ਜੋਅ ਬਾਈਡੇਨ ਦੀ ਰਾਸ਼ਟਰਪਤੀ ਦੇ ਤੌਰ ''ਤੇ ਪਹਿਲੀ ਵਾਰ ਹੋਵੇਗੀ ਨਿਯਮਤ ਮੈਡੀਕਲ ਜਾਂਚ

Friday, Nov 19, 2021 - 09:32 PM (IST)

ਜੋਅ ਬਾਈਡੇਨ ਦੀ ਰਾਸ਼ਟਰਪਤੀ ਦੇ ਤੌਰ ''ਤੇ ਪਹਿਲੀ ਵਾਰ ਹੋਵੇਗੀ ਨਿਯਮਤ ਮੈਡੀਕਲ ਜਾਂਚ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸ਼ੁੱਕਰਵਾਰ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਜਾ ਰਹੇ ਹਨ ਜਿਥੇ ਰਾਸ਼ਟਰਪਤੀ ਦੇ ਤੌਰ 'ਤੇ ਪਹਿਲੀ ਵਾਰ ਉਨ੍ਹਾਂ ਦੀ ਨਿਯਮਤ ਮੈਡੀਕਲ ਜਾਂਚ ਕੀਤੀ ਜਾਵੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਅੱਜ ਸਵੇਰੇ ਟਵੀਟ ਕਰ ਉਨ੍ਹਾਂ ਦੀ ਮੈਡਕਲ ਜਾਂਚ ਦੀ ਯੋਜਨਾ ਦੇ ਬਾਰੇ 'ਚ ਦੱਸਿਆ।

ਇਹ ਵੀ ਪੜ੍ਹੋ : ਤਾਈਵਾਨ ਦਾ ਦਫ਼ਤਰ ਖੋਲ੍ਹੱਣ ਦੀ ਇਜਾਜ਼ਤ ਦੇਣ 'ਤੇ ਚੀਨ ਨੇ ਲਿਥੁਆਨੀਆ ਨੂੰ ਦਿੱਤੀ ਧਮਕੀ

ਬਾਈਡੇਨ (78) ਨੇ ਦਸੰਬਰ 2019 'ਚ ਆਪਣੇ ਸਰੀਰ ਦੀ ਪੂਰੀ ਜਾਂਚ ਕਰਵਾਈ ਸੀ ਅਤੇ ਹੁਣ ਮੈਡੀਕਲਾਂ ਨੇ ਸਾਬਕ ਉਪ ਰਾਸ਼ਟਰਪਤੀ ਨੂੰ 'ਤੰਦਰੁਸਤ' ਅਤੇ 'ਰਾਸ਼ਟਰਪਤੀ ਦਾ ਫਰਜ਼ ਸਫਲਤਾਪੂਰਵਕ ਨਿਭਾਉਣ ਲਈ ਫਿੱਟ' ਪਾਇਆ ਸੀ। 2009 ਤੋਂ ਬਾਈਡੇਨ ਨੇ ਮੈਡੀਕਲ ਡਾ. ਕੈਵਿਨ ਓ ਕੋਰੋਨ ਨੇ ਤਿੰਨ ਪੰਨਿਆਂ ਦੇ ਨੋਟ 'ਚ ਲਿਖਿਆ ਕਿ ਉਸ ਵੇਲੇ ਰਾਸ਼ਟਰਪਤੀ ਦੇ ਉਮੀਦਵਾਰ ਰਹੇ ਬਾਈਡੇਨ ਪੂਰੀ ਤਰ੍ਹਾਂ ਸਿਹਤਮੰਦ ਸਨ।

ਇਹ ਵੀ ਪੜ੍ਹੋ : APS ਦਿਓਲ ਦੀ ਥਾਂ ਦੀਪਇੰਦਰ ਸਿੰਘ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News