ਵੱਡੀ ਖ਼ਬਰ : ਰੂਸ ਦੇ 28 ਯਾਤਰੀਆਂ ਨੂੰ ਲੈ ਕੇ ਉੱਡੇ ਜਹਾਜ਼ ਦਾ ਸੰਪਰਕ ਟੁੱਟਿਆ

Tuesday, Jul 06, 2021 - 02:07 PM (IST)

ਵੱਡੀ ਖ਼ਬਰ : ਰੂਸ ਦੇ 28 ਯਾਤਰੀਆਂ ਨੂੰ ਲੈ ਕੇ ਉੱਡੇ ਜਹਾਜ਼ ਦਾ ਸੰਪਰਕ ਟੁੱਟਿਆ

ਇੰਟਰਨੈਸ਼ਨਲ ਡੈਸਕ : ਰੂਸ ਦੇ ਦੂਰ-ਦੁਰਾਡੇ ਪੂਰਬੀ ਖੇਤਰ ਕਾਮਚਟਕਾ ’ਚ ਮੰਗਲਵਾਰ ਨੂੰ 28 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਜਹਾਜ਼ ਉੱਡਦੇ-ਉੱਡਦੇ ਅਚਾਨਕ ਲਾਪਤਾ ਹੋ ਗਿਆ। ਜਹਾਜ਼ ਨਾਲੋਂ ਸਾਰੇ ਸੰਪਰਕ ਟੁੱਟ ਗਏ ਹਨ। ਸਮਾਚਾਰ ਏਜੰਸੀਆਂ ਨੇ ਮੰਗਲਵਾਰ ਨੂੰ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਜਹਾਜ਼ ਨਾਲ ਸੰਪਰਕ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਹਾਜ਼ ਦਾ ਕੋਈ ਪਤਾ ਨਹੀਂ ਲੱਗ ਰਿਹਾ। ਸਥਾਨਕ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੈਟ੍ਰੋਪਾਵਲੋਵਿਅਸਕ ਕਾਮਚਤਸਕੀ ਸ਼ਹਿਰ ਤੋਂ ਪਲਾਨਾ ਪਿੰਡ ਜਾ ਰਹੇ 22 ਯਾਤਰੀਆਂ ਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਏ. ਐੱਨ.-26 ਜਹਾਜ਼ ਲਾਪਤਾ ਹੋ ਗਿਆ। ਸਥਾਨਕ ਟਰਾਂਸਪੋਰਟ ਮੰਤਰਾਲਾ ਅਨੁਸਾਰ ਇਹ ਜਹਾਜ਼ ਰਾਡਾਰ ਦੇ ਰੇਂਜ ’ਚ ਵੀ ਨਹੀਂ ਆ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਜਹਾਜ਼ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੀ ਉਡੀਕ 'ਚ ਬੈਠੇ ਲੋਕਾਂ ਲਈ ਵੱਡੀ ਖ਼ਬਰ, ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਲਈ ਖੁੱਲ੍ਹੇ ਦਰਵਾਜ਼ੇ

ਕਿਹਾ ਜਾ ਰਿਹਾ ਹੈ ਕਿ ਜਹਾਜ਼ ਸ਼ਾਇਦ ਸਮੁੰਦਰ ਵਿਚ ਦੁਰਘਟਨਾਗ੍ਰਸਤ ਹੋ ਗਿਆ ਹੈ। ਇਕ ਸੂਤਰ ਨੇ ਦੱਸਿਆ ਕਿ ਯਾਤਰੀ ਜਹਾਜ਼ ਸਮੁੰਦਰ ਵਿਚ ਦੁਰਘਟਨਾਗ੍ਰਸਤ ਹੋ ਸਕਦਾ ਹੈ ਜਾਂ ਫਿਰ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੇ ਕਿ ਜਹਾਜ਼ ਪਲਾਨਾ ਸ਼ਹਿਰ ਕੋਲ ਇਕ ਕੋਲਾ ਖਾਨ ਨੇੜੇ ਡਿੱਗ ਗਿਆ ਹੈ ਪਰ ਪੱਕੇ ਤੌਰ ’ਤੇ ਅਜੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਜਹਾਜ਼ ਦੁਰਘਟਨਾਵਾਂ ਲਈ ਬਦਨਾਮ ਰਹੇ ਰੂਸ ਨੇ ਹਾਲ ਹੀ ਦੇ ਸਾਲਾਂ ਵਿਚ ਆਪਣੇ ਹਵਾਈ ਆਵਾਜਾਈ ਸੁਰੱਖਿਆ ਰਿਕਾਰਡ ਵਿਚ ਸੁਧਾਰ ਕੀਤਾ ਹੈ ਪਰ ਇਕ ਵਾਰ ਫਿਰ ਤੋਂ ਰੂਸੀ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਨੇ ਇਨ੍ਹਾਂ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ਾਂ ਦੇ ਰੱਖ-ਰਖਾਅ ਤੇ ਢਿੱਲੇ ਮਾਪਦੰਡਾਂ ਕਾਰਨ ਰੂਸ ’ਚ ਪਹਿਲਾਂ ਵੀ ਜਹਾਜ਼ ਹਾਦਸੇ ਹੁੰਦੇ ਰਹੇ ਹਨ, ਜਿਨ੍ਹਾਂ ਵਿਚ ਸੈਂਕੜੇ ਯਾਤਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਇਹ ਵੀ ਪੜ੍ਹੋ : ਸੁਫ਼ਨਾ ਬਦਲਿਆ ਹਕੀਕਤ ’ਚ, ਸਿੰਗਾਪੁਰ ’ਚ ਹਾਈਟੈੱਕ ਰੋਬੋਟਸ ਕਰ ਰਹੇ ਫੂਡ ਤੇ ਗ੍ਰੋਸਰੀ ਦੀ ਡਲਿਵਰੀ


author

Manoj

Content Editor

Related News