ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'
Friday, Apr 30, 2021 - 04:57 AM (IST)
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਮੀਰਾਂ ਤੋਂ ਵਧ ਟੈਕਸ ਵਸੂਲ ਕਰ ਕੇ ਬੱਚਿਆਂ ਦੀ ਸਿੱਖਿਆ ਅਤੇ ਗਰੀਬ-ਮੱਧ ਵਰਗ ਦੇ ਪਰਿਵਾਰਾਂ 'ਤੇ ਖਰਚ ਕਰਨ ਜਾ ਰਹੇ ਹਨ। ਬਾਈਡੇਨ ਨੇ ਬਾਲ ਵਿਕਾਸ ਅਤੇ ਸਿੱਖਿਆ ਲਈ 130 ਕਰੋੜ ਲੱਖ ਕਰੋੜ ਰੁਪਏ ਦੇ ਨਵੇਂ ਪਲਾਨ ਦਾ ਐਲਾਨ ਕੀਤਾ ਹੈ। ਇਸ ਰਕਮ ਦੀ ਵਸੂਲੀ ਅਮੀਰ ਨਾਗਰਿਕਾਂ ਤੋਂ ਟੈਕਸ ਵਸੂਲ ਕਰ ਕੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਕਿਮ ਜੋਂਗ ਨੇ ਚੀਨ ਤੋਂ 'ਘਟੀਆ ਸਮਾਨ' ਖਰੀਦਣ ਵਾਲੇ ਅਧਿਕਾਰੀ ਦੀ ਲੈ ਲਈ ਜਾਨ
ਇਸ ਨੂੰ 'ਅਮਰੀਕਨ ਫੈਮਿਲੀ ਐਡ ਪਲਾਨ' ਦਾ ਨਾਂ ਦਿੱਤਾ ਗਿਆ ਹੈ। ਬੁੱਧਵਾਰ ਅਮਰੀਕੀ ਰਾਸ਼ਟਰਪਤੀ ਨੇ ਕਾਂਗਰਸ ਦੇ ਸੰਯੁਕਤ ਸੈਸ਼ਨ ਵਿਚ ਦਿੱਤੇ ਆਪਣੇ ਪਹਿਲੇ ਸੰਬੋਧਨ ਵਿਚ ਇਸ ਦਾ ਖੁਲਾਸਾ ਕੀਤਾ। ਇਸ ਨਾਲ ਇਕ ਦਿਨ ਪਹਿਲਾਂ ਬਾਈਡੇਨ ਨੇ ਸਾਲਾਨਾ 75 ਲੱਖ ਰੁਪਏ ਤੋਂ ਉਪਰ ਆਮਦਨ ਵਾਲਿਆਂ 'ਤੇ ਲੱਗਣ ਵਾਲਾ ਟੈਕਸ 20 ਫੀਸਦੀ ਤੋਂ ਵਧਾ ਕੇ 39.6 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਬਾਈਡੇਨ ਦੀ ਤਿਆਰੀ ਇੰਫ੍ਰਾਸਟ੍ਰਕਚਰ 'ਤੇ 165 ਲੱਖ ਕਰੋੜ ਰੁਪਏ ਅਤੇ ਕੋਰੋਨਾ ਸਹਾਇਤਾ ਫੰਡ ਵਜੋਂ 142.5 ਲੱਖ ਕਰੋੜ ਰੁਪਏ ਖਰਚ ਕਰਨ ਦੀ ਵੀ ਹੈ ਪਰ ਇਹ ਦੋਵੇਂ ਪ੍ਰਸਤਾਵ ਫਿਲਹਾਲ ਅਜੇ ਪੈਂਡਿੰਗ ਹਨ।
ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ
ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਅਨੀਤਾ ਡਨ ਨੇ ਇਕ ਲਿਖਤ ਬਿਆਨ ਵਿਚ ਆਖਿਆ ਕਿ ਰਾਸ਼ਟਰਪਤੀ ਬਾਈਡੇਨ ਮੰਨਦੇ ਹਨ ਕਿ ਅਮਰੀਕੀ ਟੈਕਸ ਵਿਵਸਥਾ ਟੁੱਟ ਚੁੱਕੀ ਹੈ ਕਿਉਂਕਿ ਇਥੇ ਹੇਜ ਫੰਡ ਮੈਨੇਜਰ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਕਰਦਾ ਹੈ ਅਤੇ ਇਸ ਦੇ ਬਾਵਜੂਦ ਉਹ ਆਪਣੇ ਘਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਵੀ ਘੱਟ ਟੈਕਸ ਦਿੰਦਾ ਹੈ।
ਇਹ ਵੀ ਪੜ੍ਹੋ - ਖੁੱਲ੍ਹੀ ਥਾਂ ਦੇ ਮੁਕਾਬਲੇ ਬੰਦ ਥਾਂ 'ਚ ਇਨਫੈਕਸ਼ਨ ਫੈਲਦੀ ਹੈ 33 ਗੁਣਾ ਵਧ
ਇਸ ਵਿਵਸਥਾ ਨੂੰ ਸੁਧਾਰਣ ਲਈ ਵੀ ਬਾਈਡੇਨ ਇਹ ਕਦਮ ਚੁੱਕ ਰਹੇ ਹਨ ਤਾਂ ਜੋ ਨਵੀਂ ਟੈਕਸ ਵਿਵਸਥਾ ਵਿਚ ਜਨ ਕਲਿਆਣਕਾਰੀ ਪ੍ਰੋਗਰਾਮਾਂ ਨੂੰ ਲੋੜੀਂਦੀ ਸਰਕਾਰੀ ਗ੍ਰਾਂਟ ਮਿਲ ਸਕੇ, ਜਿਸ ਵਿਚ ਮੱਧ-ਵਰਗੀ ਪਰਿਵਾਰ ਨੂੰ ਫਾਇਦਾ ਵੀ ਹੋਣਾ ਚਾਹੀਦਾ ਹੈ ਅਤੇ ਟੈਕਸ ਦਾ ਭਾਰ ਅਮੀਰ ਲੋਕਾਂ 'ਤੇ ਪਿਆ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਲਾਨ ਤੋਂ 1 ਕਰੋੜ 70 ਲੱਖ ਗਰੀਬ ਕਾਮਿਆਂ ਅਤੇ ਕਰੀਬ 6.6 ਕਰੋੜ ਬੱਚਿਆਂ ਨੂੰ ਫਾਇਦਾ ਪਹੁੰਚੇਗਾ। ਹਾਲ ਹੀ ਵਿਚ ਹੋਏ ਕੁਝ ਸਰਵੇਖਣ ਦੱਸਦੇ ਹਨ ਕਿ ਅਮਰੀਕਾ ਵਿਚ ਵਧੇਰੇ ਲੋਕ ਕਾਰਪੋਰੇਟ ਟੈਕਸ ਅਤੇ ਕੈਪੀਟਲ ਗੇਨਸ ਟੈਕਸ ਵਧਾਉਣ ਦੇ ਪੱਖ ਵਿਚ ਹਨ। ਖਾਸ ਤੌਰ 'ਤੇ ਉਨਾਂ ਲੋਕਾਂ 'ਤੇ ਜਿਹੜੇ 75 ਲੱਖ ਡਾਲਰ ਤੋਂ ਵਧ ਦੀ ਆਮਦਨ ਕਮਾਉਂਦੇ ਹਨ।
ਇਹ ਵੀ ਪੜ੍ਹੋ - ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ
ਪ੍ਰਸਤਾਵ ਪਾਸ ਹੋਣ ਵਿਚ ਪੇਂਚ, ਕਮਲਾ ਦਾ ਵੋਟ ਅਹਿਮ
ਕਾਂਗਰਸ (ਅਮਰੀਕੀ ਸੰਸਦ) ਵਿਚ ਇਹ ਪ੍ਰਸਤਾਵ ਆਸਾਨੀ ਨਾਲ ਪਾਸ ਹੋ ਜਾਵੇਗੀ, ਇਸ ਦੀ ਗਾਰੰਟੀ ਨਹੀਂ ਹੈ। ਕਾਰਣ ਇਹ ਹੈ ਕਿ ਕਾਂਗਰਸ ਸੈਨੇਟ ਵਿਚ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਕੋਲ ਸਪੱਸ਼ਟ ਬਹੁਮਤ ਨਹੀਂ ਹੈ। ਹਾਲਾਂਕਿ ਉਪ-ਰਾਸ਼ਟਰਪਤੀ ਕਮਲਾ ਹੈਰਿਸ, ਜੋ ਸੈਨੇਟ ਦੀ ਮੁਖੀ ਵੀ ਹੈ, ਦਾ ਵੋਟ ਵੀਟੋ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਬਾਈਡੇਨ ਨੇ ਰਾਸ਼ਟਰਪਤੀ ਬਣਨ ਦੇ 100 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਇੰਨਾ ਵੱਡਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ - UAE 'ਚ 90 ਫੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਤੇ ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਏ ਜਾ ਰਹੇ ਪੈਸੇ