ਪੁਤਿਨ ਖ਼ਿਲਾਫ਼ ਵਿਵਾਦਿਤ ਟਿੱਪਣੀ 'ਤੇ ਬਾਈਡੇਨ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ, ਜਾਣੋ ਕੀ ਸੀ ਬਿਆਨ

Tuesday, Mar 29, 2022 - 11:16 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਹਫ਼ਤੇ ਦੇ ਅੰਤ ਵਿਚ ਕੀਤੀ ਗਈ ਆਪਣੀ ਉਸ ਟਿੱਪਣੀ ਤੋਂ 'ਕੁਝ ਵੀ ਵਾਪਸ ਨਹੀਂ ਲੈ ਰਹੇ ਹਨ', ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਸੱਤਾ ਵਿਚ ਰਹਿਣ ਦੇ ਲਾਇਕ ਨਹੀਂ ਹਨ।' 

ਇਹ ਵੀ ਪੜ੍ਹੋ: ਯੂਕ੍ਰੇਨ ਜੰਗ ਨਾਲ ਹੋਰ ਜ਼ਿਆਦਾ ਤਾਕਤਵਰ ਹੋਏ ਪੁਤਿਨ, ਰੂਸ ’ਚ 71 ਫ਼ੀਸਦੀ ਤੱਕ ਪਹੁੰਚੀ ਲੋਕਪ੍ਰਿਯਤਾ

ਬਾਈਡੇਨ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ, 'ਮੈਂ ਆਪਣੀ ਗੱਲ 'ਤੇ ਕਾਇਮ ਹਾਂ। ਗੱਲ ਸਿਰਫ਼ ਇੰਨੀ ਹੈ ਕਿ ਮੈਂ ਪੁਤਿਨ ਦੇ ਰਵੱਈਏ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਿਹਾ ਸੀ... ਜੋ ਬਹੁਤ ਬੇਰਹਿਮੀ ਨਾਲ ਚੀਜਾਂ ਨੂੰ ਅੰਜਾਮ ਦੇ ਰਹੇ ਹਨ। ਮੈਂ ਯੂਕ੍ਰੇਨ ਵਿਚ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਹੀ ਵਾਪਸ ਆਇਆ ਸੀ।' ਹਾਲਾਂਕਿ, ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮਾਸਕੋ ਵਿਚ ਸੱਤਾ ਤਬਦੀਲੀ ਦੀ ਮੰਗ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ‘ਕਤਲ’ ਦੀ ਕੋਸ਼ਿਸ਼ ਨਾਕਾਮ, 25 ‘ਹੱਤਿਆਰਿਆਂ’ ਦਾ ਸਮੂਹ ਗ੍ਰਿਫ਼ਤਾਰ

ਯੂਰਪ ਵਿਚ ਉਨ੍ਹਾਂ ਦੀ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਹਾਲਾਂਕਿ, ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਨਾ ਉਦੋਂ ਅਤੇ ਨਾ ਹੁਣ ਨੀਤੀਗਤ ਤਬਦੀਲੀ ਦੀ ਗੱਲ ਕਰ ਰਿਹਾ ਹਾਂ। ਮੈਂ ਸਿਰਫ਼ ਕੁਦਰਤੀ ਗੁੱਸਾ ਜ਼ਾਹਰ ਕਰ ਰਿਹਾ ਸੀ ਅਤੇ ਇਸ ਸਬੰਧ ਵਿਚ ਮਾਫ਼ੀ ਨਹੀਂ ਮੰਗਾਂਗਾ।' ਬਾਈਡੇਨ ਨੇ ਪਿਛਲੇ ਹਫ਼ਤੇ ਕਿਹਾ ਸੀ, 'ਇਹ ਸ਼ਖ਼ਸ (ਪੁਤਿਨ) ਸੱਤਾ ਵਿਚ ਨਹੀਂ ਰਹਿ ਸਕਦਾ।' ਬਾਈਡੇਨ ਨੇ ਕੁਝ ਸਵਾਲਾਂ ਦੇ ਜਵਾਬ ਵਿਚ ਕਿਹਾ ਸੀ ਕਿ ਪੁਤਿਨ ਦੇ ਨਸਲਕੁਸ਼ੀ ਵਿਚ ਸ਼ਾਮਲ ਹੋਣ ਅਤੇ ਜਾਰੀ ਰੱਖਣ ਦੀਆਂ ਵਧਦੀਆਂ ਕੋਸ਼ਿਸ਼ਾਂ ... ਨੂੰ ਦੇਖ ਕੇ ਪੂਰੀ ਦੁਨੀਆ ਕਹਿ ਰਹੀ ਹੈ, 'ਹੇ ਭਗਵਾਨ, ਇਹ ਸ਼ਖ਼ਸ ਕੀ ਕਰ ਰਿਹਾ ਹੈ?'

ਇਹ ਵੀ ਪੜ੍ਹੋ: ਮੈਕਸੀਕੋ 'ਚ ਜ਼ਬਰਦਸਤ ਗੋਲੀਬਾਰੀ, 19 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News