ਯੂਕ੍ਰੇਨ ਨੂੰ ਲੈ ਕੇ ਵਧਦੇ ਤਣਾਅ ਦਰਮਿਆਨ ਬਾਈਡੇਨ, ਪੁਤਿਨ ਅਗਲੇ ਹਫ਼ਤੇ ਕਰਨਗੇ ਗੱਲਬਾਤ

Sunday, Dec 05, 2021 - 02:12 AM (IST)

ਯੂਕ੍ਰੇਨ ਨੂੰ ਲੈ ਕੇ ਵਧਦੇ ਤਣਾਅ ਦਰਮਿਆਨ ਬਾਈਡੇਨ, ਪੁਤਿਨ ਅਗਲੇ ਹਫ਼ਤੇ ਕਰਨਗੇ ਗੱਲਬਾਤ

ਮਾਸਕੋ-ਯੂਕ੍ਰੇਨ ਦੀ ਸਰਹੱਦ 'ਤੇ ਰੂਸ ਦੇ ਫੌਜੀਆਂ ਦੀ ਤਾਇਨਾਤੀ ਨੂੰ ਲੈ ਕੇ ਅਮਰੀਕਾ ਅਤੇ ਰੂਸ ਦਰਮਿਆਨ ਵਧਦੇ ਤਣਾਅ ਤੋਂ ਬਾਅਦ ਮੰਗਲਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਟੈਲੀਫੋਨ 'ਤੇ ਗੱਲਬਾਤ ਕਰਨਗੇ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਗੱਲਬਾਤ ਸ਼ਾਮ ਨੂੰ ਹੋਵੇਗੀ।

ਰੂਸ ਇਸ ਗੱਲ 'ਤੇ ਅੜਿਆ ਹੈ ਕਿ ਅਮਰੀਕਾ ਗਾਰੰਟੀ ਦੇਵੇ ਕਿ ਯੂਕ੍ਰੇਨ ਨੂੰ ਨਾਟੋ ਫੌਜ ਗਠਜੋੜ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਬਾਈਡੇਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੇ ਪਤਾ ਲਾਇਆ ਕਿ ਰੂਸ ਨੇ ਯੂਕ੍ਰੇਨ ਨਾਲ ਲੱਗਦੀ ਸਰਹੱਦ 'ਤੇ ਕਰੀਬ 70 ਹਜ਼ਾਰ ਫੌਜੀਆਂ ਦੀ ਤਾਇਨਾਤੀ ਕੀਤੀ ਹੈ ਅਗਲੇ ਸਾਲ ਦੀ ਸ਼ੁਰੂਆਤ 'ਚ ਉਸ ਨੇ ਸੰਭਾਵਿਤ ਹਮਲਾਵਰ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ : ਐਂਜੇਲਾ ਮਰਕੇਲ ਨੇ ਜਰਮਨੀ ਦੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ

ਅਮਰੀਕਾ ਦੇ ਅਧਿਕਾਰੀਆਂ ਅਤੇ ਸਾਬਕਾ ਅਮਰੀਕੀ ਡਿਪਲੋਮੈਟਾਂ ਦਾ ਕਹਿਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਜਿਥੇ ਸੰਭਾਵਿਤ ਹਮਲਾਵਰ ਦੀਆਂ ਤਿਆਰੀਆਂ ਕਰ ਰਹੇ ਹਨ, ਉਥੇ ਯੂਕ੍ਰੇਨ ਦੀ ਫੌਜ ਪਹਿਲਾਂ ਦੀ ਤੁਲਨਾ 'ਚ ਜ਼ਿਆਦਾ ਹਥਿਆਰਬੰਦ ਅਤੇ ਤਿਆਰ ਹੈ ਅਤੇ ਪੱਛਮੀ ਦੇਸ਼ਾਂ ਵੱਲੋਂ ਪਾਬੰਦੀ ਲਾਏ ਜਾਣ ਨਾਲ ਰੂਸ ਦੀ ਅਰਥਵਿਵਸਥਾ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਯੂਕ੍ਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਅਗਲੇ ਮਹੀਨੇ ਹਮਲਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕੋਰੋਨਾ ਦੇ ਰਿਕਾਰਡ 5,352 ਨਵੇਂ ਮਾਮਲੇ ਆਏ ਸਾਹਮਣੇ

ਯੂਕ੍ਰੇਨ ਦੇ ਰੱਖਿਆ ਮੰਤਰੀ ਉਲੇਕਸੀ ਰੇਜਨਿਕੋਵ ਨੇ ਕਿਹਾ ਕਿ ਯੂਕ੍ਰੇਨ ਅਤੇ ਕ੍ਰੀਮੀਆ ਕੋਲ ਰੂਸ ਦੇ ਫੌਜੀਆਂ ਦੀ ਅਨੁਮਾਨਿਤ ਗਿਣਤੀ 94,300 ਹੈ ਅਤੇ ਚਿਤਾਵਨੀ ਦਿੱਤੀ ਕਿ ਜਨਵਰੀ 'ਚ ਯੁੱਧ ਭੜਕ ਸਕਦਾ ਹੈ। ਕ੍ਰੈਮਲਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਾਈਡੇਨ ਨਾਲ ਫੋਨ 'ਤੇ ਗੱਲਬਾਤ 'ਚ ਪੁਤਿਨ ਇਸ ਗੱਲ ਦੀ ਗਾਰੰਟੀ ਚਾਹੁੰਦੇ ਹਨ ਕਿ ਯੂਕ੍ਰੇਨ ਨੂੰ ਨਾਟੋ ਦੇ ਵਿਸਤਾਰ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News