ਅਮਰੀਕਨ ਪਾਰਲੀਮੈਂਟ ਹਾਊਸ 'ਚ ਭਾਈ ਹਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ

Sunday, Aug 10, 2025 - 01:52 PM (IST)

ਅਮਰੀਕਨ ਪਾਰਲੀਮੈਂਟ ਹਾਊਸ 'ਚ ਭਾਈ ਹਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ

ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਅਮਰੀਕਨ ਪਾਰਲੀਮੈਂਟ ਹਾਊਸ ਵੱਲੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਾਤਾ ਗੁਜਰੀ ਜੀ ਦੀਆਂ ਮਹਾਨ ਕੁਰਬਾਨੀਆਂ ਅਤੇ ਸਫ਼ਰ ਏ ਸ਼ਹਾਦਤ ਨੂੰ ਅਮਰੀਕਨ ਪਾਰਲੀਮੈਂਟ ਹਾਊਸ ਵਿਚ ਸਨਮਾਨ ਸਹਿਤ ਦਰਜ ਕਰਨ ਉਪਰੰਤ ਸਫ਼ਰ ਏ ਸ਼ਹਾਦਤ ਲਹਿਰ ਚਲਾ ਕੇ ਸਿੱਖੀ ਦੇ ਸੁਨਹਿਰੇ ਅਸੂਲ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਦੁਨੀਆ ਭਰ ਵਿਚ ਪ੍ਰਚਾਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ 'ਭਾਈ ਸਾਹਿਬ' ਦੀ ਉਪਾਧੀ ਬਖਸ਼ਿਸ਼ ਹੋਣ ਤੋਂ ਉਪਰੰਤ ਭਾਈ ਹਰਪਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ ਜੀ ਦਾ ਵਿਸ਼ੇਸ਼ ਸਨਮਾਨ ਕਰਨ ਲਈ ਸ੍ਰੀ ਫਤਹਿਗੜ੍ਹ ਸਾਹਿਬ ਜੀ ਦੀਆਂ ਸਮੂਹ ਸੰਗਤਾਂ ਅਤੇ ਖਾਲਸਾ ਪੰਥ ਵੱਲੋਂ ਅਮਰੀਕੀ ਪਾਰਲੀਮੈਂਟ ਦੇ ਮੈਂਬਰ ਮਿਸਟਰ ਟੋਮ ਸੁਵਾਜੀ ਦਾ ਵਿਸ਼ੇਸ਼ ਧੰਨਵਾਦ ਅਤੇ ਸਮੁੱਚੇ ਖਾਲਸਾ ਪੰਥ ਨੂੰ ਮੁਬਾਰਕ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਨੇ ਅਮਰੀਕਾ-ਰੂਸ ਸੰਮੇਲਨ ਦਾ ਕੀਤਾ ਸਮਰਥਨ, PM ਮੋਦੀ ਦੀ ਟਿੱਪਣੀ ਦਾ ਦਿੱਤਾ ਹਵਾਲਾ 

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News