ਭਾਈ ਹਰਵੰਤ ਸਿੰਘ ਦਾਦੂਵਾਲ ਦੇ ਮਾਪਿਆਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ''ਤੇ ਸਿੱਖ ਸੰਗਤ ਵੱਲੋ ਦੁੱਖ ਦਾ ਪ੍ਰਗਟਾਵਾ
Saturday, May 01, 2021 - 06:08 PM (IST)
ਰੋਮ (ਕੈਂਥ)- ਬੀਤੇ ਦਿਨੀਂ ਭਾਈ ਹਰਵੰਤ ਸਿੰਘ ਦਾਦੂਵਾਲ ਦੇ ਮਾਤਾ ਬੀਬੀ ਗੁਰਦੀਪ ਕੌਰ ਤੇ ਪਿਤਾ ਭਾਈ ਕਰਮ ਸਿੰਘ ਅਚਾਨਕ ਪਰਿਵਾਰ ਨੂੰ ਸਦੀਵੀ ਰੂਪ ਵਿਚ ਵਿਛੋੜਾ ਦੇ ਗਏ ਸਨ। ਪੰਥਕ ਆਗੂ ਭਾਈ ਹਰਵੰਤ ਸਿੰਘ ਦਾਦੂਵਾਲ ਜੀ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਰਹਿੰਦੇ ਹੋਏ ਗੁਰਦੁਆਰਾ ਸਿੰਘ ਸਭਾ ਕਾਸਤਲਗੰਬੈਰਤੋ ਵਿਚੈਂਸਾ ਅਤੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਦੇ ਬਹੁਤ ਲੰਮਾ ਸਮਾਂ ਮੁੱਖ ਸੇਵਾਦਾਰ ਰਹੇ ਹਨ ਅਤੇ ਇਟਲੀ ਦੇਸ਼ ਦੇ ਮੁੱਖ ਪੰਥਕ ਆਗੂ ਹਨ। ਭਾਈ ਸਾਹਿਬ ਜੀ ਦਾ ਇਟਲੀ ਵਿਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬਹੁਤ ਵੱਡਾ ਯੋਗਦਾਨ ਹੈ।
ਪਿਛਲੇ ਦਿਨੀਂ ਭਾਈ ਸਾਹਿਬ ਦੇ ਪਹਿਲਾਂ ਮਾਤਾ ਜੀ ਅਤੇ ਫਿਰ ਹਫ਼ਤੇ ਬਾਅਦ ਵਿਚ ਹੀ ਪਿਤਾ ਜੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਇਸ ਦੁੱਖ ਦੀ ਘੜ੍ਹੀ ਵਿੱਚ ਭਾਈ ਸਤਵਿੰਦਰ ਸਿੰਘ ਬਾਜਵਾ, ਭਾਈ ਜੋਗਿੰਦਰ ਸਿੰਘ ਲਾਂਬੜਾ, ਭਾਈ ਭਗਵਾਨ ਸਿੰਘ ਵਿਚੈਂਸਾ, ਭਾਈ ਬਲਜਿੰਦਰ ਸਿੰਘ, ਭਾਈ ਹਰੀ ਸਿੰਘ, ਭਾਈ ਮੇਜਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਗੁਰਮੁਖ ਸਿੰਘ ਹਜਾਰਾ, ਇਕਬਾਲ ਸਿੰਘ ਸੋਢੀ ,ਮੇਜਰ ਸਿੰਘ ਫਾਬਰਿਆਨੋ ,ਹਰੀ ਸਿੰਘ ਚਵਿੱਤਾ ਨੌਵਾ, ਕਸ਼ਮੀਰ ਸਿੰਘ ਮਾਨਤੋਵਾ ,ਡਾਕਟਰ ਜਸਵੀਰ ਸਿੰਘ , ਪਰਗਟ ਸਿੰਘ, ਸੁਰਜੀਤ ਸਿੰਘ ਖੰਡੇ ਵਾਲਾ ,ਹਰਪਾਲ ਸਿੰਘ ਰਿੱਜੋਮੀਲੀਆ, ਰਾਜਬਿੰਦਰ ਸਿੰਘ ਰਾਜਾ ਲਵੀਨਿਓ ,ਹਰਪਾਲ ਸਿੰਘ ਰੋਮਾ ਤਲਵਿੰਦਰ ਸਿੰਘ, ਪਰੇਮਪਾਲ ਸਿੰਘ ,ਕੁਲਵਿੰਦਰ ਸਿੰਘ ,ਬਲਵੰਤ ਸਿੰਘ ਕੋਵੋ ,ਹਰਬੰਸ ਸਿੰਘ,ਸਤਨਾਮ ਸਿੰਘ, ਲਾਲ ਸਿੰਘ ਅਤੇਇਟਲੀ ਦੇ ਸਮੂਹ ਪੰਥਕ ਆਗੂਆਂ ਵੱਲੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਭਾਈ ਦਾਦੂਵਾਲ ਨਾਲ ਅਫਸੋਸ ਕਰਦਿਆਂ ਦੁੱਖ ਦੀ ਘੜੀ ਵਿੱਚ ਹੌਸਲਾ ਅਫ਼ਜ਼ਾਈ ਕੀਤੀ ਗਈ।ਭਾਈ ਸਾਹਿਬ ਨਾਲ ਦੁੱਖ ਦੀ ਘੜੀ ਵਿੱਚ ਵਿਚਾਰਾਂ ਕੀਤੀਆਂ ਗਈਆ। ਸਮੂਹ ਸਿੱਖ ਸੰਗਤਾਂ ਅਤੇ ਸਮੂਹ ਗੁਰਦੁਆਰਾ ਸਾਹਿਬਾਨਾਂ ਵੱਲੋਂ ਮਾਤਾ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਬੇਨਤੀ ਕੀਤੀ ਗਈ।