ਬਾਈਡੇਨ ਨੇ ਜਲਵਾਯੂ ਸਬੰਧੀ ਮਜਬੂਤ ਕਦਮ ਚੁੱਕਣ ਦੀ ਜਤਾਈ ਵਚਨਬੱਧਤਾ

07/17/2022 2:05:42 AM

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਾਲ ਦੇ ਸਮੇਂ 'ਚ ਦੋ ਝਟਕੇ ਲੱਗਣ ਦੇ ਬਾਵਜੂਦ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਕਾਰਜਕਾਰੀ ਕਾਰਵਾਈ ਪੱਧਰ 'ਤੇ ਮਜਬੂਤ ਕਦਮ ਚੁੱਕਣ ਦੀ ਵਚਨਬੱਧਤਾ ਜਤਾਈ ਹੈ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਦੇਸ਼ ਦੇ ਮੁੱਖ ਹਵਾ ਪ੍ਰਦੂਸ਼ਣ ਵਿਰੋਧੀ ਕਾਨੂੰਨ ਨੂੰ ਇਹ ਕਹਿ ਕੇ ਸੀਮਿਤ ਕਰ ਦਿੱਤਾ ਸੀ ਕਿ ਇਸ ਦਾ ਉਤਪਾਦਨ ਪਲਾਂਟਾਂ ਤੋਂ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਘਟਾਉਣ 'ਚ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਪਿਛਲੇ ਵੀਰਵਾਰ ਨੂੰ ਸੈਨੇਟਰ ਜੋ ਮਾਨਚਿਨ ਨੇ ਕਿਹਾ ਕਿ ਉਹ ਫਿਲਹਾਲ ਉਸ ਵਿਆਪਕ ਪ੍ਰਬੰਧਾਂ ਵਾਲੇ ਕਾਨੂੰਨ ਨੂੰ ਟਾਲੇ ਜਾਣ ਦੇ ਪੱਖ 'ਚ ਹੈ ਜਿਸ ਨੂੰ ਡੈਮ੍ਰੋਕੇਟ ਸਾਂਸਦ ਬਾਈਡੇਨ ਦੇ ਅਭਿਲਾਸ਼ੀ ਜਲਵਾਯੂ ਟੀਚਿਆਂ ਨੂੰ ਹਾਸਲ ਕਰਨ 'ਚ ਮੁੱਖ ਕਦਮ ਦੇ ਰੂਪ 'ਚ ਅਗੇ ਵਧਾ ਰਹੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦੈ ਪਾਰਾ

ਸਾਲ 2005 ਦੀ ਤੁਲਨਾ 'ਚ ਸਾਲ 2030 'ਚ ਗ੍ਰੀਨ ਹਾਊਸ ਗੈਸ ਨਿਕਾਸ ਨੂੰ ਅੱਧਾ ਕਰਨ ਦੀ ਵਚਨਬੱਧਤਾ ਜਤਾ ਚੁੱਕੇ ਬਾਈਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਸਵੱਛ ਊਰਜਾ 'ਤੇ ਕਦਮ ਚੁੱਕੇ ਜਾਣ ਤੋਂ ਪਹਿਲਾਂ ਕਿਤੇ ਜ਼ਿਆਦਾ ਵੱਡੀ ਜ਼ਰੂਰਤ ਬਣ ਗਿਆ ਹੈ। ਸਾਊਦੀ ਅਰਬ ਤੋਂ ਜਾਰੀ ਬਿਆਨ 'ਚ ਬਾਈਡੇਨ ਨੇ ਕਿਹਾ ਕਿ ਜੇਕਰ ਸੈਨੇਟ ਜਲਵਾਯੂ ਪਰਿਵਰਤਨ ਦਾ ਹੱਲ ਨਹੀਂ ਕਰਦੀ ਅਤੇ ਸਵੱਛ ਊਰਜਾ ਨੂੰ ਉਤਸ਼ਾਹ ਨਹੀਂ ਦਿੰਦੀ ਹੈ ਤਾਂ ਮੈਂ ਇਸ ਸਮੇਂ ਦੀ ਮੰਗ ਨੂੰ ਪੂਰਾ ਕਰਨ ਲਈ ਮਜਬੂਤ ਕਾਰਜਕਾਰੀ ਕਾਰਵਾਈ ਕਦਮ ਚੁੱਕਾਂਗਾ।

ਇਹ ਵੀ ਪੜ੍ਹੋ : ਅਮਰੀਕਾ ਪੱਛਮੀ ਏਸ਼ੀਆ ਨੂੰ ਅਲੱਗ-ਥਲੱਗ ਨਹੀਂ ਛੱਡੇਗਾ : ਬਾਈਡੇਨ

ਸਾਊਦੀ ਅਰਬ 'ਚ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਾਊਦੀ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ। ਵੈਸੇ ਤਾਂ ਬਾਈਡੇਨ ਨੇ ਇਹ ਨਹੀਂ ਦੱਸਿਆ ਕਿ ਉਹ ਜਲਵਾਯੂ ਦੇ ਸਿਲਸਿਲੇ 'ਚ ਕੀ ਕਦਮ ਚੁੱਕਣਗੇ ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਇਸ ਨਾਲ ਨੌਕਰੀਆਂ ਵਧਣਗੀਆਂ, ਊਰਜਾ 'ਚ ਸੁਧਾਰ ਆਵੇਗਾ, ਘਰੇਲੂ ਨਿਰਮਾਣ ਨੂੰ ਹੁਲਾਰਾ ਮਿਲੇਗਾ ਅਤੇ ਉਪਭੋਗਤਾਵਾਂ ਨੂੰ ਤੇਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਤੋਂ ਸੁਰੱਖਿਆ ਮਿਲੇਗੀ। ਉਨ੍ਹਾਂ ਕਿਹਾ ਕਿ ਮੈਂ ਪਿੱਛੇ ਨਹੀਂ ਹਟਾਂਗਾ।

ਇਹ ਵੀ ਪੜ੍ਹੋ :ਪਾਕਿਸਤਾਨ 'ਚ ਸੁਰੱਖਿਆ ਮੁਲਾਜ਼ਮਾਂ 'ਤੇ ਹਮਲੇ, 4 ਲੋਕਾਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News