ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕਾ-ਬ੍ਰਾਜ਼ੀਲ ਵਿਚਾਲੇ ਵਧੀ ਤਲਖ਼ੀ ! US ਅਧਿਕਾਰੀਆਂ ਦੇ ਵੀਜ਼ੇ ਹੋਏ ਰੱਦ

Sunday, Jul 26, 2026 - 11:29 AM (IST)

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕਾ-ਬ੍ਰਾਜ਼ੀਲ ਵਿਚਾਲੇ ਵਧੀ ਤਲਖ਼ੀ ! US ਅਧਿਕਾਰੀਆਂ ਦੇ ਵੀਜ਼ੇ ਹੋਏ ਰੱਦ

ਇੰਟਰਨੈਸ਼ਨਲ ਡੈਸਕ- ਅਕਤੂਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਬ੍ਰਾਜ਼ੀਲ ਅਤੇ ਅਮਰੀਕਾ ਵਿਚਾਲੇ ਸਿਆਸੀ ਖਿੱਚੋਤਾਣ ਹੋਰ ਵਧ ਗਈ ਹੈ। ਬ੍ਰਾਜ਼ੀਲ ਦੀ ਸਰਕਾਰ ਨੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੋ ਵੱਡੇ ਅਧਿਕਾਰੀਆਂ- ਰਾਈਲੀ ਐੱਮ. ਬਾਰਨਜ਼ ਅਤੇ ਸੈਮੂਅਲ ਸੈਮਸਨ ਦੀਆਂ ਵੀਜ਼ਾ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਹੈ। ਇਹ ਦੋਵੇਂ ਅਧਿਕਾਰੀ ਅਗਲੇ ਹਫ਼ਤੇ ਬ੍ਰਾਜ਼ੀਲ ਦੇ ਦੌਰੇ 'ਤੇ ਆਉਣ ਵਾਲੇ ਸਨ।

ਮੀਡੀਆ ਰਿਪੋਰਟਾਂ ਅਨੁਸਾਰ, ਬ੍ਰਾਜ਼ੀਲ ਸਰਕਾਰ ਨੂੰ ਸ਼ੱਕ ਸੀ ਕਿ ਇਹ ਅਮਰੀਕੀ ਅਧਿਕਾਰੀ ਇੱਥੇ ਆ ਕੇ ਦੇਸ਼ ਦੇ ਇਲੈਕਟ੍ਰੌਨਿਕ ਵੋਟਿੰਗ ਸਿਸਟਮ 'ਤੇ ਸਵਾਲ ਚੁੱਕ ਸਕਦੇ ਹਨ ਅਤੇ ਚੋਣਾਂ ਦੀ ਨਿਰਪੱਖਤਾ 'ਤੇ ਲੋਕਾਂ 'ਚ ਅਫਵਾਹਾਂ ਫੈਲਾ ਸਕਦੇ ਹਨ।

ਦੂਜੇ ਪਾਸੇ, ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ 'ਝੂਠ ਅਤੇ ਬੇਬੁਨਿਆਦ' ਕਰਾਰ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਇੱਕ ਆਮ ਸਰਕਾਰੀ ਦੌਰਾ ਸੀ, ਜਿਸ ਦਾ ਮਕਸਦ ਧਾਰਮਿਕ ਆਜ਼ਾਦੀ ਅਤੇ ਚੋਣ ਨਿਰਪੱਖਤਾ ਵਰਗੇ ਮੁੱਦਿਆਂ 'ਤੇ ਗੱਲਬਾਤ ਕਰਨਾ ਸੀ।

ਇਹ ਵੀ ਪੜ੍ਹੋ- ਬੇਕਾਬੂ ਹੁੰਦੀ ਜਾ ਰਹੀ ਮਿਡਲ ਈਸਟ ਦੀ ਜੰਗ ! ਹੁਣ ਹੂਤੀਆਂ ਨੇ ਸਾਊਦੀ ਦੀ ਰਿਫਾਈਨਰੀ 'ਤੇ ਦਾਗੀਆਂ ਮਿਜ਼ਾਈਲਾਂ

ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਬ੍ਰਾਜ਼ੀਲ ਦੇ ਸਾਮਾਨ 'ਤੇ 37.5 ਫ਼ੀਸਦੀ ਤੱਕ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਲਖ਼ੀ ਵਧ ਗਈ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਿ ਸੀਲਵਾ ਦਾ ਦੋਸ਼ ਹੈ ਕਿ ਅਮਰੀਕਾ ਚੋਣਾਂ 'ਚ ਵਿਰੋਧੀ ਧਿਰ ਦਾ ਪੱਖ ਪੂਰਨ ਦੀਆਂ ਕੋਸ਼ਿਸ਼ਾਂ ਵੀ ਕਰ ਸਕਦਾ ਹੈ।

ਬ੍ਰਾਜ਼ੀਲ ਦੇ ਮੌਜੂਦਾ ਰਾਸ਼ਟਰਪਤੀ ਲੂਲਾ ਦੇ ਮੁੱਖ ਵਿਰੋਧੀ ਉਮੀਦਵਾਰ ਫਲਾਵੀਓ ਬੋਲਸੋਨਾਰੋ ਹਨ ਤੇ ਬੋਲਸੋਨਾਰੋ ਪਰਿਵਾਰ ਦੇ ਟਰੰਪ ਪ੍ਰਸ਼ਾਸਨ ਨਾਲ ਕਾਫ਼ੀ ਨੇੜਲੇ ਸਬੰਧ ਮੰਨੇ ਜਾਂਦੇ ਹਨ। ਅਜਿਹੇ 'ਚ ਇਨ੍ਹਾਂ ਨਜ਼ਦੀਕੀ ਸਬੰਧਾਂ ਨੂੰ ਵੀ ਅਮਰੀਕੀ ਅਧਿਕਾਰੀਆਂ ਦਾ ਦੌਰਾ ਰੱਦ ਕਰਨ ਦੀ ਅਹਿਮ ਵਜ੍ਹਾ ਮੰਨਿਆ ਜਾ ਰਿਹਾ ਹੈ।

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ, ਜੋ ਫਿਲਹਾਲ ਤਖ਼ਤਾਪਲਟ ਦੀ ਕੋਸ਼ਿਸ਼ ਦੇ ਮਾਮਲੇ 'ਚ ਜੇਲ੍ਹ 'ਚ ਹਨ, ਲੰਬੇ ਸਮੇਂ ਤੋਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ 'ਤੇ ਸਵਾਲ ਚੁੱਕਦੇ ਰਹੇ ਹਨ। ਬ੍ਰਾਜ਼ੀਲ ਨੂੰ ਡਰ ਸੀ ਕਿ ਅਮਰੀਕੀ ਟੀਮ ਆ ਕੇ ਇਸ ਵਿਵਾਦ ਨੂੰ ਹੋਰ ਹਵਾ ਦੇ ਸਕਦੀ ਹੈ ਤੇ ਸਰਕਾਰ ਨੇ ਅਮਰੀਕੀ ਅਧਿਕਾਰੀਆਂ ਨੂੰ ਵੀਜ਼ਾ ਦੇਣ ਤੋਂ ਹੀ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ''ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!'' ਦੁਬਈ 'ਚ ਰਹਿੰਦੇ ਲੋਕਾਂ ਲਈ ਸਰਕਾਰ ਦਾ Golden Offer

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News