ਵੱਡੀ ਖਬਰ; ਅਮਰੀਕਾ ''ਚ ਇਕ ਹੋਰ ਪੰਜਾਬੀ ''ਤੇ ਲਟਕੀ ਡਿਪੋਰਟ ਦੀ ਤਲਵਾਰ

Saturday, Sep 27, 2025 - 10:04 AM (IST)

ਵੱਡੀ ਖਬਰ; ਅਮਰੀਕਾ ''ਚ ਇਕ ਹੋਰ ਪੰਜਾਬੀ ''ਤੇ ਲਟਕੀ ਡਿਪੋਰਟ ਦੀ ਤਲਵਾਰ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇੱਕ ਸਾਲ ਪਹਿਲਾਂ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਦੋਸ਼ ਵਿਚ ਗ੍ਰਿਫਤਾਰ ਭਾਰਤੀ ਮੂਲ ਦੇ ਟਰੱਕ ਡਰਾਈਵਰ ਪ੍ਰਤਾਪ ਸਿੰਘ ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਹਾਦਸੇ ’ਚ 5 ਸਾਲ ਦੀ ਬੱਚੀ ਗੰਭੀਰ ਜ਼ਖਮੀ ਹੋ ਗਈ ਸੀ। ਪ੍ਰਤਾਪ ਸਿੰਘ 2022 ਵਿੱਚ ਮੈਕਸੀਕੋ ਸਰਹੱਦ ਨੂੰ ਪਾਰ ਕਰਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਆਇਆ ਸੀ। 

ਇਹ ਵੀ ਪੜ੍ਹੋ: ਵੱਡੀ ਖ਼ਬਰ! ਡੋਨਾਲਡ ਟਰੰਪ ਨੇ ਖਰੀਦੀ TikTok ਕੰਪਨੀ, ਡੀਲ ਫਾਈਨਲ ਹੁੰਦੇ ਹੀ ਦਿੱਤਾ ਇਹ ਵੱਡਾ ਬਿਆਨ

ਕੈਲੀਫੋਰਨੀਆ ਹਾਈਵੇਅ ਪੈਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ, ਪ੍ਰਤਾਪ ਸਿੰਘ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਟ੍ਰੈਫਿਕ ਅਤੇ ਉਸਾਰੀ ਸੰਬੰਧੀ ਚੇਤਾਵਨੀਆਂ ਦੀ ਅਣਦੇਖੀ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਹ ਹਾਦਸਾ 20 ਜੂਨ 2024 ਨੂੰ ਕੈਲੀਫੋਰਨੀਆ ਵਿਚ ਵਾਪਰਿਆ ਸੀ। ਹਾਦਸੇ ਤੋਂ ਇੱਕ ਸਾਲ ਬਾਅਦ, ਅਗਸਤ 2025 ਵਿੱਚ ਪ੍ਰਤਾਪ ਸਿੰਘ ਨੂੰ ਕੈਲੀਫੋਰਨੀਆ ਤੋਂ ਯੂ.ਐੱਸ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੌਰਸਮੈਂਟ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਨਜ਼ਰਬੰਦ ਹੈ। ਕਿਉਂਕਿ ਉਸ 'ਤੇ ਇੱਕ ਗੰਭੀਰ ਹਾਦਸੇ ਦਾ ਦੋਸ਼ ਲੱਗਿਆ ਹੈ, ਇਸ ਲਈ ਹੁਣ ਜੇਲ੍ਹ ਤੋਂ ਰਿਹਾਅ ਹੋਣਾ ਵੀ ਮੁਸ਼ਕਲ ਹੈ ਅਤੇ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਉਸਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਅਦਾਕਾਰਾ ਅਮੀਸ਼ਾ ਪਟੇਲ ਦਾ ਵੱਡਾ ਬਿਆਨ, ਇਸ ਹਾਲੀਵੁੱਡ ਸੁਪਰਸਟਾਰ ਨਾਲ ਵਨ-ਨਾਈਟ ਸਟੈਂਡ ਲਈ ਹੈ ਤਿਆਰ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News