ਭਾਰਤ ਨੂੰ 3.99 ਬਿਲੀਅਨ ਦੇ ਹਥਿਆਰ ਪੈਕੇਜ ਦੀ ਵਿਕਰੀ ਨੂੰ ਬਾਈਡੇਨ ਪ੍ਰਸ਼ਾਸਨ ਦੀ ਮਨਜ਼ੂਰੀ

Friday, Feb 02, 2024 - 04:02 AM (IST)

ਭਾਰਤ ਨੂੰ 3.99 ਬਿਲੀਅਨ ਦੇ ਹਥਿਆਰ ਪੈਕੇਜ ਦੀ ਵਿਕਰੀ ਨੂੰ ਬਾਈਡੇਨ ਪ੍ਰਸ਼ਾਸਨ ਦੀ ਮਨਜ਼ੂਰੀ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਭਾਰਤ ਨੂੰ MQ-9B ਪ੍ਰੀਡੇਟਰ ਡਰੋਨ ਦੀ ਵਿਕਰੀ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਕਾਂਗਰਸ ਇਸ ਸੌਦੇ ਨੂੰ ਪਹਿਲਾਂ ਹੀ ਆਪਣੀ ਸਹਿਮਤੀ ਦੇ ਚੁੱਕੀ ਹੈ। ਭਾਰਤ 3.99 ਬਿਲੀਅਨ ਡਾਲਰ ਦੀ ਅੰਦਾਜ਼ਨ ਲਾਗਤ ਨਾਲ 31 ਡਰੋਨ ਖਰੀਦ ਰਿਹਾ ਹੈ। ਇਸ ਪੈਕੇਜ ਵਿੱਚ ਕਈ ਤਰ੍ਹਾਂ ਦੇ ਸੈਂਸਰ ਅਤੇ ਮਿਜ਼ਾਈਲਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ - ਬਜਟ 'ਚ ਪੁਲਾੜ ਵਿਭਾਗ ਲਈ ਅਲਾਟ ਕੀਤੇ ਗਏ 13,042.75 ਕਰੋੜ ਰੁਪਏ

ਇਸ ਤੋਂ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨੂੰ ਲੈ ਕੇ ਅਮਰੀਕਾ ਨੇ ਭਾਰਤ ਨੂੰ ਇਨ੍ਹਾਂ ਡਰੋਨਾਂ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਗੁਰਪਤਵੰਤ ਸਿੰਘ ਪੰਨੂ ਭਾਰਤ ’ਚ ਇਕ ਨਾਮਜ਼ਦ ਅੱਤਵਾਦੀ ਹੈ, ਜੋ ਵੱਖਰੇ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਹਿੰਸਾ ਦੀ ਧਮਕੀ ਦਿੰਦਾ ਹੈ। ਉਹ ਵਿਦੇਸ਼ਾਂ ਵਿੱਚ ‘ਸਿੱਖਸ ਫਾਰ ਜਸਟਿਸ’ ਨਾਂ ਦੀ ਇਕ ਸੰਸਥਾ ਵੀ ਚਲਾਉਂਦਾ ਹੈ, ਜੋ ਦੁਨੀਆ ਭਰ ਵਿੱਚ ਅਖੌਤੀ ਖਾਲਿਸਤਾਨੀ ਰਾਇਸ਼ੁਮਾਰੀ ਕਰਵਾਉਂਦੀ ਰਹਿੰਦੀ ਹੈ।

ਇਹ ਵੀ ਪੜ੍ਹੋ - ਚੰਪਈ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ, 10 ਦਿਨਾਂ 'ਚ ਸਾਬਿਤ ਕਰਨਾ ਹੋਵੇਗਾ ਬਹੁਮਤ

ਡਿਫੈਂਸ ਸਕਿਓਰਟੀ ਕਾਰਪੋਰੇਸ਼ਨ ਏਜੰਸੀ ਨੇ ਅੱਜ ਇਸ ਸੰਭਾਵਿਤ ਵਿਕਰੀ ਬਾਰੇ ਕਾਂਗਰਸ ਨੂੰ ਸੂਚਿਤ ਕਰਕੇ ਲੋੜੀਂਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਭਾਰਤ-ਅਮਰੀਕਾ ਵਿਚਾਲੇ ਇਸ ਡਰੋਨ ਸੌਦੇ ਬਾਰੇ ਅਧਿਕਾਰਤ ਤੌਰ ’ਤੇ ਸਮਝੌਤੇ ’ਤੇ ਦਸਤਖਤ ਕੀਤੇ ਜਾਣਗੇ, ਜਿਸ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਭਾਰਤ ਨੂੰ ਇਸ ਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ - RBI ਦੀ ਵੱਡੀ ਅਪਡੇਟ: ਲੋਕਾਂ ਨੇ ਅਜੇ ਵੀ ਜਮ੍ਹਾ ਨਹੀਂ ਕਰਵਾਏ 8,897 ਕਰੋੜ ਰੁਪਏ ਦੇ 2,000 ਦੇ ਨੋਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Inder Prajapati

Content Editor

Related News