ਥਾਈਲੈਂਡ 'ਚ ਜੂਏ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 83 ਭਾਰਤੀ ਗ੍ਰਿਫ਼ਤਾਰ

Tuesday, May 02, 2023 - 02:22 PM (IST)

ਥਾਈਲੈਂਡ 'ਚ ਜੂਏ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 83 ਭਾਰਤੀ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ- ਥਾਈਲੈਂਡ ਪੁਲਸ ਨੇ ਜੂਏ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 93 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 83 ਭਾਰਤੀ ਹਨ। ਪੁਲਸ ਨੇ ਦੱਸਿਆ ਕਿ ਖੁਫੀਆ ਸੂਚਨਾ ਤੋਂ ਬਾਅਦ ਰਾਤ ਕਰੀਬ 1:15 ਵਜੇ ਛਾਪੇਮਾਰੀ ਕੀਤੀ ਗਈ। ਚੋਨਬੁਰੀ ਥਾਣਾ ਮੁਖੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ 27 ਅਪ੍ਰੈਲ ਤੋਂ 1 ਮਈ ਤੱਕ ਹੋਟਲ ਦੇ ਕਮਰੇ ਬੁੱਕ ਕੀਤੇ ਗਏ ਸਨ ਅਤੇ ਜੂਆ ਖੇਡਣ ਲਈ ਸੰਪਾਓ ਨਾਂ ਦਾ ਕਮਰਾ ਕਿਰਾਏ 'ਤੇ ਲਿਆ ਗਿਆ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਵੱਡੀ ਗਿਣਤੀ 'ਚ ਲੋਕ ਸੰਪਾਓ 'ਚ ਜੂਆ ਖੇਡਦੇ ਹੋਏ ਪਾਏ ਗਏ | 

PunjabKesari

ਪੁਲਸ ਨੂੰ ਦੇਖ ਕੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਦੌਰਾਨ ਪੁਲਸ ਨੇ 93 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚੋਂ 83 ਭਾਰਤੀ, ਛੇ ਥਾਈਲੈਂਡ ਦੇ ਅਤੇ ਚਾਰ ਮਿਆਂਮਾਰ ਦੇ ਨਾਗਰਿਕ ਹਨ। ਗ੍ਰਿਫਤਾਰ ਕੀਤੇ ਗਏ 93 ਵਿਅਕਤੀਆਂ ਵਿੱਚੋਂ 80 ਭਾਰਤੀ ਜੂਏਬਾਜ਼ ਸਨ ਜਦਕਿ ਬਾਕੀ ਖੇਡ ਪ੍ਰਬੰਧਕ ਅਤੇ ਕਰਮਚਾਰੀ ਸਨ। ਪੁਲਸ ਨੇ ਚਾਰ ਬੈਕਰੈਟ ਟੇਬਲ, ਤਿੰਨ ਬਲੈਕਜੈਕ ਟੇਬਲ, ਕਾਰਡਾਂ ਦੇ 25 ਸੈੱਟ, 209, 215,000 ਚਿਪਸ, 160,000 ਭਾਰਤੀ ਰੁਪਏ, ਅੱਠ ਕਲੋਜ਼-ਸਰਕਟ ਟੈਲੀਵਿਜ਼ਨ ਕੈਮਰੇ, 92 ਮੋਬਾਈਲ ਫੋਨ, ਤਿੰਨ ਨੋਟਬੁੱਕ ਕੰਪਿਊਟਰ, ਇੱਕ ਆਈਪੈਡ ਅਤੇ ਤਿੰਨ ਕਾਰਡ ਡੀਲਰ ਮਸ਼ੀਨਾਂ ਜ਼ਬਤ ਕੀਤੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਜ਼ੁਲਫ਼ਿਕਾਰ ਅਲੀ ਭੁੱਟੋ ਦੀ ਪੋਤੀ ਨੇ ਵਿਆਹ ਤੋਂ ਬਾਅਦ ਹਿੰਦੂ ਮੰਦਰ ਦੇ ਕੀਤੇ ਦਰਸ਼ਨ, ਲੋਕਾਂ ਨੇ ਦਿੱਤੀ ਪ੍ਰਤੀਕਿਰਿਆ

ਕੈਸੀਨੋ ਪ੍ਰਬੰਧਕ ਚਿਕੋਟੀ ਪ੍ਰਵੀਨ ਵੀ ਗ੍ਰਿਫ਼ਤਾਰ

PunjabKesari

ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 83 ਭਾਰਤੀਆਂ ਵਿੱਚ ਹਾਈ ਪ੍ਰੋਫਾਈਲ ਕੈਸੀਨੋ ਪ੍ਰਬੰਧਕ ਚਿਕੋਟੀ ਪ੍ਰਵੀਨ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਈਡੀ ਨੇ ਤੇਲੰਗਾਨਾ ਵਿੱਚ ਵੀ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਰਿਹਾਇਸ਼ ਅਤੇ ਜੂਏ ਦੇ ਸਥਾਨ ਦੇ 32 ਸਾਲਾ ਇੰਚਾਰਜ ਸੀਤਰਾਨਨ ਕੈਵਲੋਰ ਨੇ ਪੁਲਸ ਨੂੰ ਹਿਰਾਸਤ ਵਿੱਚ ਦੱਸਿਆ ਕਿ ਸਾਰੇ ਭਾਰਤੀਆਂ ਤੋਂ 50,000 baht ਦੀ ਫੀਸ ਲਈ ਗਈ ਸੀ। ਜੂਏ ਲਈ 10 ਲੱਖ 20 ਹਜ਼ਾਰ baht ਲਈ ਕਿਰਾਏ 'ਤੇ ਲਿਆ ਗਿਆ ਸੀ। ਦੁਪਹਿਰ ਇੱਕ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤੱਕ ਕਮਰਾ ਖੁੱਲ੍ਹਾ ਰਿਹਾ ਅਤੇ ਇਸ ਦੌਰਾਨ ਹੋਟਲ ਸਟਾਫ਼ ਨੂੰ ਕਮਰੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News