ਲਵੀਨੀਓ (ਇਟਲੀ) ''ਚ ਵਿਸ਼ਾਲ ਭਗਵਤੀ ਜਾਗਰਣ 22 ਜੁਲਾਈ ਨੂੰ

Tuesday, Jul 04, 2023 - 04:11 PM (IST)

ਲਵੀਨੀਓ (ਇਟਲੀ) ''ਚ ਵਿਸ਼ਾਲ ਭਗਵਤੀ ਜਾਗਰਣ 22 ਜੁਲਾਈ ਨੂੰ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੀ ਰਾਜਧਾਨੀ ਰੋਮ ਤੋਂ ਥੋੜ੍ਹੀ ਦੂਰੀ 'ਤੇ ਵੱਸੇ ਹੋਏ ਸ਼ਹਿਰ ਲਵੀਨੀਓ ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਖੇ 22 ਜੁਲਾਈ  ਨੂੰ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾਣਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਲਾਕੇ ਵਿੱਚ ਵੱਸਦੇ ਸ਼ਰਧਾਲੂਆਂ ਵੱਲੋਂ ਆਪੋ ਆਪਣੀ ਡਿਊਟੀਆਂ ਮੁਤਾਬਿਕ ਸੇਵਾਵਾਂ ਕਰਕੇ ਪ੍ਰਬੰਧਕ ਕਮੇਟੀ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਮੌਕੇ ਮਸ਼ਹੂਰ ਲੋਕ ਸਹਾਇਕ ਮਨਜੀਤ ਸ਼ਾਲਾਪੁਰੀ, ਕਾਲਾ ਪਨੇਸਰ ਅਤੇ ਮੋਹਿਤ ਸਰਮਾ ਅਤੇ ਕਈ ਹੋਰ ਗਾਇਕ ਭਜਨਾਂ ਦੇ ਨਾਲ਼ ਹਾਜ਼ਰੀ ਲਗਵਾਉਣਗੇ ਅਤੇ ਸਾਰੀ ਰਾਤ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ-'ਰੂਹ ਪੰਜਾਬ ਦੀ' ਅਕਾਦਮੀ ਮੈਲਬੌਰਨ ਵੱਲੋਂ ਕਰਵਾਇਆ ਸੱਭਿਆਚਾਰਕ ਮੇਲਾ ਸਫਲ ਰਿਹਾ

ਜਾਗਰਣ ਵਿਚ ਭਾਰਤੀ ਅੰਬੈਸਡਰ ਮੈਡਮ ਨੀਨਾ ਮਲਹੋਤਰਾ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਦਸਣਯੋਗ ਹੈ ਕਿ ਲਵੀਨੀਓ ਵਿਖੇ ਹੋਣ ਵਾਲੇ ਦਾਗਰਣ ਵਿਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਜਨ ਪਹੁੰਚ ਕੇ ਸੇਵਾ ਕਰਕੇ ਮਾਤਾ ਦੇ ਚਰਨਾਂ ਵਿਚ ਹਾਜਰੀਆਂ ਭਰਦੇ ਹੋਏ ਮਾਤਾ ਦੇ ਗੁਣਗਾਣ ਕਰਦੇ ਹਨ। ਸਾਰੀ ਰਾਤ ਮਾਤਾ ਦੇ ਭੰਡਾਰੇ ਅਤੁੱਟ ਵਰਤਣਗੇ। ਮੰਦਿਰ ਕਮੇਟੀ ਲਾਵੀਨੀਓ ਦੇ ਪ੍ਰਬੰਧਕਾਂ ਵਲੋਂ ਸਮੂਹ ਸ਼ਰਧਾਲੂਆਂ ਨੂੰ ਇਸ ਜਾਗਰਣ ਵਿੱਚ ਵਧ-ਚੜ੍ਹ ਕੇ ਪਹੁੰਚਣ ਲਈ ਨਿਮਰਤਾ ਸਾਹਿਤ ਅਪੀਲ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News