ਕੈਨੇਡਾ ''ਚ ਕੋਰੋਨਾ ਸੰਕਟ ਵਿਚਕਾਰ ਪੰਜਾਬੀ ਨੇ ਭੰਗੜਾ ਪਾ ਕੀਲੇ ਲੋਕ (ਵੀਡੀਓ)

08/21/2020 4:32:42 PM

ਵੈਨਕੂਵਰ— ਕੋਰੋਨਾ ਮਾਹਾਮਾਰੀ ਵਿਚਕਾਰ ਲੋਕਾਂ ਨੂੰ ਮਾਸਕ ਪਾਉਣ ਲਈ ਜਾਗਰੂਕ ਕਰਨ ਲਈ ਵੈਨਕੂਵਰ ਟਰਾਂਸਪੋਰਟ ਏਜੰਸੀ ਨੇ ਇਕ ਅਨੋਖੀ ਪਹਿਲ ਕੀਤੀ ਹੈ। ਇਕ ਪੰਜਾਬੀ ਨੌਜਵਾਨ ਦੇ ਭੰਗੜੇ ਜ਼ਰੀਏ ਲੋਕਾਂ ਨੂੰ ਇਸ ਦੀ ਮਹੱਤਤਾ ਸਮਝਾਈ ਜਾ ਰਹੀ ਹੈ।

ਭਾਰਤ ਦੇ ਛੋਟੇ ਜਿਹੇ ਸ਼ਹਿਰ ਸਿਆਹਰ ਤੋਂ 2006 'ਚ ਕੈਨੇਡਾ ਗਏ ਅਤੇ ਵ੍ਹਾਈਟਹੋਰਸ, ਯੁਕੋਨ ਵਿਖੇ ਰਹਿਣ ਵਾਲੇ ਗੁਰਦੀਪ ਪੰਧੇਰ ਉੱਥੇ ਲੋਕਾਂ ਨੂੰ ਭੰਗੜਾ ਸਿਖਾਉਂਦੇ ਹਨ ਅਤੇ ਇਸੇ ਹੁਨਰ ਲਈ ਪ੍ਰਸਿੱਧ ਹਨ। ਫਿਲਹਾਲ ਇਨੀਂ ਦਿਨੀਂ ਉਹ ਵੈਨਕੂਵਰ 'ਚ ਆਪਣੇ ਹੁਨਰ ਦੀ ਵਰਤੋਂ ਕੈਨੇਡੀਅਨਾਂ ਨੂੰ ਇਕੱਠੇ ਕਰਨ ਅਤੇ ਉਨ੍ਹਾਂ ਦੇ ਮਨਾਂ ਨੂੰ ਖੁਸ਼ੀ ਨਾਲ ਰੰਗਣ ਦਾ ਕੰਮ ਕਰ ਰਹੇ ਹਨ। ਪੰਧੇਰ ਲੋਕਾਂ ਨੂੰ ਭੰਗੜਾ ਪਾ ਕੇ ਯਾਤਰਾ ਦੌਰਾਨ ਮਾਸਕ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ।

ਟ੍ਰਾਂਸਲਿੰਕ ਵੱਲੋਂ ਜਾਰੀ ਕੀਤੀ ਗਈ ਇਕ ਨਵੀਂ ਵੀਡੀਓ 'ਚ ਪੰਧੇਰ ਨੱਚਦੇ ਦਿਖਾਈ ਦੇ ਰਹੇ ਹਨ। ਸਟੇਸ਼ਨਾਂ, ਬੱਸਾਂ ਤੇ ਟ੍ਰਾਂਸਲਿੰਕ ਦੀਆਂ ਹੋਰ ਥਾਵਾਂ 'ਤੇ ਨੱਚਦੇ ਹੋਏ ਉਹ ਲੋਕਾਂ ਨੂੰ ਮਾਸਕ ਪਾਉਣ ਦਾ ਸੁਨੇਹਾ ਦੇ ਰਹੇ ਹਨ।

 

ਪੰਧੇਰ ਨੇ ਵੀਡੀਓ 'ਚ ਕਿਹਾ, ''ਉਹ ਲੋਕ ਜੋ ਯਾਤਰਾ ਸਮੇਂ ਚਿਹਰੇ 'ਤੇ ਮਾਸਕ ਨਹੀਂ ਪਾਉਂਦੇ, ਮੈਂ ਕਹਾਂਗਾ ਕਿ ਕਿਰਪਾ ਕਰਕੇ ਇਹ ਪਾਓ, ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਸਿਹਤ ਲਈ, ਇਹ ਤੁਹਾਡੇ ਨਾਲ ਬੈਠੇ ਲੋਕਾਂ ਲਈ ਵੀ ਮਹੱਤਵਪੂਰਣ ਹੈ।'' ਇਸ ਦੇ ਨਾਲ ਹੀ ਦੱਸ ਦੇਈਏ ਕਿ ਟ੍ਰਾਂਸਲਿੰਕ ਸੋਮਵਾਰ 24 ਅਗਸਤ ਤੋਂ ਸਾਰੇ ਯਾਤਰੀਆਂ ਲਈ ਮਾਸਕ ਲਾਜ਼ਮੀ ਕਰਨ ਜਾ ਰਿਹਾ ਹੈ।


Lalita Mam

Content Editor

Related News