੀ ਭਰ ਸਿੱਖ ਹੀ ਦੇਸ਼ ਵਿਚ ਵੰਡ ਅਤੇ ਨਫਰਤ ਪੈਦਾ ਕਰ ਰਹੇ ਹਨ, ਜਦਕਿ ਸਿੱਖਾਂ ਦੀ ਬਹੁ-ਗਿਣਤੀ ਆਬਾਦੀ ਸ਼ਾਂਤੀ ਪਸੰਦ ਹੈ ਪਰ ਇਹ ਮੁੱਠੀ ਭਰ ਸਿੱਖ ਇੰਗਲੈਂਡ ਵਿਚ ਮੁੱਖ ਸਿੱਖ ਗੁਰਦੁਆਰਿਆਂ ਨੂੰ ਕੰਟਰੋਲ ਕਰ ਰਹੇ ਹਨ ਅਤੇ ਇਥੇ ਇਕੱਠਾ ਹੋਣ ਵਾਲੇ ਧਨ ਦੀ ਵਰਤੋਂ ਕਰ ਰਹੇ ਹਨ। ਖਾਲਿਸਤਾਨ ਅਤੇ ਭਾਰਤ ਨੂੰ ਤੋੜਨ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਅਤੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸਿੱਧੇ ਤੌਰ ’ਤੇ ਸੋਸ਼ਲ ਮੀਡੀਆ ’ਤੇ। ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਕਿਸੇ ਦੀ ਚਿੰਤਾ ਪ੍ਰਗਟ ਕਰਨ ਦੀ ਇਜਾਜ਼ਤ ਹੈ।

ਮਨੁੱਖੀ ਅਧਿਕਾਰਾਂ ਦੀ ਆੜ ’ਚ ਪਲ ਰਿਹੈ ਕੱਟੜਪੰਥ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਵਿਚ ਗੈਰ-ਸਿੱਖ ਖਾਲਿਸਤਾਨੀਆਂ ਨੂੰ ਕੱਟੜਪੰਥੀ ਤੱਤਾਂ ਵਲੋਂ ਜ਼ਬਰਦਸਤੀ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਗਿਆ ਹੈ ਕਿ ਖਾਲਿਸਤਾਨ ਸਮਰਥਕ ਗਰੁੱਪ ਮਨੁੱਖੀ ਅਧਿਕਾਰਾਂ ਦੀ ਸਰਗਰਮੀ ਦੀ ਆੜ ਵਿਚ ਸਿਆਸੀ ਸੰਸਥਾਨਾਂ ਦੀ ਪੈਰਵੀ ਕਰ ਕੇ ਆਪਣੇ ਅਸਰ ਨੂੰ ਵਧਾਉਂਦੇ ਹਨ ਅਤੇ ਗਲਤ ਤਰੀਕੇ ਨਾਲ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨੀਆਂ ਦੀ ਹਮਲਾਵਰਤਾ ਸਿੱਖ ਧਰਮ ਦੀਆਂ ਮੂਲ ਮਾਨਤਾਵਾਂ ਮੁਤਾਬਕ ਨਹੀਂ ਹੈ। ਇਹ ਸਮਝਣਾ ਅਹਿਮ ਹੈ ਕਿ ਖਾਲਿਸਤਾਨੀ ਵੱਖਵਾਦੀ ਜ਼ਿਆਦਾਤਰ ਬ੍ਰਿਟਿਸ਼ ਸਿੱਖ ਭਾਈਚਾਰਿਆਂ ਦੀ ਅਗਵਾਈ ਨਹੀਂ ਕਰਦੇ ਹਨ। ਰਿਪੋਰਟ ਇਨ੍ਹਾਂ ਕੱਟੜਪੰਥੀ ਸਮੂਹਾਂ ਦੇ ਸਿੱਖ ਭਾਈਚਾਰਿਆਂ ’ਤੇ ਪੈਣ ਵਾਲੇ ਨਾਂ-ਪੱਖੀ ਪ੍ਰਭਾਵ ’ਤੇ ਰੋਸ਼ਨੀ ਪਾਉਂਦੀ ਹੈ ਅਤੇ ਉਸ ਨਾਲ ਨਜਿੱਠਣ ਲਈ ਕਦਮ ਉਠਾਉਣ ਦੀ ਲੋੜ ’ਤੇ ਜ਼ੋਰ ਦਿੰਦੀ ਹੈ।

ਰਿਪੋਰਟ ਵਿਚ ਖਾਲਿਸਤਾਨੀ ਸੰਗਠਨਾਂ ਦਾ ਵੀ ਜ਼ਿਕਰ

ਰਿਪੋਰਟ ਵਿਚ ਉਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਦੀ ਵੀ ਪਛਾਣ ਕਰਦੀ ਹੈ ਜੋ ਇਸ ਵੱਖਵਾਦੀ ਏਜੰਡੇ ਨੂੰ ਬੜ੍ਹਾਵਾ ਦੇ ਰਹੇ ਹਨ। ਅਜਿਹੇ ਹੀ ਇਕ ਗਰੁੱਪ ਨੂੰ ਵਿੰਬਲਡਨ ਦੇ ਲਾਰਡ ਸਿੰਘ ਨਾਲ ਬਦਸਲੂਕੀ ਨਾਲ ਜੋੜਿਆ ਗਿਆ ਹੈ। ਜਨਤਕ ਜੀਵਨ ਵਿਚ ਇਕ ਪ੍ਰਮੁੱਖ ਸਿੱਖ ਸ਼ਖਸੀਅਤ ਲਾਰਡ ਸਿੰਘ ਦਾ ਦਾਅਵਾ ਹੈ ਕਿ ਸਿੱਖ ਮੁੱਦਿਆਂ ’ਤੇ ਉਨ੍ਹਾਂ ਦੇ ਉਲਟ ਵਿਚਾਰ ਪ੍ਰਗਟ ਕਰਨ ਲਈ ਕੁਝ ਵਿਅਕਤੀਆਂ ਅਤੇ ਸੰਗਠਨਾਂ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਚੁੱਪ ਕਰਾਇਆ ਗਿਆ। ਦਿ ਬਲੂਮ ਰਿਵਿਊ ਮੁਤਾਬਕ ਜ਼ਿਆਦਾਤਰ ਬ੍ਰਿਟਿਸ਼ ਸਿੱਖ ਖਾਲਿਸਤਾਨੀ ਸਮੂਹਾਂ ਵਲੋਂ ਵਰਤੇ ਜਾਣ ਵਾਲੇ ਡਰਾਉਣ ਅਤੇ ਵਿਨਾਸ਼ਕਾਰੀ ਤਰੀਕਿਆਂ ਨੂੰ ਸਿੱਖ ਧਰਮ ਦੇ ਮੂਲ ਸਿਧਾਂਤਾਂ ਤੋਂ ਵੱਖ ਮੰਨਦੇ ਹਨ। ਇਹ ਰਿਪੋਰਟ ਇਕ ਮਹੱਤਵਪੂਰਨ ਸਮੇਂ ’ਤੇ ਆਈ ਹੈ, ਕਿਉਂਕਿ ਇਸ ਸਾਲ ਦੀ ਸ਼ੁਰੂਆਤ ਵਿਚ ਖਾਲਿਸਤਾਨੀ ਤੱਤਾਂ ਵਲੋਂ ਯੂ. ਕੇ. ਵਿਚ ਭਾਰਤੀ ਹਾਈ ਕਮਿਸ਼ਨ ਵਿਚ ਭੰਨ-ਤੋੜ ਕਰਨ ਨਾਲ ਭਾਰਤ-ਬ੍ਰਿਟੇਨ ਸਬੰਧ ਪ੍ਰਭਾਵਿਤ ਹੋਏ ਸਨ। ਘਟਨਾ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਭਾਰਤੀ ਮਿਸ਼ਨ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ।

ਖਾਲਿਸਤਾਨ ਦੀ ਮੰਗ ਪਹਿਲੀ ਵਾਰ ਕਦੋਂ ਉੱਠੀ?

ਇਕ ਮੀਡੀਆ ਰਿਪੋਰਟ ਮੁਤਾਬਕ ਖਾਲਿਸਤਾਨ ਸ਼ਬਦ ਪਹਿਲੀ ਵਾਰ 1940 ਵਿਚ ਸਾਹਮਣੇ ਆਇਆ ਸੀ। ਮੁਸਲਿਮ ਲੋਗ ਦੇ ਲਾਹੌਰ ਐਲਾਨ ਪੱਤਰ ਦੇ ਜਵਾਬ ਵਿਚ ਡਾਕਟਰ ਵੀਰ ਸਿੰਘ ਭੱਟੀ ਨੇ ਇਕ ਪੈਂਫਲੇਟ ’ਚ ਇਸਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ 1966 ਵਿਚ ਭਾਸ਼ਾਈ ਆਧਾਰ ’ਤੇ ਪੰਜਾਬ ਦੇ ‘ਪੁਨਰਗਠਨ’ ਤੋਂ ਪਹਿਲਾਂ ਅਕਾਲੀ ਨੇਤਾਵਾਂ ਨੇ ਪਹਿਲੀ ਵਾਰ 60 ਦੇ ਦਹਾਕੇ ਵਿਚਾਲੇ ਸਿੱਖਾਂ ਲਈ ਖੁਦ ਮੁਖਤਿਆਰ ਦਾ ਮੁੱਦਾ ਉਠਾਇਆ ਸੀ। 70 ਦੇ ਦਹਾਕੇ ਦੀ ਸ਼ੁਰੂਆਤ ਵਿਚ ਚਰਨ ਸਿੰਘ ਪੰਛੀ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਪਹਿਲੀ ਵਾਰ ਖਾਲਿਸਤਾਨ ਦੀ ਮੰਗ ਕੀਤੀ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਨੇ 70 ਦੇ ਦਹਾਕੇ ਵਿਚ ਬ੍ਰਿਟੇਨ ਨੂੰ ਬੇਸ ਬਣਾਇਆ ਅਤੇ ਅਮਰੀਕਾ ਅਤੇ ਪਾਕਿਸਤਾਨ ਵੀ ਗਏ। 1978 ਵਿਚ ਚੰਡੀਗੜ੍ਹ ਦੇ ਕੁਝ ਨੌਜਵਾਨ ਸਿੱਖਾਂ ਨੇ ਖਾਲਿਸਤਾਨ ਦੀ ਮੰਗ ਕਰਦੇ ਹੋਏ ਦਲ ਖਾਲਸਾ ਦਾ ਗਠਨ ਕੀਤਾ।

ਵਰਤਮਾਨ ਪੰਜਾਬ ’ਚ ਖਾਲਿਸਤਾਨ ਅੰਦੋਲਨ

ਖਾਲਿਸਤਾਨ ਅੰਦੋਲਨ ਵਰਤਮਾਨ ਪੰਜਾਬ ਵਿਚ ਇਕ ਵੱਖਰਾ ਪ੍ਰਭੂਸੱਤਾ ਸਿੱਖ ਸੂਬੇ ਲਈ ਲੜਾਈ ਹੈ। ਆਪ੍ਰੇਸ਼ਨ ਬਲੂ ਸਟਾਰ (1984) ਅਤੇ ਆਪ੍ਰੇਸ਼ਨ ਬਲੈਕ ਥੰਡਰ (1986 ਅਤੇ 1988) ਤੋਂ ਬਾਅਦ ਭਾਰਤ ਵਿਚ ਇਸ ਅੰਦੋਲਨ ਨੂੰ ਦਬਾ ਦਿੱਤਾ ਗਿਆ ਸੀ। ਪਰ ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਸਿੱਖ ਪ੍ਰਵਾਸੀਆਂ ਨੂੰ ਹਮਦਰਦੀ ਅਤੇ ਉਨ੍ਹਾਂ ਦਾ ਸਮਰਥਨ ਪ੍ਰਾਪਤ ਕਰ ਕੇ ਕੁਝ ਕਟੜਪੰਥੀ ਇਸ ਅੰਦੋਨਲ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਅੰਦੋਲਨ ਦੀ ਉਤਪਤੀ ਭਾਰਤ ਦੀ ਆਜ਼ਾਦੀ ਅਤੇ ਬਾਅਦ ਵਿਚ ਧਾਰਮਿਕ ਆਧਾਰ ’ਤੇ ਹੋਈ ਵੰਡ ਕਾਰਨ ਹੋਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵੰਡ ਪੰਜਾਬ ਸੂਬੇ ਵਿਚ ਸਭ ਤੋਂ ਜ਼ਿਆਦਾ ਸੰਪ੍ਰਦਾਇਕ ਹਿੰਸਾ ਹੋਈ ਸੀ ਜਿਸਦੇ ਕਾਰਨ ਲੱਖਾਂ ਲੋਕ ਸ਼ਰਨਾਰਥੀ ਬਣਨ ਨੂੰ ਮਜਬੂਰ ਹੋਏ ਸਨ। ਇਸ ਵੰਡ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਸਿੱਖ ਸਮਰਾਜ ਦਾ ਰਾਜਧਾਨੀ ਖੇਤਰ ਲਾਹੌਰ ਪਾਕਿਸਤਾਨ ਦੇ ਕੰਟਰੋਲ ਵਿਚ ਚੱਲਿਆ ਗਿਆ, ਨਾਲ ਹੀ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਸਮੇਤ ਕਈ ਪਵਿੱਤਰ ਸਿੱਖ ਸਥਾਨ ਵੀ ਪਾਕਿਸਤਾਨ ਦੇ ਅਧਿਕਾਰ ਖੇਤਰ ਵਿਚ ਚਲੇ ਗਏ।

ਖੁਦ ਮੁਖਤਿਆਰ ਸੂਬੇ ਦੀ ਮੰਗ

ਪੰਜਾਬੀ ਭਾਸ਼ੀ ਸੂਬੇ ਦੇ ਨਿਰਮਾਣ ਅਤੇ ਜ਼ਿਆਦਾ ਖੁਦ ਮੁਖਤਿਆਰੀ ਲਈ ਸਿਆਸੀ ਸੰਘਰਸ਼ ਦੀ ਸ਼ੁਰੂਆਤ ਆਜ਼ਾਦੀ ਦੇ ਸਮੇਂ ਪੰਜਾਬ ਸੂਬੇ ਦੇ ਅੰਦੋਲਨ ਨਾਲ ਹੋਈ। ਸਾਲਾਂ ਦੇ ਵਿਰੋਧ ਤੋਂ ਬਾਅਦ ਸਾਲ 1966 ਵਿਚ ਪੰਜਾਬੀ ਸੂਬੇ ਦੀ ਮੰਗ ਨੂੰ ਪ੍ਰਤੀਬਿੰਬਤ ਕਰਨ ਲਈ ਪੁਰਨਗਠਿਤ ਕੀਤਾ ਗਿਆ ਸੀ। ਤਤਕਾਲੀ ਪੰਜਾਬ ਸੂਬੇ ਤੋਂ ਹਿੰਦੀ ਭਾਸ਼ੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਵੱਖਰੇ ਸੂਬਿਆਂ ਦਾ ਦਰਜਾ ਦਿੱਤਾ ਗਿਆ ਸੀ। 1973 ਵਿਚ ਨਵੇਂ ਸਿੱਖ-ਬਹੁ ਗਿਣਤੀ ਪੰਜਾਬ ਦੇ ਪ੍ਰਮੁੱਖ ਦਲ ਅਕਾਲੀ ਦਲ ਨੇ ਮੰਗਾਂ ਦੀ ਇਕ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਸਿਆਸੀ ਮੰਗਾਂ ਤੋਂ ਇਲਾਵਾ ਵੱਖਰੇ ਸੂਬੇ ਅਤੇ ਵੱਖਰੇ ਸੰਵਿਧਾਨ ਦੀ ਮੰਗ ਵੀ ਕੀਤੀ ਗਈ। ਜਦਕਿ ਅਕਾਲੀਆਂ ਨੇ ਖੁਦ ਵਾਰ-ਵਾਰ ਇਹ ਸਪਸ਼ਟ ਕੀਤਾ ਕਿ ਉਹ ਭਾਰਤ ਤੋਂ ਵੱਖ ਹੋਣ ਦੀ ਮੰਗ ਨਹੀਂ ਕਰ ਰਹੇ ਹਨ। ਭਾਰਤ ਲਈ ਆਨੰਦਪੁਰ ਸਾਹਿਬ ਮਤਾ ਗੰਭੀਰ ਚਿੰਤਾ ਦਾ ਵਿਸ਼ਾ ਸੀ।

9 ਖਾਲਿਸਤਾਨੀ ਅੱਤਵਾਦੀ ਐਲਾਨੇ

ਇਸ ਤੋਂ ਲਗਭਗ ਸਾਲ ਬਾਅਦ 2020 ’ਚ ਭਾਰਤ ਸਰਕਾਰ ਨੇ ਖਾਲਿਸਤਾਨੀ ਸਮੂਹਾਂ ਨਾਲ ਜੁਡ਼ੇ 9 ਲੋਕਾਂ ਨੂੰ ਅੱਤਵਾਦੀ ਐਲਾਨਿਆ ਅਤੇ ਲਗਭਗ 40 ਖਾਲਿਸਤਾਨ ਸਮਰਥਕ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ। ਸਿੱਖਸ ਫਾਰ ਜਸਟਿਸ ਮੁਤਾਬਕ, ‘‘ਉਨ੍ਹਾਂ ਦਾ ਮਕਸਦ ਸਿੱਖਾਂ ਲਈ ਇਕ ਨਿੱਜੀ ਦੇਸ਼ ਬਣਾਉਣਾ ਹੈ, ਜਿਸ ਦੇ ਲਈ ਗਰੁੱਪ ਸਿੱਖ ਭਾਈਚਾਰੇ ਦੇ ਲੋਕਾਂ ਦਾ ਸਹਿਯੋਗ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿੱਖਸ ਫਾਰ ਜਸਟਿਸ ਦੀ ਸਥਾਪਨਾ ਸਾਲ 2007 ’ਚ ਅਮਰੀਕਾ ’ਚ ਹੋਈ ਸੀ। ਗਰੁੱਪ ਦਾ ਮੁੱਖ ਚਿਹਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਗ੍ਰੈਜੂਏਟ ਗੁਰਪਤਵੰਤ ਸਿੰਘ ਪੰਨੂ ਹੈ। ਗੁਰਪਤਵੰਤ ਸਿੰਘ ਪੰਨੂ ਗਰੁੱਪ ਦਾ ਕਾਨੂੰਨੀ ਸਲਾਹਕਾਰ ਵੀ ਹਨ। ਉਸ ਨੇ ਖਾਲਿਸਤਾਨ ਦੇ ਸਮਰਥਨ ’ਚ ਰੈਫਰੈਂਡਮ 2020 (ਜਨਮਤ ਸੰਗ੍ਰਿਹ) ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਸੰਸਥਾ ਨੇ ਕੈਨੇਡਾ ਅਤੇ ਹੋਰ ਕਈ ਹਿੱਸਿਆਂ ’ਚ ਰੈਫਰੈਂਡਮ ਕਰਾਇਆ ਪਰ ਅੰਤਰਰਾਸ਼ਟਰੀ ਰਾਜਨੀਤੀ ’ਚ ਇਸ ਨੂੰ ਕੋਈ ਵਿਸ਼ੇਸ਼ ਤਰਜੀਹ ਨਹੀਂ ਮਿਲੀ।

ਪੰਜਾਬ ’ਚ ਨਹੀਂ ਹੈ ਖਾਲਿਸਤਾਨੀਆਂ ਨੂੰ ਸਮਰਥਨ

ਹੁਣ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ’ਚ ਰਹਿ ਰਹੇ ਮੁੱਠੀ ਭਰ ਸਿੱਖਾਂ ਵੱਲੋਂ ਖਾਲਿਸਤਾਨ ਦੀ ਮੰਗ ਚੁੱਕੀ ਜਾ ਰਹੀ ਹੈ।ਹਾਲਾਂਕਿ ਉਨ੍ਹਾਂ ਦੇਸ਼ਾਂ ’ਚ ਰਹਿਣ ਵਾਲੇ ਸਿੱਖਾਂ ਦੇ ਕਈ ਸੰਗਠਨ ਜੋ ਲਗਾਤਾਰ ਇਸ ਮੁੱਦੇ ਨੂੰ ਚੁੱਕਦੇ ਰਹੇ ਹਨ, ਉਨ੍ਹਾਂ ਨੂੰ ਪੰਜਾਬ ’ਚ ਜ਼ਿਆਦਾ ਸਮਰਥਨ ਨਹੀਂ ਹੈ। ‘ਸਿੱਖਸ ਫਾਰ ਜਸਟਿਸ’ ਅਮਰੀਕਾ ਸਥਿਤ ਇਕ ਗਰੁੱਪ ਹੈ। ਇਸ ’ਤੇ ਭਾਰਤ ਸਰਕਾਰ ਨੇ 10 ਜੁਲਾਈ, 2019 ਨੂੰ ਗੈਰ-ਕਾਨੂਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ (ਯੂ. ਏ. ਪੀ. ਏ.) ਦੇ ਤਹਿਤ ਪਾਬੰਦੀ ਲਾ ਦਿੱਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਸੰਗਠਨ ਦਾ ਵੱਖਵਾਦੀ ਏਜੰਡਾ ਹੈ।

ਅੰਮ੍ਰਿਤਪਾਲ ਦੀ ਪਤਨੀ ਦੇ ਮਾਮਲੇ ’ਚ ਬ੍ਰਿਟਿਸ਼ ਸਰਕਾਰ ਦੀ ਚੁੱਪ

ਘਟਨਾਵਾਂ ਦੀ ਇਕ ਤਾਜ਼ਾ ਲੜੀ ’ਚ, ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਆਪਣੇ ਪਤੀ ਦੇ ਹਿੰਸਕ ਅਤੇ ਵੱਖਵਾਦੀ ਖਾਲਿਸਤਾਨ ਅੰਦੋਲਨ ਨੂੰ ਬਣਾਈ ਰੱਖਣ ’ਚ ਇਕ ਪ੍ਰਮੁੱਖ ਖਿਡਾਰੀ ਦੇ ਰੂਪ ’ਚ ਉਭਰੀ। ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੀ ਭੰਨ-ਤੋੜ ਦੀ ਕੋਸ਼ਿਸ਼ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਚੁੱਪ ਵੱਟੀ ਰੱਖੀ, ਆਪਣੇ ਪਤੀ ਦੀਆਂ ਹਰਕਤਾਂ ਨੂੰ ਅੰਜਾਮ ਦੇਣ ’ਚ ਕੌਰ ਦੀ ਭੂਮਿਕਾ ਸਾਹਮਣੇ ਆਈ। ਬ੍ਰਿਟਿਸ਼ ਨਾਗਰਿਕ ਕਿਰਨਦੀਪ ਕੌਰ ਨੂੰ ਜਾਇਜ਼ ਵੀਜ਼ਾ ਹੋਣ ਅਤੇ ਉਨ੍ਹਾਂ ਦੇ ਖਿਲਾਫ ਕੋਈ ਦੋਸ਼ ਨਾ ਹੋਣ ਦੇ ਬਾਵਜੂਦ ਹਿਰਾਸਤ ’ਚ ਲਿਆ ਗਿਆ ਸੀ। ਸੂਤਰ ਦੱਸਦੇ ਹਨ ਕਿ ਪੰਜਾਬ ’ਚ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਬਣਾਈ ਰੱਖਣ ’ਚ ਉਸ ਦਾ ਕੁਨੈਕਸ਼ਨ ਮਹੱਤਵਪੂਰਣ ਸੀ। ਬ੍ਰਿਟੇਨ ’ਚ ਮਹੱਤਵਪੂਰਣ ਵੋਟ ਬੈਂਕ ’ਤੇ ਕੰਟਰੋਲ ਦਾ ਦਾਅਵਾ ਕਰਨ ਵਾਲੇ ਖਾਲਿਸਤਾਨੀ ਸਮਰਥਕਾਂ ਵੱਲੋਂ ਫੰਡ ਨੂੰ ਕਥਿਤ ਰੂਪ ’ਚ ਟਰਾਂਸਫਰ ਕੀਤਾ ਗਿਆ ਅਤੇ ਯੂ. ਕੇ. ਸਰਕਾਰ ’ਤੇ ਦਬਾਅ ਪਾਇਆ ਗਿਆ। ਇਨ੍ਹਾਂ ਸਮਰਥਕਾਂ ਨੇ ਸਰਕਾਰ ਨੂੰ ਭਾਰਤੀ ਸਫ਼ਾਰਤੀ ਮਿਸ਼ਨਾਂ ਦੀ ਭੰਨ-ਤੋੜ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਪਰਹੇਜ ਕਰਨ ਦੀ ਅਪੀਲ ਕੀਤੀ। ਯੂ. ਕੇ. ’ਚ ਖਾਲਿਸਤਾਨ ਸਮਰਥਕ ਗਤੀਵਿਧੀਆਂ ਦੇ ਜਵਾਬ ’ਚ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ 30 ਮਾਰਚ ਨੂੰ ਆਪਣੇ ਬ੍ਰਿਟਿਸ਼ ਹਮ-ਰੁਤਬਾ ਟਿਮ ਬੈਰੋ ਨਾਲ ਚਰਚਾ ਕੀਤੀ ਸੀ। ਇਸ ਤੋਂ ਇਲਾਵਾ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿਰੋਧੀ ਤੱਤਾਂ ਦੇ ਖਿਲਾਫ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਸੀ।

ਭਿੰਡਰਾਵਾਲੇ ਤੇ ਧਰਮ ਯੁੱਧ ਮੋਰਚਾ

ਕਿਹਾ ਜਾਂਦਾ ਹੈ ਕਿ ਜਰਨੈਲ ਸਿੰਘ ਭਿੰਡਰਾਵਾਲੇ ਜੋ ਇਕ ਕਰਿਸ਼ਮਾਈ ਉਪਦੇਸ਼ਕ ਸਨ, ਨੇ ਜਲਦੀ ਹੀ ਅਕਾਲੀ ਦਲ ਦੀ ਅਗਵਾਈ ਦੇ ਉਲਟ ਖੁਦ ਨੂੰ ‘ਸਿੱਖਾਂ ਦੀ ਪ੍ਮਾਣਿਕ ਆਵਾਜ਼’ ਦੇ ਰੂਪ ਵਿਚ ਸਥਾਪਤ ਕਰ ਲਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਕਾਂਗਰਸ ਦੇ ਸਿਆਸੀ ਲਾਭ ਲਈ ਅਕਾਲੀਆਂ ਵਿਰੁੱਧ ਖੜੇ ਹੋਣ ਲਈ ਭਿੰਡਰਾਵਾਲੇ ਨੂੰ ਸੰਜੇ ਗਾਂਧੀ ਦਾ ਸਮਰਥਨ ਪ੍ਰਾਪਤ ਸੀ। ਹਾਲਾਂਕਿ 1980 ਦੇ ਦਹਾਕੇ ਤੱਕ ਭਿੰਡਰਾਵਾਲੇ ਦੀ ਤਾਕਤ ਇੰਨੀ ਵਧ ਗਈ ਸੀ ਕਿ ਉਹ ਸਰਕਾਰ ਲਈ ਸੁਮੀਬਤ ਬਣ ਚੁੱਕਾ ਸੀ। ਸਾਲ 1982 ਵਿਚ ਭਿੰਡਰਾਵਾਲੇ ਨੇ ਅਕਾਲੀ ਦਲ ਦੀ ਅਗਵਾਈ ਦੇ ਸਮਰਥਨ ਨਾਲ ਧਰਮ ਯੁੱਧ ਮੋਰਚਾ ਨਾਮੀ ਅੰਦੋਲਨ ਸ਼ੁਰੂ ਕੀਤਾ। ਉਸਨੇ ਪੁਲਸ ਨਾਲ ਪ੍ਰਦਰਸ਼ਨਾਂ ਅਤੇ ਝੜਪਾਂ ਦਾ ਨਿਰਦੇਸ਼ਨ ਕਰਦੇ ਹੋਏ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਿਨਵਾਸੀ ਸਥਾਨ ਬਣਾ ਲਿਆ। ਇਹ ਅੰਦੋਲਨ ਪਹਿਲੀ ਵਾਰ ਆਨੰਦਪੁਰ ਸਾਹਿਬ ਮਤੇ ਵਿਚ ਸ਼ਾਮਲ ਮੰਗਾਂ ਦੀ ਪੂਰਤੀ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਸੀ, ਜਿਸ ਵਿਚ ਸੂਬੇ ਦੀ ਗ੍ਰਾਮੀਣ ਸਿੱਖ ਆਬਾਦੀ ਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਹਾਲਾਂਕਿ ਵਧਦੇ ਧਾਰਮਿਕ ਧੁਰਵੀਕਰਨ, ਸੰਪ੍ਰਦਾਇਕ ਹਿੰਸਾ ਅਤੇ ਹਿੰਦੂਆਂ ਵਿਰੁੱਧ ਭਿੰਡਰਾਵਾਲੇ ਦੀ ਸਖ਼ਤ ਬਿਆਨਬਾਜ਼ੀ ਕਾਰਨ ਇੰਦਰਾ ਗਾਂਧੀ ਦੀ ਸਰਕਾਰ ਨੇ ਅੰਦੋਲਨ ਨੂੰ ਵੱਖਵਾਦੀ ਐਲਾਨ ਕਰ ਿਦੱਤਾ।

ਆਪ੍ਰੇਸ਼ਨ ਬਲੂ ਸਟਾਰ ਤੇ ਇਸ ਦੇ ਨਤੀਜੇ

ਸਾਕਾ ਨੀਲਾ ਤਾਰਾ 1 ਜੂਨ, 1984 ਨੂੰ ਸ਼ੁਰੂ ਹੋਇਆ, ਪਰ ਇਸ ਆਪ੍ਰੇਸ਼ਨ ਵਿਚ ਭਿੰਡਰਾਂਵਾਲਾ ਮਾਰਿਆ ਗਿਆ ਅਤੇ ਹਰਿਮੰਦਰ ਸਾਹਿਬ ਨੂੰ ਅੱਤਵਾਦੀਆਂ ਤੋਂ ਆਜ਼ਾਦ ਕਰ ਵਾ ਲਿਆ ਗਿਆ, ਹਾਲਾਂਕਿ ਇਸ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਭਾਵਨਾਤਮਕ ਤੌਰ ’ਤੇ ਡੂੰਘੀ ਸੱਟ ਮਾਰੀ ਸੀ। ਇਸ ਨੇ ਖਾਲਿਸਤਾਨ ਦੀ ਮੰਗ ਨੂੰ ਵੀ ਤੇਜ਼ ਕਰ ਦਿੱਤਾ ਸੀ। ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੋ ਸਿੱਖ ਅੰਗ ਰੱਖਿਅਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨੇ ਫਿਰਕੂ ਹਿੰਸਾ ਅਤੇ ਕਤਲੇਆਮ ਨੂੰ ਜਨਮ ਦਿੱਤਾ ਸੀ। ਇਸ ਘਟਨਾ ਦੇ ਬਦਲੇ ਵਜੋਂ, ਇਕ ਸਾਲ ਬਾਅਦ ਕੈਨੇਡਾ ਵਿਚ ਸਥਿਤ ਸਿੱਖ ਰਾਸ਼ਟਰਵਾਦੀਆਂ ਨੇ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਉਡਾ ਦਿੱਤਾ ਸੀ, ਜਿਸ ਵਿਚ 329 ਲੋਕ ਮਾਰੇ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਹਮਲਾ ਭਿੰਡਰਾਂਵਾਲੇ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।

ਖਾਲਿਸਤਾਨੀ ਅੰਦੋਲਨ ਮੌਜੂਦਾ ਸਥਿਤੀ

ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਹਾਲਾਤ ਸ਼ਾਂਤਮਈ ਹਨ ਪਰ ਵਿਦੇਸ਼ਾਂ ਵਿਚ ਕੁਝ ਸਿੱਖ ਭਾਈਚਾਰਿਆਂ ਵੱਲੋਂ ਅਜਿਹਾ ਅੰਦੋਲਨ ਦੇਖਣ ਨੂੰ ਮਿਲਿਆ ਹੈ। ਪ੍ਰਵਾਸੀਆਂ ਵਿਚ ਮੁੱਖ ਤੌਰ 'ਤੇ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਭਾਰਤ ਵਿਚ ਨਹੀਂ ਰਹਿਣਾ ਚਾਹੁੰਦੇ। ਉੱਥੇ ਖਾਲਿਸਤਾਨ ਦੀ ਹਮਾਇਤ ਅਜੇ ਵੀ ਜਾਰੀ ਹੈ ਕਿਉਂਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ 1980 ਦੇ ਦਹਾਕੇ ਦੀਆਂ ਭਿਆਨਕ ਯਾਦਾਂ ਹਨ। ਸਾਕਾ ਨੀਲਾ ਤਾਰਾ ਅਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਅਤਿਅੰਤ ਗੁੱਸਾ ਸਿੱਖਾਂ ਦੀਆਂ ਕੁਝ ਨਵੀਆਂ ਪੀੜ੍ਹੀਆਂ ਵਿਚ ਗੂੰਜਦਾ ਰਹਿੰਦਾ ਹੈ। 1980 ਦੇ ਦਹਾਕੇ ਨੂੰ ਹਨੇਰਾ ਯੁੱਗ ਮੰਨਿਆ ਜਾਂਦਾ ਹੈ ਅਤੇ ਭਿੰਡਰਾਂਵਾਲੇ ਨੂੰ ਬਹੁਤ ਸਾਰੇ ਲੋਕਾਂ ਵਲੋਂ ਇਕ ਸ਼ਹੀਦ ਵਜੋਂ ਦੇਖਿਆ ਜਾਂਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਖਾਲਿਸਤਾਨ ਲਹਿਰ ਨੂੰ ਅਸਲ ਵਿਚ ਰਾਜਨੀਤਿਕ ਸਮਰਥਨ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਛੋਟਾ ਘੱਟ ਗਿਣਤੀ ਭਾਈਚਾਰਾ ਬੀਤੀਆਂ ਗੱਲਾਂ ਵਿਚ ਫਸਿਆ ਹੋਇਆ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਆਪਣਾ ਸਿਆਸੀ ਪ੍ਰਭਾਵ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।

ਬ੍ਰਿਟੇਨ ’ਚ ਰਹਿੰਦੇ ਹਨ 5.24 ਲੱਖ ਸਿੱਖ

ਬ੍ਰਿਟੇਨ ’ਚ ਲਗਭਗ 5.24 ਲੱਖ ਸਿੱਖ ਰਹਿੰਦੇ ਹਨ, ਜੋ ਉੱਥੇ ਦੀ ਕੁੱਲ ਆਬਾਦੀ ਦਾ ਲਗਭਗ 0.92 ਫ਼ੀਸਦੀ ਯਾਨੀ ਇਕ ਫ਼ੀਸਦੀ ਤੋਂ ਵੀ ਘੱਟ ਹਨ। ਬ੍ਰਿਟਿਸ਼ ਸਿੱਖਾਂ ਕੋਲ ਰੋਜ਼ਗਾਰ ਅਤੇ ਘਰਾਂ ਦੀ ਮਾਲਕੀ ਦੀ ਉੱਚ ਦਰ ਹੈ। ਸਿੱਖਾਂ ਦੀ ਉੱਚ-ਹੁਨਰਮੰਦ ਕਿੱਤੇ ਦੀ ਦਰ 2018 ’ਚ 39 ਫੀਸਦੀ ਤੋਂ ਜ਼ਿਆਦਾ ਸੀ। 2018 ਦੀ ਬ੍ਰਿਟਿਸ਼ ਸਿੱਖ ਰਿਪੋਰਟ ਅਨੁਸਾਰ ਸਿਰਫ 2 ਫੀਸਦੀ ਸਿੱਖ ਬ੍ਰਿਟੇਨ ’ਚ ਪਰਿਵਾਰ ਦੇ ਬੁਜ਼ੁਰਗ ਮੈਂਬਰ ਕੇਅਰ ਹੋਮ ’ਚ ਰਹਿੰਦੇ ਹਨ।


cherry

Content Editor

Related News