ਮਿਡਲ ਈਸਟ ਜੰਗ ਦੌਰਾਨ ਇਨ੍ਹਾਂ ਦੇਸ਼ਾਂ ਵਿਚਾਲੇ ਵਧਿਆ ਤਣਾਅ ! ਦੇਖੇ ਗਏ ਜੰਗੀ ਜਹਾਜ਼

Monday, Jul 27, 2026 - 09:53 AM (IST)

ਮਿਡਲ ਈਸਟ ਜੰਗ ਦੌਰਾਨ ਇਨ੍ਹਾਂ ਦੇਸ਼ਾਂ ਵਿਚਾਲੇ ਵਧਿਆ ਤਣਾਅ ! ਦੇਖੇ ਗਏ ਜੰਗੀ ਜਹਾਜ਼

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੀ ਜੰਗ ਹੁਣ ਜਦੋਂ ਕੁਝ ਸ਼ਾਂਤ ਹੋਈ ਹੈ ਤਾਂ ਇਸੇ ਦੌਰਾਨ ਚੀਨ ਤੇ ਤਾਈਵਾਨ ਵਿਚਾਲੇ ਦਾ ਤਣਾਅ ਮੁੜ ਵਧ ਗਿਆ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਸੋਮਵਾਰ ਸਵੇਰੇ 6 ਵਜੇ ਤੱਕ ਦੇਸ਼ ਦੇ ਆਲੇ-ਦੁਆਲੇ ਚੀਨੀ ਫੌਜ ਦੇ 7 ਨੇਵੀ ਜਹਾਜ਼, 4 ਸਰਕਾਰੀ ਜਹਾਜ਼ ਅਤੇ 3 ਫੌਜੀ ਜਹਾਜ਼ਾਂ ਦੀ ਗਤੀਵਿਧੀ ਦਰਜ ਕੀਤੀ ਗਈ ਹੈ।

ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ (X) 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਖੇ ਗਏ 3 ਚੀਨੀ ਹਵਾਈ ਜਹਾਜ਼ਾਂ 'ਚੋਂ 1 ਜਹਾਜ਼ ਨੇ ਤਾਈਵਾਨ ਖਾੜੀ ਦੀ 'ਮੀਡੀਅਨ ਲਾਈਨ' ਨੂੰ ਪਾਰ ਕਰ ਕੇ ਤਾਈਵਾਨ ਦੇ ਦੱਖਣ-ਪੱਛਮੀ ਹਵਾਈ ਰੱਖਿਆ ਪਛਾਣ ਖੇਤਰ 'ਚ ਐਂਟਰ ਕੀਤਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਤਾਈਵਾਨ ਆਲੇ-ਦੁਆਲੇ ਚੀਨ ਦੀ ਵੱਡੀ ਫ਼ੌਜੀ ਗਤੀਵਿਧੀ ਦੇਖੀ ਗਈ ਸੀ, ਜਿਸ ਵਿੱਚ 29 ਹਵਾਈ ਜਹਾਜ਼, 6 ਫੌਜੀ ਜਹਾਜ਼ ਅਤੇ 5 ਸਰਕਾਰੀ ਜਹਾਜ਼ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਅਟੁੱਟ ਹਿੱਸਾ ਮੰਨਦਾ ਹੈ, ਜਦਕਿ ਤਾਈਵਾਨ ਆਪਣੀ ਵੱਖਰੀ ਲੋਕਤੰਤਰੀ ਸਰਕਾਰ, ਫੌਜ ਅਤੇ ਅਰਥਵਿਵਸਥਾ ਨਾਲ ਇੱਕ ਸੁਤੰਤਰ ਖੇਤਰ ਵਜੋਂ ਕੰਮ ਕਰਦਾ ਹੈ। ਚੀਨੀ ਫੌਜ ਅਕਸਰ ਤਾਈਵਾਨ 'ਤੇ ਦਬਾਅ ਬਣਾਉਣ ਲਈ ਉਸ ਦੀਆਂ ਸਰਹੱਦਾਂ ਨੇੜੇ ਅਜਿਹੀਆਂ ਗਸ਼ਤੀ ਗਤੀਵਿਧੀਆਂ ਕਰਦੀ ਰਹਿੰਦੀ ਹੈ। ਹੁਣ ਦੇਖਣਾ ਹੋਵੇਗਾ ਕਿ ਤਾਈਵਾਨ ਚੀਨ ਦੀ ਇਸ ਕਾਰਵਾਈ 'ਤੇ ਕੀ ਪ੍ਰਤੀਕਿਰਿਆ ਦਿੰਦਾ ਹੈ।


author

Harpreet SIngh

Content Editor

Related News