ਬਾਈਡੇਨ ਨੇ ਸਾਊਦੀ ਅਰਬ ਨੂੰ ਭੇਜੀਆਂ ਪੈਟ੍ਰਿਅਟ ਮਿਜ਼ਾਈਲਾਂ

Monday, Mar 21, 2022 - 05:50 PM (IST)

ਬਾਈਡੇਨ ਨੇ ਸਾਊਦੀ ਅਰਬ ਨੂੰ ਭੇਜੀਆਂ ਪੈਟ੍ਰਿਅਟ ਮਿਜ਼ਾਈਲਾਂ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਸਾਊਦੀ ਅਰਬ ਨੂੰ ਵੱਡੀ ਗਿਣਤੀ ਵਿੱਚ ਐਂਟੀ-ਮਿਜ਼ਾਈਲ “ਪੈਟ੍ਰਿਅਟ” ਸਿਸਟਮ ਭੇਜੇ ਹਨ। ਬਾਈਡੇਨ ਪ੍ਰਸ਼ਾਸਨ ਦੁਆਰਾ ਇਸ ਕਦਮ ਨੂੰ ਵਧਦੇ ਗੁੰਝਲਦਾਰ ਯੂਐਸ-ਸਾਊਦੀ ਅਰਬ ਸਬੰਧਾਂ ਵਿੱਚ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਰਾਤ ਨੂੰ ਪੁਸ਼ਟੀ ਕੀਤੀ ਕਿ ਸਾਊਦੀ ਅਰਬ ਨੂੰ "ਐਂਟੀਮਿਸਾਈਲ ਇੰਟਰਸੈਪਟਰ" ਭੇਜੇ ਗਏ ਹਨ। ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਾਅਦਾ ਕੀਤਾ ਹੈ ਕਿ "ਅਮਰੀਕਾ ਇਸ ਖੇਤਰ ਵਿੱਚ ਆਪਣੇ ਦੋਸਤਾਂ ਨਾਲ ਖੜ੍ਹਾ ਰਹੇਗਾ"। ਉਨ੍ਹਾਂ ਦੇ ਵਾਅਦੇ ਮੁਤਾਬਕ ਇਹ ਫ਼ੈਸਲਾ ਲਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਸਰਕਾਰ ਨੇ ਸਟੱਡੀ, ਟੂਰਿਸਟ ਅਤੇ ਸਪਾਊਸ ਵੀਜ਼ੇ ਦੇਣ ਸਬੰਧੀ ਰਫ਼ਤਾਰ ਕੀਤੀ ਤੇਜ਼

ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਐਤਵਾਰ ਨੂੰ ਯਮਨ ਵਿੱਚ ਸਰਗਰਮ ਹੋਤੀ ਬਲਾਂ ਦੀ ਨਿੰਦਾ ਕੀਤੀ। ਹੂਤੀ ਬਲਾਂ ਨੇ ਮੁੱਖ ਸਾਊਦੀ ਪਾਵਰ ਸਟੇਸ਼ਨਾਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ, ਇੱਕ ਨੂੰ ਅੱਗ ਲਗਾ ਦਿੱਤੀ ਅਤੇ ਦੂਜੇ 'ਤੇ ਤੇਲ ਉਤਪਾਦਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ। ਸਾਊਦੀ ਅਰਬ ਦਾ ਕਹਿਣਾ ਹੈ ਕਿ ਹੂਤੀ ਬਾਗੀਆਂ ਦੇ ਹਮਲਿਆਂ ਨੂੰ ਰੋਕਣ ਲਈ ਇਹ ਇੰਟਰਸੈਪਟਰ ਮਹੱਤਵਪੂਰਨ ਹੈ। ਸਾਊਦੀ ਅਰਬ ਮਾਰਚ 2015 ਤੋਂ ਹੂਤੀਆਂ ਨਾਲ ਜੰਗ ਲੜ ਰਿਹਾ ਹੈ। ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਅਮਰੀਕਾ-ਸਾਊਦੀ ਅਰਬ ਸਬੰਧ ਤਣਾਅਪੂਰਨ ਹਨ। ਰਾਸ਼ਟਰਪਤੀ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੂਤੀ ਬਲਾਂ ਨੂੰ ਅੱਤਵਾਦੀ ਸਮੂਹਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ।


author

Vandana

Content Editor

Related News