ਬਾਈਡੇਨ ਦਾ ਨਵਾਂ ਆਈਡੀਆ, ਟੀਕਾਕਰਨ ''ਚ ਤੇਜ਼ੀ ਲਈ ਲੋਕਾਂ ਨੂੰ 100 ਡਾਲਰ ਦੇਣ ਦੀ ਪੇਸ਼ਕਸ਼

Friday, Jul 30, 2021 - 06:14 PM (IST)

ਬਾਈਡੇਨ ਦਾ ਨਵਾਂ ਆਈਡੀਆ, ਟੀਕਾਕਰਨ ''ਚ ਤੇਜ਼ੀ ਲਈ ਲੋਕਾਂ ਨੂੰ 100 ਡਾਲਰ ਦੇਣ ਦੀ ਪੇਸ਼ਕਸ਼

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਜਾਂ ਅਤੇ ਸਥਾਨਕ ਪ੍ਰਸ਼ਾਸਨਾਂ ਤੋਂ ਐਂਟੀ ਕੋਵਿਡ-19 ਟੀਕਾ ਨਾ ਲਗਵਾਉਣ ਵਾਲੇ ਵਸਨੀਕਾਂ ਨੂੰ ਟੀਕਾ ਲਗਵਾਉਣ ਦੇ ਬਦਲੇ 100 ਡਾਲਰ ਮਤਲਬ 7500 ਰੁਪਏ ਦੀ ਪੇਸ਼ਕਸ਼ ਕਰਨ ਲਈ ਕਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਟੀਕਾਕਰਨ ਦੀ ਦਰ ਤੇਜ਼ ਕਰਨ ਦੀ ਬਾਈਡੇਨ ਦੀ ਨਵੀਂ ਯੋਜਨਾ ਦੇ ਤਹਿਤ ਟੀਕਾ ਲਗਵਾਉਣ ਦੇ ਬਦਲੇ ਨਕਦ ਰਾਸ਼ੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ : ਅਰਲਿੰਗਟਨ ਰਾਸ਼ਟਰੀ ਸਮਾਰਕ 'ਚ 'ਸਿੱਖ ਸੈਨਿਕ' ਦੇ ਸਨਮਾਨ 'ਚ ਪ੍ਰੋਗਰਾਮ

ਅਮਰੀਕੀ ਰਾਸ਼ਟਰਪਤੀ ਬਾਈਡੇਨ ਦਾ ਮੰਨਣਾ ਹੈ ਕਿ 100 ਡਾਲਰ ਦੇ ਇਨਾਮ ਨਾਲ ਟੀਕਾਕਰਨ ਨੂੰ ਮਹੱਤਵਪੂਰਨ ਗਤੀ ਮਿਲੇਗੀ। ਵ੍ਹਾਈਟ ਹਾਊਸ ਨੇ ਕਿਹਾ ਕਿ ਕ੍ਰੋਗਰ ਗ੍ਰਾਸਰੀ ਸਟੋਰ ਲੜੀ ਨੇ ਇਹ ਪ੍ਰਯੋਗ ਕੀਤਾ ਅਤੇ ਕਰਮਚਾਰੀਆਂ ਵਿਚਕਾਰ ਟੀਕਾਕਰਨ ਦੀ ਦਰ 50 ਫੀਸਦੀ ਤੋਂ ਵੱਧ ਕੇ 75 ਫੀਸਦੀ ਹੁੰਦੀ ਦਿਸੀ। ਨਿਊ ਮੈਕਸੀਕੋ, ਓਹੀਓ ਅਤੇ ਕੋਲੋਰਾਡੋ ਨੇ ਪਹਿਲਾਂ ਹੀ ਇਹ ਪ੍ਰਯੋਗ ਕੀਤਾ ਹੈ। ਬਾਈਡੇਨ ਨੇ ਕਿਹਾ ਕਿ ਰਾਜ ਅਤੇ ਸਥਾਨਕ ਪ੍ਰਸ਼ਾਸਨ ਇਸ ਪ੍ਰੋਗਰਾਮ ਲਈ ਇਨਾਮੀ ਰਾਸ਼ੀ ਆਪਣੇ ਕੋਵਿਡ ਰਾਹਤ ਫੰਡ ਤੋਂ ਲੈ ਸਕਦੇ ਹਨ।

ਨੋਟ- ਟੀਕਾਕਰਨ ਵਿਚ ਤੇਜ਼ੀ ਲਈ ਬਾਈਡੇਨ ਦੇ ਆਈਡੀਆ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News