ਬ੍ਰਿਟਿਸ਼ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਾਲੇ ਭਾਈ ਜਗਰਾਜ ਸਿੰਘ ਦਾ ਦਿਹਾਂਤ

07/28/2017 4:40:53 AM

ਲੰਡਨ (ਰਾਜਵੀਰ ਸਮਰਾ)— ਦੇਸ਼ ਵਿਦੇਸ਼ ਵਿਚ ਅੰਗਰੇਜ਼ੀ ਪੰਜਾਬੀ ਭਾਸ਼ਾ ਵਿਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਭਾਈ ਜਗਰਾਜ ਸਿੰਘ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ ਕਾਫ਼ੀ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਭਾਈ ਜਗਰਾਜ ਸਿੰਘ ਬੇਸਿਕ ਸਿੱਖੀ ਦੇ ਮੁੱਖ ਪ੍ਰਚਾਰਕਾਂ ਵਿਚੋਂ ਸਨ, ਜੋ ਵੱਖ-ਵੱਖ ਗੁਰੂ ਘਰਾਂ ਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ, ਉੱਥੇ ਗੈਰ ਸਿੱਖਾਂ ਨੂੰ ਵੀ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਂਦੇ ਅਤੇ ਬਾਣੀ ਤੇ ਬਾਣੇ ਬਾਰੇ ਉਨ੍ਹਾਂ ਦੇ ਭਰਮ-ਭੁਲੇਖੇ ਦੂਰ ਕਰਦੇ ਸਨ। ਪੱਛਮੀ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਉਨ੍ਹਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਰੁਚਿਤ ਹੋਏ। ਭਾਈ ਜਗਰਾਜ ਸਿੰਘ ਦੀ ਯਾਦ ਵਿਚ 30 ਜੁਲਾਈ ਨੂੰ ਸ੍ਰੀ ਗੁਰੂ ਸਿੰਘ ਸਭਾ ਹੈਵਲਾਕ ਰੋਡ 'ਤੇ ਸ਼ਾਮੀਂ 5 ਵਜੇ ਤੋਂ 9 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ।


Related News