ਅਰਬ-ਇਜ਼ਰਾਈਲੀ ਸਮਝੌਤਿਆਂ ਨੂੰ ਲੈ ਕੇ ਟਰੰਪ ਦੇ ਰਾਹ ਤੁਰੇ ਬਾਈਡੇਨ

06/10/2021 2:00:38 PM

 ਇੰਟਰਨੈਸ਼ਨਲ ਡੈਸਕ : ਬਾਈਡੇਨ ਪ੍ਰਸ਼ਾਸਨ ਜ਼ਿਆਦਾ ਤੋਂ ਜ਼ਿਆਦਾ ਅਰਬ ਦੇਸ਼ਾਂ ਨੂੰ ਇਜ਼ਰਾਈਲ ਦੇ ਨਾਲ ਸਮਝੌਤਾ ਕਰਨ ਲਈ ਉਤਸ਼ਾਹਿਤ ਕਰਨ ਤੇ ਮੌਜੂਦਾ ਸਮਝੌਤਿਆਂ ਨੂੰ ਮਜ਼ਬੂਤੀ ਦੇਣ ਦੇ ਸਬੰਧ ’ਚ ਨਵੇਂ ਸਿਰੇ ਤੋਂ ਜ਼ੋਰ ਦੇਣ ਲਈ ਆਧਾਰ ਤਿਆਰ ਕਰ ਰਿਹਾ ਹੈ। ਪਿਛਲੇ ਮਹੀਨੇ ਗਾਜ਼ਾ ਪੱਟੀ ’ਚ ਹੋਏ ਭਿਆਨਕ ਯੁੱਧ ਨੇ ਇਨ੍ਹਾਂ ਕੂਟਨੀਤਕ ਯਤਨਾਂ ’ਚ ਰੁਕਾਵਟ ਪਾ ਦਿੱਤੀ ਸੀ। ਅਖੌਤੀ ‘ਅਬਰਾਹਿਮ ਸਮਝੌਤਿਆਂ’ ਨੂੰ ਅਪਣਾਉਣਾ ਰਾਸ਼ਟਰਪਤੀ ਜੋ ਬਾਈਡੇਨ ਅਤੇ ਹੋਰ ਡੈਮੋਕਰੇਟਸ ਵੱਲੋਂ ਟਰੰਪ ਪ੍ਰਸ਼ਾਸਨ ਦੀ ਇਕ ਵਿਸ਼ੇਸ਼ ਨੀਤੀ ਨੂੰ ਅੱਗੇ ਵਧਾਉਣ ਦੀ ਇਕ ਦੁਰਲੱਭ ਘਟਨਾ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਚਾਰ ਅਰਬ ਦੇਸ਼ਾਂ ਵੱਲੋਂ ਕੀਤੇ ਸਮਝੌਤਿਆਂ ਲਈ ਅਮਰੀਕੀ ਪ੍ਰਭਾਵ ਤੇ ਉਤਸ਼ਾਹਵਧਾਊ ਕੰਮਾਂ ਨੂੰ ਅੱਗੇ ਰੱਖ ਕੇ ਪੱਛਮੀ ਏਸ਼ੀਆ ’ਚ ਯਹੂਦੀ ਰਾਸ਼ਟਰ ਲਈ ਦੁਸ਼ਮਣੀ ਤੇ ਵੱਖਵਾਦ ਨੂੰ ਘੱਟ ਕੀਤਾ, ਜੋ 1948 ’ਚ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਤੋਂ ਚੱਲ ਰਹੇ ਸਨ। ਬਾਈਡਨ ਪ੍ਰਸ਼ਾਸਨ ਨੇ ਇਜ਼ਰਾਈਲ ਨਾਲ ਸਬੰਧਾਂ ਨੂੰ ਸਾਧਾਰਨ ਕਰਨ ਲਈ ਕਈ ਹੋਰ ਅਰਬ ਸਰਕਾਰਾਂ ਵੱਲੋਂ ਕੀਤੇ ਸਮਝੌਤਿਆਂ ਦੀ ਮਹੱਤਵਪੂਰਨ ਸੰਭਾਵਨਾ ਨੂੰ ਦੇਖਿਆ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਦੇਸ਼ਾਂ ਦੀ ਪਛਾਣ ਜ਼ਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ’ਚ ਉਨ੍ਹਾਂ ਨੂੰ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ।

ਇਹ ਮੰਨਿਆ ਜਾਂਦਾ ਹੈ ਕਿ ਸੂਡਾਨ ਅਤੇ ਓਮਾਨ ਸੰਭਾਵਿਤ ਤੌਰ ’ਤੇ ਇਨ੍ਹਾਂ ਦੇਸ਼ਾਂ ’ਚ ਸ਼ਾਮਲ ਹੋ ਸਕਦੇ ਹਨ ਪਰ ਪਿਛਲੇ ਮਹੀਨੇ ਇਜ਼ਰਾਈਲ ਅਤੇ ਗਾਜ਼ਾ ਦੇ ਹਮਾਸ ਦੇ ਕੱਟੜਪੰਥੀਆਂ ਦਰਮਿਆਨ 11 ਦਿਨਾਂ ਦੇ ਯੁੱਧ ਨੇ ਨਵੇਂ ਅਬਰਾਹਿਮ ਸਮਝੌਤਿਆਂ ਲਈ ਅਮਰੀਕਾ ਸਮਰਥਿਤ ਕੂਟਨੀਤੀ ਨੂੰ ਗੁੰਝਲਦਾਰ ਬਣਾਇਆ ਹੈ।


Manoj

Content Editor

Related News