ਬਾਈਡੇਨ ਨੇ ਪੁਤਿਨ ਨੂੰ ‘ਸਾਈਬਰ ਸੁਰੱਖਿਆ’ ਨੂੰ ਲੈ ਕੇ ਦਿੱਤੀ ਚੇਤਾਵਨੀ

Saturday, Jul 10, 2021 - 04:46 PM (IST)

ਬਾਈਡੇਨ ਨੇ ਪੁਤਿਨ ਨੂੰ ‘ਸਾਈਬਰ ਸੁਰੱਖਿਆ’ ਨੂੰ ਲੈ ਕੇ ਦਿੱਤੀ ਚੇਤਾਵਨੀ

ਇੰਟਰਨੈਸ਼ਨਲ ਡੈਸਕ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕਰਕੇ ਸਾਈਬਰ ਸੁਰੱਖਿਆ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਬਾਈਡੇਨ ਦੇ ਅਮਰੀਕਾ ’ਚ ਹੋਏ ਰੈਂਸਮਵੇਅਰ ਹਮਲਿਆਂ ਦੇ ਨਤੀਜਿਆਂ ਬਾਰੇ ਪੁਤਿਨ ਨੂੰ ਚੇਤਾਵਨੀ ਦਿੰਦਿਆਂ ਇਸ ਅਪਰਾਧ ’ਚ ਸ਼ਾਮਲ ਗਿਰੋਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ । ਵ੍ਹਾਈਟ ਹਾਊਸ ਨੇ ਇਕ ਬਿਆਨ ’ਚ ਕਿਹਾ ਕਿ ਬਾਈਡੇਨ ਨੇ ਸ਼ੁੱਕਰਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕਰ ਕੇ ਰੂਸ ’ਚ ਸਥਿਤ ਅਪਰਾਧੀ ਵੱਲੋਂ ਕੀਤੇ ਜਾ ਰਹੇ ਰੈਂਸਮਵੇਅਰ ਹਮਲਿਆਂ ਬਾਰੇ ਗੱਲਬਾਤ ਕੀਤੀ। ਇਨ੍ਹਾਂ ਹਮਲਿਆਂ ਦਾ ਅਸਰ ਅਮਰੀਕਾ ਅਤੇ ਹੋਰ ਦੇਸ਼ਾਂ ’ਤੇ ਪਿਆ ਹੈ। ਰੈਂਸਮਵੇਅਰ ਇਕ ਮਾਲਵੇਅਰ ਹੈ, ਜਿਸ ਦੀ ਵਰਤੋਂ ਕਿਸੇ ਸੰਗਠਨ ਦੇ ਦਸਤਾਵੇਜ਼ਾਂ ਨੂੰ ਚੋਰੀ ਕਰਨ ਅਤੇ ਫਿਰ ਉਨ੍ਹਾਂ ਦੇ ਸਹਾਰੇ ਫਿਰੌਤੀ ਦੀ ਮੰਗ ਕਰਨ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਬੰਗਲਾਦੇਸ਼ : ਨੂਡਲਜ਼ ਫੈਕਟਰੀ ’ਚ ਲੱਗੀ ਭਿਆਨਕ ਅੱਗ, 52 ਮਜ਼ਦੂਰਾਂ ਦੀ ਮੌਤ ਤੇ 50 ਜ਼ਖ਼ਮੀ

ਮਾਲਵੇਅਰ ਅਸਲ ’ਚ ਇਕ ਸ਼ੱਕੀ ਸਾਫਟਵੇਅਰ ਹੈ, ਜਿਸ ਨੂੰ ਕੰਪਿਊਟਰ ਵਾਇਰਸ ਵੀ ਕਿਹਾ ਜਾਂਦਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਰੂਸ ਨੂੰ ਰੈਂਸਮਵੇਅਰ ਦੇ ਹਮਲਿਆਂ ਦੇ ਨਤੀਜੇ ਭੁਗਤਣੇ ਪੈਣਗੇ, ਬਾਈਡੇਨ ਨੇ ਕਿਹਾ, ‘ਹਾਂ, ਮੈਂ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਯੂਨਾਈਟਿਡ ਸਟੇਟ ਨੂੰ ਉਮੀਦ ਹੈ ਕਿ ਜਦੋਂ ਉਨ੍ਹਾਂ ਦੀ ਮਿੱਟੀ ਤੋਂ ਫਿਰੌਤੀ ਦੇ ਹਮਲੇ ਕੀਤੇ ਜਾ ਰਹੇ ਹਨ, ਭਾਵੇਂ ਕਿ ਇਹ ਰੂਸ ਦੀ ਸਰਕਾਰ ਵੱਲੋਂ ਸਪਾਂਸਰ ਨਹੀਂ ਕੀਤੇ ਗਏ, ਜੇ ਅਸੀਂ ਉਨ੍ਹਾਂ ਨੂੰ ਇਸ ਬਾਰੇ ਕਾਫ਼ੀ ਜਾਣਕਾਰੀ ਦਿੰਦੇ ਹਾਂ ਕਿ ਇਹ ਕਿਸ ਨੇ ਕੀਤਾ ਸੀ, ਉਮੀਦ ਹੈ ਕਿ ਉਹ ਕਾਰਵਾਈ ਕਰਨਗੇ।” ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਦੂਜੀ ਵਾਰ ਅਸੀਂ ਨਿਯਮਿਤ ਗੱਲਬਾਤ ਲਈ ਸੰਚਾਰ ਦੇ ਚੈਨਲ ਸਥਾਪਿਤ ਕੀਤੇ ਹਨ ਤਾਂ ਜੋ ਜਦੋਂ ਦੋਵਾਂ ਦੇਸ਼ਾਂ ’ਚੋਂ ਕਿਸੇ ਨੂੰ ਲੱਗਿਆ ਕਿ ਕੁਝ ਅਜਿਹਾ ਹੋ ਰਿਹਾ ਹੈ, ਜਿਸ ਦਾ ਅਸਰ ਦੂਜੇ ਦੇਸ਼ਾਂ ’ਤੇ ਹੋਵੇਗਾ।’’

ਵ੍ਹਾਈਟ ਹਾਊਸ ਨੇ ਕਿਹਾ, ‘‘ਗੱਲਬਾਤ ਦੌਰਾਨ ਬਾਈਡੇਨ ਨੇ ਰੂਸ ਵਿਚ ਕੰਮ ਕਰ ਰਹੇ ਰੈਂਸਮਵੇਅਰ ਗਿਰੋਹਾਂ ਨੂੰ ਰੋਕਣ ਲਈ ਰੂਸ ਨੂੰ ਕਾਰਵਾਈ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਰੈਂਸਮਵੇਅਰ ਨਾਲ ਨਜਿੱਠਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਪੈਦਾ ਹੋਏ ਵੱਡੇ ਖਤਰੇ ਨਾਲ ਨਜਿੱਠਣ ਲਈ ਵਚਨਬੱਧ ਹੈ। ਬਾਈਡੇਨ ਨੇ ਕਿਹਾ ਕਿ ਅਮਰੀਕਾ ਆਪਣੇ ਲੋਕਾਂ ਅਤੇ ਇਸ ਦੇ ਬੁਨਿਆਦੀ ਢਾਂਚੇ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।


author

Manoj

Content Editor

Related News