ਬਾਈਡੇਨ ਦੀ ਚਿਤਾਵਨੀ: ਤਾਲਿਬਾਨ ਨੇ ਕੋਈ ਗੜਬੜੀ ਕੀਤੀ ਤਾਂ ਦੇਵਾਂਗੇ ਸਖ਼ਤ ਜਵਾਬ
Sunday, Aug 22, 2021 - 12:14 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਕਾਬੁਲ ਹਵਾਈ ਅੱਡੇ ’ਤੇ ਉਸ ਦੀਆਂ ਮੁਹਿੰਮਾਂ ’ਤੇ ਕੋਈ ਗੜਬੜੀ ਕੀਤੀ ਗਈ ਜਾਂ ਅਮਰੀਕੀ ਫੋਰਸਾਂ ’ਤੇ ਹਮਲਾ ਹੋਇਆ ਤਾਂ ਉਸ ਨੂੰ ਇਸਦਾ ਜਵਾਬ ਦਿੱਤਾ ਜਾਏਗਾ।ਬਾਈੇਡੇਨ ਨੇ ਕਿਹਾ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਨਾਟੋ ਸਹਿਯੋਗੀਆਂ ਨਾਲ ਮੁਲਾਕਾਤ ਕਰ ਕੇ ਅੱਗੇ ਦੇ ਰਸਤੇ ’ਤੇ ਚਰਚਾ ਕੀਤੀ ਤਾਂ ਜੋ ਅਮਰੀਕਾ ਅਤੇ ਸਹਿਯੋਗੀਆਂ ਨਾਲ ਮੁਲਾਕਾਤ ਕਰ ਕੇ ਅੱਗੇ ਦੇ ਰਸਤੇ ’ਤੇ ਚਰਚਾ ਕੀਤੀ ਤਾਂ ਜੋ ਅਮਰੀਕਾ ਅਤੇ ਸਹਿਯੋਗੀਆਂ ’ਤੇ ਅੱਤਵਾਦੀ ਹਮਲਾ ਕਰਨ ਲਈ ਟਿਕਾਣਿਆਂ ਦੇ ਰੂਪ ਵਿਚ ਅਫਗਾਨਿਸਤਾਨ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਵਹਿਚ ਅੱਤਵਾਦੀ ਰੋਕੂ ਮੁਹਿੰਮ ’ਤੇ ਤਿਰਛੀ ਨਜ਼ਰ ਬਣਾਈ ਰੱਖੇਗਾ।ਬਾਈਡੇਨ ਨੇ ਕਿਹਾ ਕਿ ਅਫਗਾਨਿਸਤਾਨ ਨਿਕਾਸੀ ਮੁਹਿੰਮ ਖਤਰਨਾਕ ਹੈ। ਇਸ ਵਿਚ ਸਾਡੀਆਂ ਹਥਿਆਰਬੰਦ ਫੋਰਸਾਂ ਨੂੰ ਖਤਰਾ ਹੈ ਅਤੇ ਮੁਸ਼ਕਲ ਹਾਲਾਤ ਵਿਚ ਇਸਨੂੰ ਸੰਚਾਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਵਾਅਦਾ ਨਹੀਂ ਕਰ ਸਕਦਾ ਕਿ ਆਖਰੀ ਨਤੀਜਾ ਕੀ ਹੋਵੇਗਾ ਜਾਂ ਇਸ ਵਿਚ ਜਾਨ ਜਾਣ ਦਾ ਜ਼ੋਖਮ ਨਹੀਂ ਹੋਵੇਗਾ ਪਰ ਕਮਾਂਡਰ-ਇਨ-ਚੀਫ ਦੇ ਰੂਪ ਵਿਚ ਮੈਂ ਤੁਹਾਨੂੰ ਭਰੋਸਾ ਦਿਵਾ ਸਕਦਾ ਹਾਂ ਕਿ ਮੈਂ ਹਰ ਜ਼ਰੂਰੀ ਸੋਮੇ ਮੁਹੱਈਆ ਕਰਵਾਵਾਂਗਾ।
ਪੜ੍ਹੋ ਇਹ ਅਹਿਮ ਖਬਰ- ਲਾਦੇਨ ਦਾ ਰਿਸ਼ਤੇਦਾਰ ਹੈ ਅਫਗਾਨ ਦਾ ਸੰਭਾਵਿਤ ਰਾਸ਼ਟਰਪਤੀ, ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਦੇ ਚੁੱਕੈ ਧਮਕੀ
ਅਮਰੀਕੀ ਨਾਗਰਿਕਾਂ ਅਤੇ ਬੀਤੇ 20 ਸਾਲਾਂ ਦੌਰਾਨ ਇਨ੍ਹਾਂ ਦਾ ਸਹਿਯੋਗ ਕਰਨ ਵਾਲੇ ਅਫਗਾਨ ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਜੋ ਮੁਹਿੰਮ ਅਜੇ ਚੱਲ ਰਹੀ ਹੈ ਉਹ ਇਤਿਹਾਸ ਵਿਚ ਹਵਾਈ ਮਾਰਗ ਤੋਂ ਲੋਕਾਂ ਨੂੰ ਕੱਢਣ ਦੇ ਸਭ ਤੋਂ ਵੱਡੇ ਅਤੇ ਮੁਸ਼ਕਲ ਮੁਹਿੰਮਾਂ ਵਿਚੋਂ ਇਕ ਹੈ ਅਤੇ ਇਸ ਵਿਚ ਲੋਕਾਂ ਦੀ ਜਾਨ ਜਾਣ ਦਾ ਵੀ ਜ਼ੋਖਮ ਹੈ।ਬਾਈਡੇਨ ਨੇ ਅਫਗਾਨਿਸਤਾਨ ਵਿਚ ਫੌਜੀਆਂ ਦੀ ਵਾਪਸੀ ਦੇ ਆਪਣੇ ਫੈਸਲੇ ਦਾ ਬਚਾਅ ਵੀ ਜਾਰੀ ਰੱਖਿਆ ਅਤੇ ਕਿਹਾ ਕਿ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ’ਤੇ ਸ਼ੁਰੂ ਹੋਈ ਅਫਰਾ-ਤਫਰੀ ਦੀ ਸਥਿਤੀ ਤੋਂ ਬਾਅਦ ਤੋਂ ਅਮਰੀਕਾ ਨੇ ਲੋਕਾਂ ਦੀ ਨਿਕਾਸੀ ਦੀ ਮੁਹਿੰਮ ਵਿਚ ਬਹੁਤ ਸਫਲਤਾ ਹਾਸਲ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਅਫਗਾਨਿਸਤਾਨ ਦੇ ਸਹਿਯੋਗੀ ਦੇਸ਼ਾਂ ਦੇ 50-60 ਹਜ਼ਾਰ ਲੋਕਾਂ ਨੂੰ ਵੀ ਇਹੋ ਵਚਨ ਦਿੰਦੀ ਹੈ ਕਿ ਜੋ ਅਫਗਾਨਿਸਤਾਨ ਤੋਂ ਨਿਕਲਣ ਦੀ ਆਸ ਲਗਾਈ ਬੈਠੇ ਹਨ ਪਰ ਕੱਢਣ ਵਿਚ ਅਮਰੀਕ ਨਾਗਰਿਕਾਂ ਨੂੰ ਤਰਜੀਹ ਦਿੱਤੀ ਜਾਏਗੀ। ਹਾਲਾਂਕਿ ਬਾਈਡੇਨ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਹੋਰ ਹਜ਼ਾਰਾਂ ਲੋਕਾਂ ਨੂੰ ਨਿੱਜੀ ਚਾਰਟਰ ਜਹਾਜ਼ਾਂ ਰਾਹੀਂ ਕੱਢਿਆ ਗਿਆ ਹੈ ਜਿਨ੍ਹਾਂ ਦਾ ਪ੍ਰਬੰਧ ਅਮਰੀਕੀ ਸਰਕਾਰ ਨੇ ਕੀਤਾ ਸੀ।