ਬਾਈਡੇਨ ਪ੍ਰਸ਼ਾਸਨ ਨੇ ਨਫ਼ਰਤ ਅਪਰਾਧ ਨੂੰ ਰਾਸ਼ਟਰੀ ਖਤਰੇ ਦੀ ਤਰਜੀਹ ਵਜੋਂ ਕੀਤਾ ਸ਼ਾਮਲ

Wednesday, Nov 01, 2023 - 11:30 AM (IST)

ਬਾਈਡੇਨ ਪ੍ਰਸ਼ਾਸਨ ਨੇ ਨਫ਼ਰਤ ਅਪਰਾਧ ਨੂੰ ਰਾਸ਼ਟਰੀ ਖਤਰੇ ਦੀ ਤਰਜੀਹ ਵਜੋਂ ਕੀਤਾ ਸ਼ਾਮਲ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸਰਕਾਰ ਦੇ ਇਕ ਚੋਟੀ ਦੇ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਬਾਈਡੇਨ ਪ੍ਰਸ਼ਾਸਨ ਨੇ ਰਾਸ਼ਟਰੀ ਖਤਰੇ ਦੀ ਤਰਜੀਹ ਵਿਚ ਨਫਰਤ ਅਪਰਾਧ ਨੂੰ ਵੀ ਸ਼ਾਮਲ ਕੀਤਾ ਹੈ। ਉਸਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੱਖ-ਵੱਖ ਅੱਤਵਾਦੀ ਸੰਗਠਨਾਂ ਦੁਆਰਾ ਕੀਤੇ ਗਏ ਧਰਮ-ਅਧਾਰਤ ਹਮਲਿਆਂ ਵਿੱਚ 60 ਪ੍ਰਤੀਸ਼ਤ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। 

ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਅਮਰੀਕੀ ਕਾਂਗਰਸ ਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਐਫਬੀਆਈ ਕਾਨੂੰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੀ ਇੱਕ ਲੜੀ ਰਾਹੀਂ ਨਫ਼ਰਤ ਅਪਰਾਧਾਂ ਨਾਲ ਨਜਿੱਠ ਰਿਹਾ ਹੈ, ਜਿਸ ਵਿੱਚ ਸੰਯੁਕਤ ਅੱਤਵਾਦ ਵਿਰੋਧੀ ਟਾਸਕ ਫੋਰਸ, ਨਫ਼ਰਤ ਅਪਰਾਧ ਜਾਂਚ ਅਤੇ ਖੁਫ਼ੀਆ ਜਾਣਕਾਰੀ ਸਾਂਝੀਆਂ ਸ਼ਾਮਲ ਹਨ। ਉਹਨਾਂ ਨੇ ਕਿਹਾ,"ਅਸੀਂ ਅੱਤਵਾਦ ਵਿਰੋਧੀ 56 ਸੰਯੁਕਤ ਟਾਸਕ ਫੋਰਸਿਜ਼ ਦੁਆਰਾ ਨਫ਼ਰਤੀ ਅਪਰਾਧਾਂ ਨਾਲ ਨਜਿੱਠ ਰਹੇ ਹਾਂ,"। 

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਕੈਨੇਡਾ 'ਚ 6 ਭਾਰਤੀ ਔਰਤਾਂ ਨੂੰ ਮਿਲਿਆ Most Powerful Women ਦਾ ਸਨਮਾਨ

ਉਸ ਨੇ ਅੱਗੇ ਕਿਹਾ,''ਅਸੀਂ ਨਫ਼ਰਤ ਵਾਲੇ ਅਪਰਾਧਾਂ ਨੂੰ ਰਾਸ਼ਟਰੀ ਖਤਰੇ ਦੀ ਤਰਜੀਹ ਵਿਚ ਸ਼ਾਮਿਲ ਕੀਤਾ ਹੈ। ਅਸੀਂ ਰਾਸ਼ਟਰੀ ਪੱਧਰ 'ਤੇ ਸੰਗਠਨਾਂ ਅਤੇ ਯਹੂਦੀ ਭਾਈਚਾਰੇ ਨਾਲ ਸੰਪਰਕ ਬਣਾਏ ਹਨ।'' ਰੇਅ ਨੇ ਕਿਹਾ ਕਿ ਉਸਨੇ ਕਈ ਵਾਰ ਅਜਿਹੇ ਸੰਪਰਕ ਬਣਾਉਣ ਵਿੱਚ ਨਿੱਜੀ ਤੌਰ 'ਤੇ ਹਿੱਸਾ ਲਿਆ ਹੈ ਅਤੇ ਇਸ ਤਰ੍ਹਾਂ ਹਰ ਐਫਬੀਆਈ ਫੀਲਡ ਦਫਤਰ ਵੀ ਹੈ। ਉਸਨੇ ਕਿਹਾ,“ਯਹੂਦੀ ਭਾਈਚਾਰਾ ਅਮਰੀਕਾ ਦੀ ਆਬਾਦੀ ਦਾ 2.4 ਪ੍ਰਤੀਸ਼ਤ ਬਣਦਾ ਹੈ। ਧਰਮ ਅਧਾਰਤ ਨਫ਼ਰਤੀ ਅਪਰਾਧਾਂ ਵਿੱਚ ਇਹ ਦੇਖਿਆ ਗਿਆ ਹੈ ਕਿ 60 ਫੀਸਦੀ ਮਾਮਲਿਆਂ ਵਿੱਚ ਇਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਅਜਿਹੀ ਸਥਿਤੀ ਵਿੱਚ ਇਹ ਹਰ ਇੱਕ ਲਈ ਇੱਕ ਪਰੇਸ਼ਾਨੀ ਦੀ ਗੱਲ ਹੈ ਅਤੇ ਇਸ ਭਾਈਚਾਰੇ ਨੂੰ ਸਾਡੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News