ਭੂਟਾਨ ''ਚ ਉਸਾਰੀ ਅਧੀਨ ਡਿੱਗਾ ਪੁਲ, 3 ਭਾਰਤੀਆਂ ਦੀ ਮੌਤ

Wednesday, Feb 10, 2021 - 06:22 PM (IST)

ਭੂਟਾਨ ''ਚ ਉਸਾਰੀ ਅਧੀਨ ਡਿੱਗਾ ਪੁਲ, 3 ਭਾਰਤੀਆਂ ਦੀ ਮੌਤ

ਥਿੰਫੂ (ਬਿਊਰੋ): ਭੂਟਾਨ ਤੋਂ ਇਕ ਮਾੜੀ ਖ਼ਬਰ ਆਈ ਹੈ। ਇੱਥੇ ਉਸਾਰੀ ਅਧੀਨ ਇਕ ਪੁਲ ਦੇ ਢਹਿ ਢੇਰੀ ਹੋਣ ਨਾਲ 3 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਲਾਪਤਾ ਦੱਸੇ ਗਏ ਹਨ। ਹਾਦਸਾਸਥਲ 'ਤੇ ਬਚਾਅ ਕੰਮ ਜਾਰੀ ਹੈ। ਬਚਾਅ ਕਰਮੀਆਂ ਨੇ ਪੁਲ ਦੇ ਮਲਬੇ ਹੇਠ ਦਬੀਆਂ ਤਿੰਨ ਲਾਸ਼ਾਂ ਨੂੰ ਕੱਢ ਲਿਆ ਹੈ। ਬੁੱਧਵਾਰ ਨੂੰ ਸਥਾਨਕ ਪੁਲਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮੁਤਾਬਕ ਰਾਜਧਾਨੀ ਥਿੰਫੂ ਦੇ ਦੱਖਣ-ਪੱਛਮ ਵਿਚ ਵਾਂਗਚੂ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ।

 

ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਧਾ ਬਣਿਆ ਪੁਲ ਮੰਗਲਵਾਰ ਨੂੰ ਢਹਿ ਗਿਆ ਅਤੇ ਅਸੀਂ ਹਾਲੇ ਲਾਪਤਾ ਮਜ਼ਦੂਰਾਂ ਦੀ ਖੋਜ ਕਰ ਰਹੇ ਹਾਂ। ਫਿਲਹਾਲ ਇਸ ਪੁਲ ਦੇ ਢਹਿ-ਢੇਰੀ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਥਿੰਫੂ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਇਸ ਘਟਨਾ 'ਤੇ ਬਿਆਨ ਦੇਣ ਲਈ ਮੌਜੂਦ ਨਹੀਂ ਸਨ।

ਪੜ੍ਹੋ ਇਹ ਅਹਿਮ ਖਬਰ- ਫਰਵਰੀ 'ਚ ਮੰਗਲ ਗ੍ਰਹਿ 'ਤੇ 'ਟ੍ਰੈਫਿਕ ਜਾਮ', ਇਹਨਾਂ ਦੇਸ਼ਾਂ ਦੀਆਂ ਪਹੁੰਚ ਰਹੀਆਂ ਨੇ ਪੁਲਾੜ ਗੱਡੀਆਂ

ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ (Lotay Tshering)ਨੇ ਕਿਹਾ,''ਮਰਨ ਵਾਲਿਆਂ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਲਾਪਤਾ ਲੋਕ ਸੁਰੱਖਿਅਤ ਹੋਣ।'' ਇੱਥੇ ਦੱਸ ਦਈਏ ਕਿ ਲਾਪਤਾ ਲੋਕਾਂ ਦੇ ਬਾਰੇ ਵਿਚ ਹਾਲੇ ਇਹ ਜਾਣਕਾਰੀ ਨਹੀਂ ਹੈ ਕਿ ਉਹ ਕਿਹੜੇ ਦੇਸ਼ ਦੇ ਰਹਿਣ ਵਾਲੇ ਹਨ। ਇਸ ਪੁਲ ਦੀ ਉਸਾਰੀ ਦੋ ਜ਼ਿਲ੍ਹਿਆਂ ਹਾ (Haa) ਅਤੇ ਪਾਰੋ (Paro) ਨੂੰ ਜੋੜਨ ਲਈ ਕੀਤੀ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖਬਰ- ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੰਵਿਧਾਨਿਕਤਾ 'ਤੇ ਸੈਨੇਟ ਨੇ ਲਗਾਈ ਮੁਹਰ


 


author

Vandana

Content Editor

Related News