ਬਾਈਡੇਨ ਨੇ ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਨੂੰ ਨੀਦਰਲੈਂਡ 'ਚ ਰਾਜਦੂਤ ਕੀਤਾ ਨਾਮਜ਼ਦ

03/12/2022 1:10:41 PM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਮੂਲ ਦੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡ ਵਿਚ ਆਪਣਾ ਰਾਜਦੂਤ ਨਾਮਜ਼ਦ ਕਰਨ ਦਾ ਇਰਾਦਾ ਪ੍ਰਗਟਾਇਆ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਪ੍ਰਵਾਸੀ ਭਾਰਤੀ 50 ਸਾਲਾ ਦੁੱਗਲ ਮੂਲ ਰੂਪ ਵਿਚ ਭਾਰਤ ਵਿਚ ਕਸ਼ਮੀਰ ਤੋਂ ਹੈ। ਉਹ ਸਿਨਸਿਨਾਟੀ, ਸ਼ਿਕਾਗੋ, ਨਿਊਯਾਰਕ ਅਤੇ ਬੋਸਟਨ ਵਿਚ ਵੱਡੀ ਹੋਈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਈ ਹੋਰ ਪ੍ਰਮੁੱਖ ਪ੍ਰਸ਼ਾਸਨਿਕ ਅਤੇ ਕੂਟਨੀਤਕ ਅਹੁਦਿਆਂ 'ਤੇ ਨਿਯੁਕਤੀ ਦੇ ਐਲਾਨ ਦੇ ਨਾਲ-ਨਾਲ ਦੁੱਗਲ ਨੂੰ ਲੈ ਕੇ ਇਸ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਕੈਨੇਡਾ 'ਚ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨਾਲ 2 ਅੌਰਤਾਂ ਸਮੇਤ 4 ਭਾਰਤੀ ਗ੍ਰਿਫ਼ਤਾਰ

PunjabKesari

ਵ੍ਹਾਈਟ ਹਾਊਸ ਨੇ ਕਿਹਾ ਕਿ ਦੁੱਗਲ, ਦੋ ਬੱਚਿਆਂ ਦੀ ਮਾਂ, ਇਕ ਅਨੁਭਵੀ ਸਿਆਸੀ ਕਾਰਕੁਨ, ਔਰਤਾਂ ਦੇ ਅਧਿਕਾਰਾਂ ਦੀ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਚਾਰਕ ਹੈ। ਉਹ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਦੀ ਕੌਂਸਲ ਲਈ ਪਹਿਲਾਂ ਰਾਸ਼ਟਰਪਤੀ ਵੱਲੋਂ ਨਿਯੁਕਤ ਕੀਤੀ ਜਾ ਚੁੱਕੀ ਹੈ ਹੈ ਅਤੇ ਪੱਛਮੀ ਖੇਤਰ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ। ਦੁੱਗਲ ਹਿਊਮਨ ਰਾਈਟਸ ਵਾਚ ਦੀ ਸੈਨ ਫਰਾਂਸਿਸਕੋ ਕਮੇਟੀ ਦੀ ਮੈਂਬਰ ਹੈ। ਵੇਕ ਫੋਰੈਸਟ ਯੂਨੀਵਰਸਿਟੀ ਲੀਡਰਸ਼ਿਪ ਐਂਡ ਕਰੈਕਟਰ ਕੌਂਸਲ ਦੀ ਮੈਂਬਰ ਹੈ ਅਤੇ ਐਮਿਲੀਜ ਦੀ ਸੂਚੀ ਲਈ ਨੈਸ਼ਨਲ ਬੋਰਡ ਆਫ਼ ਡਾਇਰੈਕਟਰਜ਼ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ: ਬੇਭਰੋਸਗੀ ਮਤਾ: ਫਿਰ ਗੇਂਦਬਾਜ਼ੀ ਕਰਨ ਲਈ ਤਿਆਰ ਇਮਰਾਨ, ਕਿਹਾ- ਵਿਰੋਧੀ ਧਿਰ ਦੀਆਂ ਲਵਾਂਗਾ 3 ਵਿਕਟਾਂ

ਉਨ੍ਹਾਂ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤਿਕ ਸੰਚਾਰ ਵਿਚ ਐੱਮ.ਏ. ਕੀਤੀ ਹੈ ਅਤੇ ਮਿਆਮੀ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਵੀ ਕੀਤੀ ਹੈ। ਦੁੱਗਲ ਨੂੰ ਕਈ ਨਾਗਰਿਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ ਯੂ.ਐੱਸ. ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਵੱਲੋਂ ਵੈਸਟਰਨ ਰੀਜ਼ਨਲ ਲੀਡਰਸ਼ਿਪ ਅਵਾਰਡ, ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਕਮਿਊਨਿਟੀ ਹੀਰੋ, ਅਤੇ ਨੈਸ਼ਨਲ ਡਾਇਵਰਸਿਟੀ ਕੌਂਸਲ ਵੱਲੋਂ ਕੈਲੀਫੋਰਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚੋਂ ਇਕ ਦੇ ਰੂਪ ਵਿਚ ਸਨਮਾਨਿਤ ਕੀਤਾ ਜਾਣਾ ਸ਼ਾਮਲ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਰੂਸ ਤੋਂ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਲਿਆ ਵਾਪਸ, ਲਗਾਈਆਂ ਹੋਰ ਵੀ ਪਾਬੰਦੀਆਂ

ਵ੍ਹਾਈਟ ਹਾਊਸ ਨੇ ਕਿਹਾ ਕਿ ਉਨ੍ਹਾਂ ਨੇ ਬਾਈਡੇਨ ਲਈ ਔਰਤਾਂ ਦੀ ਰਾਸ਼ਟਰੀ ਸਹਿ-ਪ੍ਰਧਾਨ ਅਤੇ ਡੈਮੋਕਰੇਟਿਕ ਨੈਸ਼ਨਲ ਕਮੇਟੀ ਵਿਚ ਉਪ-ਰਾਸ਼ਟਰੀ ਵਿੱਤ ਪ੍ਰਧਾਨ ਦੇ ਰੂਪ ਵਜੋਂ ਕੰਮ ਕੀਤਾ। ਦੁੱਗਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ 2008 ਦੀ ਰਾਸ਼ਟਰਪਤੀ ਮੁਹਿੰਮ ਵਿਚ ਸਰਗਰਮ ਸੀ ਅਤੇ ਹਿਲੇਰੀ ਕਲਿੰਟਨ ਦੀ ਰਾਸ਼ਟਰਪਤੀ ਮੁਹਿੰਮ ਨਾਲ ਵੀ ਜੁੜੀ ਸੀ, ਜਿੱਥੇ ਉਹ ਹਿਲੇਰੀ ਦੀ ਮੁਹਿੰਮ ਲਈ ਉੱਤਰੀ ਕੈਲੀਫੋਰਨੀਆ ਸੰਚਾਲਨ ਕਮੇਟੀ ਅਤੇ ਔਰਤਾਂ ਲਈ ਹਿਲੇਰੀ ਕਮੇਟੀ ਦੀ ਮੈਂਬਰ ਸੀ।

ਇਹ ਵੀ ਪੜ੍ਹੋ: ਜ਼ੇਲੇਂਸਕੀ ਨੇ ਰੂਸ 'ਤੇ ਮੇਅਰ ਨੂੰ ਅਗਵਾ ਕਰਨ ਦਾ ਲਗਾਇਆ ਦੋਸ਼, ISIS ਅੱਤਵਾਦੀਆਂ ਨਾਲ ਕੀਤੀ ਤੁਲਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News