ਬਾਈਡੇਨ ਨੇ ਫੁੱਟਬਾਲ ਸਟਾਰ ਮੇਗਨ ਰੈਪਿਨੋ ਨੂੰ 'ਰਾਸ਼ਟਰਪਤੀ ਮੈਡਲ ਆਫ ਫਰੀਡਮ' ਨਾਲ ਕੀਤਾ ਸਨਮਾਨਿਤ

Friday, Jul 08, 2022 - 12:08 PM (IST)

ਬਾਈਡੇਨ ਨੇ ਫੁੱਟਬਾਲ ਸਟਾਰ ਮੇਗਨ ਰੈਪਿਨੋ ਨੂੰ 'ਰਾਸ਼ਟਰਪਤੀ ਮੈਡਲ ਆਫ ਫਰੀਡਮ' ਨਾਲ ਕੀਤਾ ਸਨਮਾਨਿਤ

ਵਾਸ਼ਿੰਗਟਨ (ਰਾਜ ਗੋਗਨਾ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਕ ਨਾਮਵਾਰ ਫੁੱਟਬਾਲ ਸਟਾਰ ਮੇਗਨ ਰੈਪਿਨੋ ਨੂੰ ਰਾਸ਼ਟਰਪਤੀ ਮੈਡਲ ਆਫ ਫਰੀਡਮ ਨਾਲ ਸਨਮਾਨਿਤ ਕੀਤਾ।ੳਲੰਪਿਕ ਚੈਂਪੀਅਨ ਅਤੇ ਲਿੰਗ ਇਕੁਇਟੀ ਐਡਵੋਕੇਟ ਮੇਗਨ ਰੈਪਿਨੋ ਨੂੰ ਦੇਸ਼ ਦੇ ਸਰਬ-ਉੱਚ 17 ਨਾਗਰਿਕਾਂ ਦੇ ਕੀਤੇ ਗਏ ਸਨਮਾਨ ਦੌਰਾਨ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਬਾਈਡੇਨ ਨੇ ਦੇਸ਼ ਦਾ ਸਰਵਉੱਚ ਨਾਗਰਿਕ ਹੋਣ ਵਜੋਂ ਇਹ ਸਨਮਾਨ ਵੀਰਵਾਰ ਨੂੰ ਉਸ ਦੇ ਗਲੇ ਵਿੱਚ ਮੈਡਲ ਪਾ ਕੇ ਕੀਤਾ। ਫੁੱਟਬਾਲ ਸਟਾਰ ਰੈਪਿਨੋ ਸਨਮਾਨ ਸਮਾਰੋਹ ਵਿੱਚ 17 ਨਾਗਰਿਕਾਂ ਵਿੱਚ ਸ਼ਾਮਲ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਬਜ਼ੁਰਗ ਸਿੱਖ ਅਧਿਆਪਕ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼

ਰੈਪਿਨੋ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਫੁਟਬਾਲ ਖਿਡਾਰਨ ਹੈ ਅਤੇ ਸਿਰਫ਼ 6 ਮਹਿਲਾ ਐਥਲੀਟਾਂ ਜਾਂ ਕੋਚਾਂ ਵਿੱਚੋਂ ਉਹ ਇੱਕ ਹੈ।ਰਾਸ਼ਟਰਪਤੀ ਬਾਈਡੇਨ ਨੇ ਪੁਰਸਕਾਰ ਸਮਾਰੋਹ ਵਿੱਚ ਕਿਹਾ ਕਿ ਉਸਨੇ ਸਾਡੀ ਫੁਟਬਾਲ ਟੀਮ ਜਾਂ ਕਿਸੇ ਵੀ ਫੁਟਬਾਲ ਟੀਮ ਵਿੱਚ ਕਿਸੇ ਵੀ ਵਿਅਕਤੀ ਲਈ ਸ਼ਾਇਦ ਸਭ ਤੋਂ ਮਹੱਤਵਪੂਰਨ ਜਿੱਤ ਲਈ ਤਬਦੀਲੀ ਦੀ ਅਗਵਾਈ ਕਰਨ ਵਿੱਚ ਮਦਦ ਕੀਤੀ ਹੈ। ਰੈਪਿਨੋ 2006 ਤੋਂ ਅਮਰੀਕੀ ਮਹਿਲਾ ਰਾਸ਼ਟਰੀ ਟੀਮ ਦੀ ਮੈਂਬਰ ਰਹੀ ਹੈ ਅਤੇ ਉਸਨੇ ਟੀਮ ਨੇ ਦੋ ਓਲੰਪਿਕ ਤਗਮੇ ਅਤੇ ਦੋ ਵਿਸ਼ਵ ਕੱਪ ਚੈਂਪੀਅਨਸ਼ਿਪ ਜਿੱਤੀਆਂ ਸਨ।ਮੈਦਾਨ ਤੋਂ ਬਾਹਰ, ਉਸਨੇ ਔਰਤਾਂ ਦੀਆਂ ਖੇਡਾਂ ਵਿੱਚ ਸਮਾਨਤਾ ਅਤੇ ਬਰਾਬਰੀ ਲਈ ਆਪਣੇ ਯੋਗਦਾਨ ਲਈ ਆਪਣਾ ਨਾਮ ਬਣਾਇਆ ਹੈ। 


author

Vandana

Content Editor

Related News