ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਆਪਣਾ ਘਰੇਲੂ ਨੀਤੀ ਸਲਾਹਕਾਰ ਕੀਤਾ ਨਿਯੁਕਤ
Saturday, May 06, 2023 - 04:42 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਆਪਣਾ ਘਰੇਲੂ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ ਜੋ ਘਰੇਲੂ ਨੀਤੀ ਦੇ ਏਜੰਡੇ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇਗੀ। ਬਾਈਡੇਨ ਨੇ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨੀਰਾ ਟੰਡਨ ਆਰਥਿਕ ਗਤੀਸ਼ੀਲਤਾ ਅਤੇ ਨਸਲੀ ਸਮਾਨਤਾ ਤੋਂ ਲੈ ਕੇ ਸਿਹਤ ਦੇਖਭਾਲ, ਇਮੀਗ੍ਰੇਸ਼ਨ ਅਤੇ ਸਿੱਖਿਆ ਵਰਗੀ ਮੇਰੀ ਘਰੇਲੂ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨਾ ਜਾਰੀ ਰੱਖੇਗੀ।"
ਇਹ ਵੀ ਪੜ੍ਹੋ: ਮਿਸ ਯੂਨੀਵਰਸ ਆਸਟਰੇਲੀਆ ਦੀ ਫਾਈਨਲਿਸਟ ਸਿਏਨਾ ਨਾਲ ਵਾਪਰਿਆ ਹਾਦਸਾ, 23 ਸਾਲ ਦੀ ਉਮਰ 'ਚ ਮੌਤ
ਟੰਡਨ ਬਾਈਡੇਨ ਦੀ ਹੁਣ ਤੱਕ ਘਰੇਲੂ ਨੀਤੀ ਸਲਾਹਕਾਰ ਰਹੀ ਸੂਜ਼ਨ ਰਾਈਸ ਦੀ ਥਾਂ ਲਵੇਗੀ। ਬਾਈਡੇਨ ਨੇ ਕਿਹਾ, "ਟੰਡਨ ਏਸ਼ਿਆਈ ਮੂਲ ਦੀ ਪਹਿਲੀ ਅਮਰੀਕੀ ਹੋਵੇਗੀ ਜੋ ਵ੍ਹਾਈਟ ਹਾਊਸ ਦੇ ਇਤਿਹਾਸ ਵਿੱਚ ਉਸ ਦੇ 3 ਮਹੱਤਵਪੂਰਨ ਨੀਤੀ ਕੌਂਸਲਾਂ ਵਿੱਚੋਂ ਇੱਕ ਦੀ ਅਗਵਾਈ ਕਰੇਗੀ।" ਬਾਈਡੇਨ ਨੇ ਕਿਹਾ, "ਸੀਨੀਅਰ ਸਲਾਹਕਾਰ ਅਤੇ ਸਟਾਫ ਸਕੱਤਰ ਹੋਣ ਦੇ ਨਾਤੇ ਨੀਰਾ ਨੇ ਮੇਰੀ ਘਰੇਲੂ, ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਟੀਮ ਵਿਚ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਕੋਲ ਜਨਤਕ ਨੀਤੀ ਵਿੱਚ 25 ਸਾਲਾਂ ਦਾ ਤਜ਼ਰਬਾ ਹੈ, ਉਨ੍ਹਾਂ ਨੇ 3 ਰਾਸ਼ਟਰਪਤੀਆਂ ਨੂੰ ਸੇਵਾ ਦਿੱਤੀ ਹੈ ਅਤੇ ਲਗਭਗ ਇੱਕ ਦਹਾਕੇ ਤੱਕ ਦੇਸ਼ ਦੇ ਸਭ ਤੋਂ ਵੱਡੇ ਥਿੰਕ ਟੈਂਕਾਂ ਵਿੱਚੋਂ ਇੱਕ ਦੀ ਅਗਵਾਈ ਕੀਤੀ ਹੈ।'
ਟੰਡਨ ਇਸ ਸਮੇਂ ਰਾਸ਼ਟਰਪਤੀ ਬਾਈਡੇਨ ਅਤੇ ਸਟਾਫ਼ ਦੇ ਸਕੱਤਰ ਵਜੋਂ ਸੀਨੀਅਰ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਨੇ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਦੋਵਾਂ ਦੇ ਪ੍ਰਸ਼ਾਸਨ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਮੁਹਿੰਮ ਵਿਚ ਮਦਦ ਕਰਨ ਤੋਂ ਇਲਾਵਾ ਕਈ ਥਿੰਕ ਟੈਂਕਾਂ ਲਈ ਵੀ ਸੇਵਾਵਾਂ ਦਿੱਤੀਆਂ ਹਨ। ਉਹ 'ਸੈਂਟਰ ਫਾਰ ਅਮੈਰੀਕਨ ਪ੍ਰੋਗਰੈਸ' ਅਤੇ 'ਸੈਂਟਰ ਫਾਰ ਅਮੈਰੀਕਨ ਪ੍ਰੋਗਰੈਸ ਐਕਸ਼ਨ ਫੰਡ' ਦੀ ਪ੍ਰਧਾਨ ਅਤੇ ਸੀ.ਈ.ਓ. (ਕਾਰਜਕਾਰੀ ਪ੍ਰਧਾਨ) ਵੀ ਰਹੀ ਸੀ।
ਇਹ ਵੀ ਪੜ੍ਹੋ: ਲਾਹੌਰ 'ਚ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਪੰਜਵੜ ਦਾ ਗੋਲੀਆਂ ਮਾਰ ਕੇ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।