ਬਾਈਡੇਨ ਨੇ ਦੇਸ਼ ''ਚ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਕੀਤੀ ਸੀਮਤ

09/28/2022 9:33:35 AM

ਸੈਨ ਡਿਏਗੋ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਲ 2023 ਦੇ ਬਜਟ ਲਈ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਸੀਮਤ ਰੱਖਣ ਦਾ ਬੁੱਧਵਾਰ ਨੂੰ ਟੀਚਾ ਰੱਖਿਆ, ਜਦੋਂ ਕਿ ਸ਼ਰਨਾਰਥੀਆਂ ਦੀ ਹਿਮਾਇਤ ਕਰਨ ਵਾਲੇ ਲਗਾਤਾਰ ਰਾਸ਼ਟਰਪਤੀ 'ਤੇ ਇਸ ਸੰਖਿਆ ਨੂੰ ਵਧਾਉਣ ਲਈ ਦਬਾਅ ਪਾ ਰਹੇ ਹਨ। ਸ਼ਰਨਾਰਥੀਆਂ ਦੇ ਹਿਮਾਇਤੀ 'ਯੂ.ਐੱਸ. ਰਿਫਿਊਜ਼ੀ ਐਡਮਿਸ਼ਨ ਪ੍ਰੋਗਰਾਮ' ਨੂੰ ਬਹਾਰ ਕਰਨ ਲਈ ਬਾਈਡੇਨ ਪ੍ਰਸ਼ਾਸਨ 'ਤੇ ਹੋਰ ਕਦਮ ਚੁੱਕਣ ਦਾ ਦਬਾਅ ਪਾ ਰਹੇ ਹਨ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਦੇ ਤਹਿਤ ਭਾਰੀ ਕਟੌਤੀ ਕੀਤੀ ਸੀ, ਜਿਸ ਨਾਲ ਦੇਸ਼ ਵਿਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਘੱਟ ਗਈ ਸੀ। ਅਗਸਤ ਵਿੱਚ ਹਾਲੀਆ ਗਿਣਤੀ ਅਨੁਸਾਰ ਬਾਈਡੇਨ ਨੇ ਇਸ ਸਾਲ ਇਸ ਸੰਖਿਆ ਨੂੰ ਚਾਰ ਗੁਣਾ ਤੱਕ ਵਧਾ ਦਿੱਤ, ਪਰ ਇਸ ਬਜਟ ਸਾਲ ਵਿੱਚ ਹੁਣ ਤੱਕ 20,000 ਤੋਂ ਘੱਟ ਸ਼ਰਨਾਰਥੀਆਂ ਨੂੰ ਹੀ ਸਵੀਕਾਰ ਕੀਤਾ ਗਿਆ ਹੈ।

ਮੌਜੂਦਾ ਬਜਟ ਸਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਲੂਥਰਨ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਸਰਵਿਸ ਦੀ ਮੁਖੀ ਕ੍ਰਿਸ ਓਮਾਰਾ ਵਿਗਨਾਰਾਜਾ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਨੂੰ ਸੰਯੁਕਤ ਰਾਸ਼ਟਰ ਦੀ 10 ਕਰੋੜ ਲੋਕਾਂ ਦੇ ਵਿਸਥਾਪਨ ਸਬੰਧੀ ਰਿਪੋਰਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕੀ ਸ਼ਰਨਾਰਥੀ ਪ੍ਰੋਗਰਾਮ ਵਿੱਚ ਸੁਧਾਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ।


cherry

Content Editor

Related News