ਯੂਕ੍ਰੇਨ-ਰੂਸ ''ਚ ਤਣਾਅ ਦਰਮਿਆਨ ਗੱਲਬਾਤ ਕਰਨਗੇ ਬਾਈਡੇਨ ਤੇ ਪੁਤਿਨ
Thursday, Dec 30, 2021 - 07:08 PM (IST)
ਵਿਲਮਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮਿਰ ਪੁਤਿਨ ਯੂਕ੍ਰੇਨ ਨੇੜੇ ਰੂਸੀ ਜਹਾਜ਼ ਦੀ ਵਧ ਰਹੀ ਫੌਜ ਮੌਜੂਦਗੀ 'ਤੇ ਫੋਨ 'ਤੇ ਗੱਲਬਾਤ ਕਰਨਗੇ। ਇਸ ਸਕੰਟ ਨੂੰ ਖਤਮ ਕਰਨ ਦੀ ਦਿਸ਼ਾ 'ਚ ਬੇਹਦ ਮਾਮੂਲੀ ਪ੍ਰਗਤੀ ਦਰਮਿਆਨ, ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀ ਪਿਛਲੇ ਕੁਝ ਹਫ਼ਤਿਆਂ 'ਚ ਦੂਜੀ ਵਾਰ ਫੋਨ 'ਤੇ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਦੇ ਰੋਜ਼ਾਨਾ ਔਸਤਨ 2,65,000 ਨਵੇਂ ਮਾਮਲੇ ਆ ਰਹੇ ਹਨ ਸਾਹਮਣੇ
ਦੋਵਾਂ ਨੇਤਾਵਾਂ ਦੇ ਵੀਰਵਾਰ ਨੂੰ ਫੋਨ 'ਤੇ ਗੱਲਬਾਤ ਕਰਨ ਤੋਂ ਪਹਿਲਾਂ, ਵ੍ਹਾਈਟ ਹਾਊਸ ਨੇ ਸੰਕੇਤ ਦਿੱਤਾ ਕਿ ਬਾਈਡੇਨ, ਪੁਤਿਨ ਨੂੰ ਇਹ ਸਪੱਸ਼ਟ ਕਰ ਦੇਣਗੇ ਕਿ ਇਕ ਕੂਟਨੀਤਕ ਰਸਤਾ ਹਮੇਸ਼ਾ ਖੁਲ੍ਹਿਆ ਰਹੇਗਾ, ਭਲੇ ਹੀ ਰੂਸ ਨੇ ਕਰੀਬ 1,00,000 ਫੌਜੀਆਂ ਨੂੰ ਯੂਕ੍ਰੇਨ ਵੱਲ ਭੇਜਿਆ ਹੋਵੇ ਅਤੇ ਪੁਤਿਨ ਨੇ ਪੂਰਬੀ ਯੂਰਪ 'ਚ ਸੁਰੱਖਿਆ ਗਾਰੰਟੀ ਲਈ ਆਪਣੀਆਂ ਮੰਗਾਂ ਨੂੰ ਅਗੇ ਵਧਾਇਆ ਹੋਵੇ। ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਬਾਈਡੇਨ ਇਸ ਗੱਲ ਨੂੰ ਦੁਹਰਾਉਂਣਗੇ ਕਿ ਗੱਲਬਾਤ 'ਚ 'ਅਸਲ ਪ੍ਰਗਤੀ' ਉਸ ਵੇਲੇ ਹੋ ਸਕਦੀ ਹੈ ਕਿ ਜਦੋਂ ਉਥੋਂ ਫੌਜੀਆਂ ਨੂੰ ਹਟਾਉਣ ਦੀ ਗੱਲ ਹੋਵੇ ਨਾ ਕਿ ਵਧਾਉਣ ਦੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਨਵਾਜ਼ ਸ਼ਰੀਫ ਦੇ ਵਾਪਸ ਆਉਣ ਦੀ ਗੱਲ ਨੂੰ ਕੀਤਾ ਖਾਰਿਜ
ਇਸ ਗੱਲਬਾਤ ਦੀ ਬੇਨਤੀ ਰੂਸੀ ਅਧਿਕਾਰੀਆਂ ਨੇ ਕੀਤੀ ਸੀ। ਅਮਰੀਕੀ ਅਤੇ ਰੂਸ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਜੇਨੇਵਾ 'ਚ 10 ਜਨਵਰੀ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਇਹ ਗੱਲਬਾਤ ਹੋ ਰਹੀ ਹੈ। ਦੋਵਾਂ ਨੇਤਾਵਾਂ ਨੇ ਸੱਤ ਦਸੰਬਰ ਨੂੰ ਵੀਡੀਓ ਕਾਲ 'ਤੇ ਗੱਲ ਕੀਤੀ ਸੀ। ਉਸ ਬੈਠਕ ਦੌਰਾਨ ਦੋਵੇਂ ਨੇਤਾ ਯੂਕ੍ਰੇਨ ਸਰਹੱਦ 'ਤੇ ਵਧਦੇ ਤਣਾਅ ਦੇ ਮੱਦੇਨਜ਼ਰ ਯੂਰਪ 'ਚ ਸੁਰੱਖਿਆ 'ਤੇ ਗੱਲਬਾਤ ਜਾਰੀ ਰੱਖਣ ਲਈ ਰਾਜਦੂਤ ਦੀ ਨਿਯੁਕਤੀ 'ਤੇ ਸਹਿਤਮ ਹੋਏ ਸਨ।
ਇਹ ਵੀ ਪੜ੍ਹੋ : ਕੋਰੋਨਾ ਦੇ ਗਲੋਬਲ ਮਾਮਲੇ ਪਿਛਲੇ ਹਫ਼ਤੇ 11 ਫੀਸਦੀ ਵਧੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।