'ਬਾਈਡਨ ਮਰ ਚੁੱਕੈ ! ਅਮਰੀਕਾ 'ਚ ਘੁੰਮ ਰਿਹੈ ਉਨ੍ਹਾਂ ਦਾ ਡੁਪਲੀਕੇਟ...', ਟਰੰਪ ਦੇ ਬਿਆਨ ਨੇ ਸਭ ਨੂੰ ਕੀਤਾ ਹੈਰਾਨ

Tuesday, Jun 03, 2025 - 11:16 AM (IST)

'ਬਾਈਡਨ ਮਰ ਚੁੱਕੈ ! ਅਮਰੀਕਾ 'ਚ ਘੁੰਮ ਰਿਹੈ ਉਨ੍ਹਾਂ ਦਾ ਡੁਪਲੀਕੇਟ...', ਟਰੰਪ ਦੇ ਬਿਆਨ ਨੇ ਸਭ ਨੂੰ ਕੀਤਾ ਹੈਰਾਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਦਾਅਵਾ ਕੀਤਾ ਹੈ ਕਿ ਜੋਅ ਬਾਈਡੇਨ ਦਾ 2020 ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਜੋ ਬਾਈਡੇਨ ਦੀ ਥਾਂ ਇਕ ਰੋਬੋਟ ਨੂੰ ਲਿਆਂਦਾ ਗਿਆ ਸੀ, ਜਿਸ ਨੇ ਬਾਈਡਨ ਦੀ ਜਗ੍ਹਾ ਲੈ ਲਈ ਹੈ। ਟਰੰਪ ਨੇ ਪੋਸਟ ਵਿਚ Conspiracy Theory ਦਾ ਹਵਾਲਾ ਦਿੰਦੇ ਹੋਏ ਲਿਖਿਆ, "ਬਾਈਡਨ ਦਾ 2020 ਵਿੱਚ ਕਤਲ ਹੋ ਚੁੱਕਾ ਹੈ। ਜੋ ਅੱਜ ਦਿਖਾਈ ਦੇ ਰਹੇ ਹਨ ਉਹ ਕਲੋਨ, ਡੁਪਲੀਕੇਟ ਜਾਂ ਰੋਬੋਟ ਹਨ। ਉਨ੍ਹਾਂ ਦੇ ਅੰਦਰ ਨਾ ਤਾਂ ਆਤਮਾ ਹੈ ਅਤੇ ਨਾ ਹੀ ਦਿਮਾਗ।" ਡੈਮੋਕ੍ਰੇਟਸ ਨੂੰ ਉਨ੍ਹਾਂ ਵਿਚਾਲੇ ਦਾ ਅੰਦਰ ਨਹੀ ਪਤਾ।

ਇਹ ਵੀ ਪੜ੍ਹੋ: ਸਟੇਜ 2 ਲਿਵਰ ਕੈਂਸਰ ਨਾਲ ਜੂਝ ਰਹੀ ਦੀਪਿਕਾ ਦੀ ਅੱਜ ਹੋਵੇਗੀ ਸਰਜਰੀ, ਪਤੀ ਸ਼ੋਏਬ ਨੇ ਹੱਥ ਜੋੜ ਮੰਗੀਆਂ ਦੁਆਵਾਂ

PunjabKesari

ਇਹ ਬਿਆਨ ਕੈਂਸਰ ਦੀ ਖ਼ਬਰ ਤੋਂ ਬਾਅਦ ਆਇਆ 

ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਸਾਬਕਾ ਰਾਸ਼ਟਰਪਤੀ ਬਾਈਡਨ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ "ਪ੍ਰੋਸਟੇਟ ਕੈਂਸਰ" ਹੈ। ਟਰੰਪ ਪਹਿਲਾਂ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਦੀ ਨਸਲਕੁਸ਼ੀ ਦੀਆਂ ਝੂਠੀਆਂ ਖ਼ਬਰਾਂ ਫੈਲਾ ਚੁੱਕੇ ਹਨ, ਜਿਸ ਨੂੰ ਸਰਕਾਰ ਅਤੇ ਉੱਥੋਂ ਦੇ ਫੈਕਟ ਜਾਂਚਕਰਤਾਵਾਂ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕਈ ਵਾਰ ਬਾਈਡਨ ਦੀ ਮਾਨਸਿਕ ਸਿਹਤ ਅਤੇ ਫੈਸਲਾ ਲੈਣ ਦੀ ਯੋਗਤਾ 'ਤੇ ਸਵਾਲ ਉਠਾਏ ਹਨ।

ਇਹ ਵੀ ਪੜ੍ਹੋ: 'ਹਾਉਸਫੁੱਲ 5' ਦੇ ਪ੍ਰਮੋਸ਼ਨਲ ਇਵੈਂਟ ਦੌਰਾਨ ਬੇਕਾਬੂ ਹੋਈ ਭੀੜ, ਰੋਣ ਲੱਗੇ ਫੈਨਜ਼, ਅਕਸ਼ੈ ਕੁਮਾਰ ਨੇ ਜੋੜ 'ਤੇ ਹੱਥ

ਝੂਠ ਫੈਲਾਉਣ ਦਾ ਇਤਿਹਾਸ

ਇਕ ਰਿਪੋਰਟ ਦੇ ਅਨੁਸਾਰ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਲਗਭਗ 30,573 ਝੂਠੇ ਜਾਂ ਗੁੰਮਰਾਹਕੁੰਨ ਦਾਅਵੇ ਕੀਤੇ ਸਨ। ਹਰ ਰੋਜ਼ ਔਸਤਨ 21 ਝੂਠ ਬੋਲੇ। ਉਨ੍ਹਾਂ ਨੇ 2024 ਦੀ ਚੋਣ ਮੁਹਿੰਮ ਦੌਰਾਨ ਸੈਂਕੜੇ ਸਾਜ਼ਿਸ਼ਾਂ ਨੂੰ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਦੇ ਹਾਲੀਆ ਦਾਅਵਿਆਂ ਵਿੱਚ ਐੱਫ.ਬੀ.ਆਈ. 'ਤੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਅਤੇ 6 ਜਨਵਰੀ ਦੇ ਕੈਪੀਟਲ ਦੰਗਿਆਂ ਪਿੱਛੇ ਅਮਰੀਕੀ ਸਰਕਾਰ ਦਾ ਹੱਥ ਹੋਣ ਦੀਆ ਗੱਲਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ:'ਬੁੱਢਾ ਹੋ ਗਿਆਂ, ਹੁਣ ਕੌਣ ਮਿਲੇਗੀ...?' 2 ਪਤਨੀਆਂ ਨਾਲ ਤਲਾਕ ਮਗਰੋਂ ਨਵੀਂ ਗਰਲਫ੍ਰੈਂਡ ਬਾਰੇ ਖੁੱਲ੍ਹ ਕੇ ਬੋਲੇ ਆਮਿਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News