ਟਰੰਪ ਪ੍ਰਸ਼ਾਸਨ ਦੌਰਾਨ ਸਰਹੱਦ ''ਤੇ ਮਾਪਿਆਂ ਤੋਂ ਵੱਖ ਹੋਏ 3900 ਬੱਚਿਆਂ ਦੀ ਕੀਤੀ ਗਈ ਪਛਾਣ
Wednesday, Jun 09, 2021 - 04:13 PM (IST)
ਸੈਨ ਡਿਏਗੋ (ਭਾਸ਼ਾ) ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੈਰ ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਦੀ ਬਿਲਕੁੱਲ ਬਰਦਾਸ਼ਤ ਨਾ ਕਰਨ ਦੀ ਨੀਤੀ ਦੇ ਤਹਿਤ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕੇ ਆਪਣੇ ਮਾਤਾ-ਪਿਤਾ ਤੋਂ ਵੱਖ ਕੀਤੇ ਗਏ 3,900 ਤੋਂ ਵੱਧ ਬੱਚਿਆਂ ਦੀ ਪਛਾਣ ਕੀਤੀ ਹੈ। ਬਾਈਡੇਨ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਇਤਿਹਾਸ ਦੇ ਉਸ ਅਧਿਆਏ ਦੇ ਵਿਸਥਾਰ ਦਾ ਇਕ ਹੋਰ ਵੇਰਵਾ ਦਿੰਦੀ ਹੈ ਜਿਸ ਦੀ ਚਾਰੇ ਪਾਸੇ ਨਿੰਦਾ ਕੀਤੀ ਗਈ ਸੀ।
ਬਾਈਡੇਨ ਪ੍ਰਸ਼ਾਸਨ ਦੇ ਪਰਿਵਾਰ ਪੁਨਰ ਮਿਲਨ ਕਾਰਜਬਲ ਵੱਲੋਂ 1 ਜੁਲਾਈ, 2017 ਤੋਂ ਲੈ ਕੇ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੇ ਖ਼ਤਮ ਹੋਣ ਤੱਕ ਮਾਤਾ-ਪਿਤਾ ਤੋਂ ਵੱਖ ਹੋਏ 3,913 ਬੱਚਿਆਂ ਦੀ ਗਿਣਤੀ ਸਰਕਾਰੀ ਸੂਚਨਾ ਦੇ ਆਧਾਰ 'ਤੇ ਅਦਾਲਤੀ ਦਾਖਲਿਆਂ ਵਿਚ ਅਮੇਰਿਕਨ ਸਿਵਲ ਲਿਬਰਟੀਜ਼ ਯੂਨੀਅਨ (ACLU) ਵੱਲੋਂ ਪਛਾਣੇ ਗਏ 5,500 ਬੱਚਿਆਂ ਦੀ ਗਿਣਤੀ ਤੋਂ ਕਾਫੀ ਘੱਟ ਹੈ। ਕਾਰਜ ਬਲ ਨੇ ਕਿਹਾ ਕਿ ਉਸ ਨੇ 'ਜ਼ੀਰੋ ਟੋਲਰੈਂਸ' ਨੀਤੀ ਦੇ ਤਹਿਤ ਮਾਤਾ-ਪਿਤਾ ਤੋਂ ਵਿਛੜੇ ਲੱਗਭਗ ਸਾਰੇ ਬੱਚਿਆਂ ਦੀ ਪਛਾਣ ਕਰ ਲਈ ਹੈ ਪਰ ਇਹ ਜੁਲਾਈ ਤੋਂ ਹੋਰ 1,723 ਮਾਮਲਿਆਂ ਦੀ ਸਮੀਖਿਆ ਕਰੇਗਾ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 5,636 ਹੋ ਜਾਵੇਗੀ ਜੋ ਏ.ਸੀ.ਐੱਲ.ਯੂ. ਦੇ ਅੰਕੜਿਆਂ ਦੇ ਕਰੀਬ ਪਹੁੰਚ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਡ੍ਰੈਗਨ ਨਾਲ ਨਜਿੱਠਣ ਦੀ ਵੱਡੀ ਤਿਆਰੀ, ਬਣਾਈ 18 ਲੱਖ ਕਰੋੜ ਰੁਪਏ ਦੀ ਯੋਜਨਾ
ਇਹ ਫਰਕ ਮੁੱਖ ਤੌਰ 'ਤੇ ਸੈਨ ਡਿਏਗੋ ਦੀ ਸੰਘੀ ਅਦਾਲਤ ਦੇ ਫ਼ੈਸਲੇ ਕਾਰਨ ਹੈ। ਕਾਰਜਬਲ ਇਹ ਵੀ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰੇਗਾ ਇਹ ਬੱਚੇ ਜਨਵਰੀ 2017 ਤੋਂ ਸ਼ੁਰੂ ਹੋਏ ਟਰੰਪ ਦੇ ਕਾਰਜਕਾਲ ਦੇ ਸ਼ੁਰੂਆਤੀ 6 ਮਹੀਨਿਆਂ ਵਿਚ ਵੱਖਰੇ ਹੋਏ ਸਨ ਜੋ ਸਮੇਂ ਸੀਮਾ ਏ.ਸੀ.ਐੱਲ.ਯੂ. ਦੇ ਬਾਅਦ ਦੀ ਸੀਮਾ ਤੋਂ ਬਾਹਰ ਸਨ। ਇਸ ਦੀ ਆਖਰੀ ਗਿਣਤੀ ਹੋਰ ਵੱਧ ਸਕਦੀ ਹੈ। ਇਹਨਾਂ 3913 ਬੱਚਿਆਂ ਵਿਚੋਂ 1786 ਨੂੰ ਆਪਣੇ ਮਾਤਾ-ਪਿਤਾ ਨੂੰ ਮਿਲਾ ਦਿੱਤਾ ਗਿਆ ਜਿਹਨਾਂ ਵਿਚੋਂ ਜ਼ਿਆਦਾਤਰ ਟਰੰਪ ਦੇ ਕਾਰਜਕਾਲ ਦੌਰਾਨ ਹੀ ਮਿਲੇ ਜਦਕਿ 1695 ਦੇ ਮਾਤਾ-ਪਿਤਾ ਨਾਲ ਸੰਪਰਕ ਕੀਤਾ ਗਿਆ ਅਤੇ 391 ਦਾ ਪਤਾ ਨਹੀਂ ਚੱਲ ਪਾਇਆ। ਜਿਹੜੇ ਮਾਤਾ-ਪਿਤਾ ਨਾਲ ਸੰਪਰਕ ਕੀਤਾ ਗਿਆ ਉਹਨਾਂ ਵਿਚੋ ਜ਼ਿਆਦਾਤਰ ਦੇ ਬਚਿਆਂ ਨੂੰ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੋਂਪਿਆ ਗਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।