ਨਿਊਯਾਰਕ ''ਚ ਭਾਈ ਲਾਲੋ ਜੀ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ

Tuesday, Sep 29, 2020 - 10:44 AM (IST)

ਨਿਊਯਾਰਕ ''ਚ ਭਾਈ ਲਾਲੋ ਜੀ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ

ਨਿਊਯਾਰਕ, ( ਰਾਜ ਗੋਗਨਾ)— ਬੀਤੇ ਦਿਨ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਸੁਸਾਇਟੀ ਨਿਊਯਾਰਕ ਵੱਲੋਂ ਗੁਰਦੁਆਰਾ ਗਿਆਨਸਰ ਸਾਹਿਬ ਨਿਊਯਾਰਕ ਵਿਖੇ ਭਾਈ ਲਾਲੋ ਜੀ ਦਾ ਜਨਮ ਦਿਨ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। 

ਭਾਈ ਮਹਿੰਦਰ ਸਿੰਘ ਸਾਗਰ ਅਤੇ ਗੁਰ ਘਰ ਦੇ ਹੈੱਡ ਗ੍ਰੰਥੀ ਭਾਈ ਗੁਲਜ਼ਾਰ ਸਿੰਘ ਅਤੇ ਅਵਤਾਰ ਸਿੰਘ ਭਰਮਾ ਜੀ ਦੇ ਬੱਚਿਆਂ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਕਥਾ ਨਾਲ ਭਾਈ ਲਾਲੋ ਜੀ ਦੇ ਜੀਵਨ ਉਪਦੇਸ਼ ਦੀ ਸੰਗਤਾਂ ਨਾਲ ਸਾਂਝ ਪਾਈ। ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲ਼ਿਆਂ ਨੂੰ ਉਨ੍ਹਾਂ ਵਲੋਂ ਸਿੱਖ ਪੰਥ ਵਿੱਚ ਕਥਾ ਨਾਲ ਪਾਏ ਵਡਮੁੱਲੇ ਯੋਗਦਾਨ ਪ੍ਰਤੀ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।


author

Lalita Mam

Content Editor

Related News