ਅਮਰੀਕਾ ''ਚ 2024 ਦੀ ਚੋਣ ਮੁਹਿੰਮ ਲਈ ਬਾਈਡੇਨ ਅਤੇ ਹੈਰਿਸ ਨੇ ਦਾਨੀਆਂ ਨਾਲ ਕੀਤੀ ਮੁਲਾਕਾਤ

Monday, May 01, 2023 - 01:07 PM (IST)

ਅਮਰੀਕਾ ''ਚ 2024 ਦੀ ਚੋਣ ਮੁਹਿੰਮ ਲਈ ਬਾਈਡੇਨ ਅਤੇ ਹੈਰਿਸ ਨੇ ਦਾਨੀਆਂ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਹਫ਼ਤੇ ਦੇ ਅੰਤ ਵਿਚ ਚੋਟੀ ਦੇ 150 ਦਾਨੀਆਂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਇਕ ਭਾਰਤੀ-ਅਮਰੀਕੀ ਉਦਯੋਗਪਤੀ ਵੀ ਸ਼ਾਮਲ ਹੈ। ਦੋਵਾਂ ਨੇਤਾਵਾਂ ਨੇ 2024 ਦੀ ਚੋਣ ਮੁਹਿੰਮ ਲਈ ਫੰਡ ਇਕੱਠਾ ਕਰਨ ਲਈ ਇੱਕ ਸਫਲ ਰਣਨੀਤੀ ਤਿਆਰ ਕਰਨ ਦੇ ਉਦੇਸ਼ ਨਾਲ ਇਹ ਮੁਲਾਕਾਤ ਕੀਤੀ। ਇਹ ਜਾਣਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਵਿਅਕਤੀਆਂ ਨੇ ਦਿੱਤੀ। ਇਸ ਦੌਰਾਨ, ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ "ਐੱਮ.ਏ.ਜੀ.ਏ (ਮੇਕ ਅਮਰੀਕਾ ਗ੍ਰੇਟ ਅਗੇਨ) ਰਿਪਬਲੀਕਨ" 'ਤੇ ਚੁਟਕੀ ਲੈਂਦੇ ਹੋਏ ਗਰਭਪਾਤ ਦੇ ਅਧਿਕਾਰਾਂ 'ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਦਾਨੀਆਂ ਦੀ ਮਹੱਤਤਾ ਅਤੇ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਮੀਟਿੰਗ ਵਿੱਚ ਹਾਜ਼ਰ ਲੋਕਾਂ ਨੇ ਕਿਹਾ ਕਿ ਹਾਲਾਂਕਿ ਇਹ ਸਮਾਗਮ ਫੰਡ ਇਕੱਠਾ ਕਰਨ ਲਈ ਨਹੀਂ ਸੀ, ਪਰ ਇਹ ਨਵੇਂ ਦਾਨੀਆਂ ਨੂੰ ਆਕਰਸ਼ਿਤ ਕਰਨ ਦਾ ਇੱਕ ਨਵਾਂ ਉਪਰਾਲਾ ਸੀ। ਭਾਰਤੀ-ਅਮਰੀਕੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਪ ਰਾਸ਼ਟਰੀ ਵਿੱਤ ਚੇਅਰਮੈਨ ਅਜੈ ਜੈਨ ਭੂਟੋਰੀਆ ਵਾਸ਼ਿੰਗਟਨ ਡੀਸੀ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ 150 ਪ੍ਰਮੁੱਖ ਡੈਮੋਕ੍ਰੇਟਿਕ ਦਾਨੀਆਂ ਵਿੱਚੋਂ ਸਨ। ਸਮਝਿਆ ਜਾਂਦਾ ਹੈ ਕਿ ਇਸ ਮੁਹਿੰਮ ਨੇ 2024 ਦੀ ਚੋਣ ਮੁਹਿੰਮ ਲਈ 2 ਅਰਬ ਅਮਰੀਕੀ ਡਾਲਰ ਜੁਟਾਉਣ ਦਾ ਟੀਚਾ ਰੱਖਿਆ ਹੈ। ਉਪ ਰਾਸ਼ਟਰਪਤੀ ਹੈਰਿਸ ਨੇ ਸਾਰੇ ਚੋਟੀ ਦੇ ਦਾਨੀਆਂ ਨਾਲ ਨਿੱਜੀ ਤੌਰ 'ਤੇ ਇਕ-ਇਕ ਕਰਕੇ ਗੱਲ ਕੀਤੀ।


author

cherry

Content Editor

Related News