ਇਸ ਹਫਤੇ ਯੂਰਪ ਯਾਤਰਾ ਦੌਰਾਨ ਪੋਲੈਂਡ ਜਾਣਗੇ ਬਾਈਡੇਨ : ਵ੍ਹਾਈਟ ਹਾਊਸ
Tuesday, Mar 22, 2022 - 12:16 AM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਯੂਕ੍ਰੇਨ ’ਤੇ ਰੂਸ ਦੇ ਜਾਰੀ ਹਮਲਿਆਂ ਵਿਚਾਲੇ ਉੱਤਰ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਅਤੇ ਯੂਰਪੀ ਸਹਿਯੋਗੀਆਂ ਨਾਲ ਗੱਲਬਾਤ ਲਈ ਆਪਣੀ ਆਗਾਮੀ ਯੂਰਪ ਯਾਤਰਾ ਦੌਰਾਨ ਪੋਲੈਂਡ ਵੀ ਜਾਣਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਐਤਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਵਾਸ਼ਿੰਗਟਨ ਤੋਂ ਰਵਾਨਾ ਹੋਣ ਵਾਲੇ ਬਾਈਡੇਨ ਪਹਿਲਾਂ ਬ੍ਰਸੇਲਸ ਅਤੇ ਫਿਰ ਪੋਲੈਂਡ ਜਾਣਗੇ, ਜਿਥੇ ਉਹ ਦੇਸ਼ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
ਪੋਲੈਂਡ, ਯੂਕ੍ਰੇਨ ਦਾ ਗੁਆਂਢੀ ਦੇਸ਼ ਹੈ। ਪੋਲੈਂਡ ਨੇ ਜੰਗ ਪੀੜਤ ਦੇਸ਼ ਤੋਂ ਹਿਜਰਤ ਕਰਨ ਵਾਲੇ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸ਼ਰਨ ਦਿੱਤੀ ਹੈ। ਪੋਲੈਂਡ ਨੇ ਹਮੇਸ਼ਾ ਨਾਟੋ ਦੇ ਆਪਣੇ ਸਾਥੀ ਮੈਂਬਰਾਂ ਨਾਲ ਇਹ ਖੂਨ-ਖਰਾਬਾ ਰੋਕਣ ਲਈ ਜ਼ਿਆਦਾ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਬਾਈਡੇਨ ਦੀ ਯੂਕ੍ਰੇਨ ਦੀ ਯਾਤਰਾ ਕਰਨ ਦੋ ਕੋਈ ਯੋਜਨਾ ਨਹੀਂ ਹੈ।
ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।