ਜੋਅ ਬਾਈਡੇਨ ਨੇ ਬੰਦੂਕ ਦੀ ਦੁਰਵਰਤੋਂ ਨੂੰ ਰੋਕਣ ਲਈ ਕਾਰਜਕਾਰੀ ਆਦੇਸ਼ ''ਤੇ ਕੀਤੇ ਦਸਤਖ਼ਤ

Wednesday, Mar 15, 2023 - 12:48 PM (IST)

ਜੋਅ ਬਾਈਡੇਨ ਨੇ ਬੰਦੂਕ ਦੀ ਦੁਰਵਰਤੋਂ ਨੂੰ ਰੋਕਣ ਲਈ ਕਾਰਜਕਾਰੀ ਆਦੇਸ਼ ''ਤੇ ਕੀਤੇ ਦਸਤਖ਼ਤ

ਮੋਂਟੇਰੀ ਪਾਰਕ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਥਿਆਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਮੰਗਲਵਾਰ ਨੂੰ ਇੱਕ ਨਵੇਂ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ। ਇਸ ਆਦੇਸ਼ ਤਹਿਤ ਬੰਦੂਕਾਂ ਦੀ ਵਿਕਰੀ ਦੌਰਾਨ ਕੀਤੀ ਗਈ ‘ਬੈਕਗਰਾਊਂਡ ਚੈਕਿੰਗ’ ਨੂੰ ਬਿਹਤਰ ਬਣਾਇਆ ਜਾਵੇਗਾ। ਬਾਈਡੇਨ ਨੇ ਇਸ ਆਦੇਸ਼ ਰਾਹੀਂ ਕੈਬਿਨੇਟ ਨੂੰ ਬੰਦੂਕ ਹਿੰਸਾ ਨਾਲ ਜੂਝ ਰਹੇ ਭਾਈਚਾਰਿਆਂ ਦੇ ਸਮਰਥਨ ਲਈ ਇੱਕ ਬਿਹਤਰ ਸਰਕਾਰੀ ਪ੍ਰਣਾਲੀ ਬਣਾਉਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਨੌਕਰੀ ਕਰਨ ਤੋਂ ਪਹਿਲਾਂ ਪੜ੍ਹ ਲਓ ਸਰਕਾਰ ਦੀ ਚਿਤਾਵਨੀ, ਵਰਕ ਵੀਜ਼ਾ ਨੂੰ ਲੈ ਕੇ ਕੀਤਾ ਅਲਰਟ

ਨਵੇਂ ਆਦੇਸ਼ ਵਿਚ ਸੋਗ ਅਤੇ ਸਦਮੇ ਦਾ ਸਾਹਮਣਾ ਕਰਨ ਵਾਲਿਆਂ ਨੂੰ ਵਧੇਰੇ ਮਾਨਸਿਕ ਸਿਹਤ ਸਹਾਇਤਾ, ਪੀੜਤਾਂ ਲੰਬੀ ਪੁਲਸ ਜਾਂਚ ਪ੍ਰਕਿਰਿਆ ਦੌਰਾਨ ਬੰਦ ਹੋਣ ਵਾਲੇ ਕਾਰੋਬਾਰਾਂ ਨੂੰ ਵਿੱਤੀ ਮਦਦ ਦੇਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਸੰਘੀ ਲਾਇਸੰਸਸ਼ੁਦਾ ਬੰਦੂਕ ਕਾਰੋਬਾਰੀਆਂ ਲਈ ਨਿਯਮ ਬਣਾਉਣ ਦਾ ਹੁਕਮ ਦਿੱਤਾ। ਇਨ੍ਹਾਂ ਨਿਯਮਾਂ ਦੇ ਤਹਿਤ ਡੀਲਰਾਂ ਨੂੰ ਲਾਇਸੈਂਸ ਦੇਣ ਤੋਂ ਪਹਿਲਾਂ ਉਹਨਾਂ ਦੇ ਪਿਛੋਕੜ ਦੀ ਜਾਂਚ ਜ਼ਰੂਰੀ ਹੋਵੇਗੀ। ਰਾਸ਼ਟਰਪਤੀ ਨੇ ਫੈਡਰਲ ਟਰੇਡ ਕਮਿਸ਼ਨ ਨੂੰ ਇੱਕ ਜਨਤਕ ਰਿਪੋਰਟ ਜਾਰੀ ਕਰਨ ਲਈ ਕਿਹਾ ਹੈ, ਜਿਸ ਵਿੱਚ ਦੱਸਿਆ ਜਾਵੇ ਕਿ ਬੰਦੂਕ ਬਣਾਉਣ ਵਾਲੇ ਕਿਸ ਤਰ੍ਹਾਂ ਨਾਬਾਲਗਾਂ ਨੂੰ ਹਥਿਆਰ ਵੇਚਦੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ: ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਪੁਲਸ ਨਾਲ ਭਿੜੇ PTI ਵਰਕਰ


author

cherry

Content Editor

Related News